ਚੰਡੀਗੜ੍ਹ, 12 ਮਾਰਚ, (ਹ.ਬ.) : ਚੋਣ ਜ਼ਾਬਤਾ ਲਾਗੂ ਹੋਣ ਦੇ ਇੱਕ ਦਿਨ ਬਾਅਦ ਚੋਣ ਕਮਿਸ਼ਨ ਨੇ ਭਗੌੜਿਆਂ ਅਤੇ ਗੈਂਗਸਟਰਾਂ ਦੇ ਖ਼ਿਲਾਫ਼ ਸਖ਼ਤੀ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ। ਸੋਮਵਾਰ ਨੂੰ ਚੋਣ ਕਮਿਸ਼ਨ ਨੇ ਡੀਜੀਪੀ ਦੀ ਵਿਭਿੰਨ ਅਪਰਾਧਕ ਮਾਮਲਿਆਂ ਵਿਚ ਭਗੌੜਿਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੇ ਨਿਰਦੇਸ਼ ਦਿੱਤੇ। ਕਮਿਸ਼ਨ ਨੇ ਰਾਜ ਵਿਚ ਗੈਂਗਸਟਰਾਂ ਦੇ ਖ਼ਿਲਾਫ਼ ਵੀ ਵਿਸ਼ੇਸ਼ ਮੁਹਿੰਮ ਚਲਾਉਣ ਦੇ ਲਈ ਕਿਹਾ ਹੈ। ਕਮਿਸ਼ਨ ਨੇ ਡੀਜੀਪੀ ਨੂੰ ਇਸ ਸਬੰਧ ਵਿਚ 48 ਘੰਟੇ ਵਿਚ ਰਿਪੋਰਟ ਦੇਣ  ਲਈ ਕਿਹਾ ਹੈ। ਰਾਜ ਵਿਚ 7357 ਭਗੌੜੇ ਹਨ। ਇਨ੍ਹਾਂ ਤੋਂ ਇਲਾਵਾ 80 ਦੇ ਕਰੀਬ ਏ ਅਤੇ ਬੀ ਕੈਟਾਗਿਰੀ ਦੇ ਗੈਂਗਸਟਰ ਵੀ ਪਕੜ ਤੋਂ ਬਾਹਰ ਹਨ। ਇਨ੍ਹਾਂ ਫੜਨ ਦੀ ਐਸਟੀਐਫ ਨੂੰ ਜ਼ਿੰਮੇਦਾਰੀ ਸੌਂਪੀ ਗਈ ਹੈ।

ਹੋਰ ਖਬਰਾਂ »