ਚੰਡੀਗੜ੍ਹ, 13 ਮਾਰਚ, (ਹ.ਬ.) : ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਦੇ ਪ੍ਰੋਗਰਾਮ ਨੂੰ ਲੈ ਕੇ ਕਈ ਖ਼ਾਸ ਐਲਾਨ ਕੀਤੇ ਹਨ। ਇਸ ਵਿਚ ਸਭ ਤੋਂ ਅਹਿਮ ਹੈ ਕਿ ਨਾਮਜ਼ਦਗੀ ਦੇ ਦੌਰਾਨ ਉਮੀਦਵਾਰ ਨੂੰ ਇਸ ਵਾਰ ਆਮਦਨ ਦੇ ਬਿਓਰੇ ਵਿਚ ਨਿੱਜੀ ਦੇ ਨਾਲ ਪਤਨੀ ਅਤੇ ਬੇਟੇ, ਬੇਟੀਆਂ ਦਾ ਬਿਓਰਾ ਦੇਣਾ ਹੋਵੇਗਾ। ਦੇਸ਼ ਵਿਚ ਬੈਂਕ ਖਾਤਿਆਂ ਤੋਂ ਇਲਾਵਾ ਜੇਕਰ ਕਿਸੇ ਦਾ ਬੈਂਕ ਖਾਤਾ ਵਿਦੇਸ਼ ਵਿਚ ਹੈ ਤਾਂ ਉਸ ਦਾ ਵੀ ਬਿਓਰਾ ਦੇਣਾ ਹੋਵੇਗਾ। ਜੇਕਰ ਕੋਈ ਉਮੀਦਵਾਰ ਆਮਦਨ ਦਾ ਬਿਓਰਾ ਨਹੀਂ ਦਿੰਦਾ ਤਾਂ ਸ਼ਿਕਾਇਤ ਮਿਲਣ 'ਤੇ ਇਸ ਦਾ ਖੁਲਾਸਾ ਹੁੰਦਾ ਹੈ ਤਾਂ ਉਸ ਦੇ ਖ਼ਿਲਾਫ਼ ਕਰਵਾਈ ਕੀਤੀ ਜਾਵੇਗੀ। ਜਾਂਚ ਅਧਿਕਾਰੀ ਜੇਕਰ ਸ਼ਿਕਾਇਤ ਗੰਭੀਰ ਮਿਲੀ ਤਾਂ ਉਮੀਦਵਾਰੀ ਦੀ ਨਾਮਜ਼ਦਗੀ ਰੱਦ ਹੋ ਸਕਦੀ ਹੈ।
ਉਮੀਦਵਾਰ ਕਿਸੇ ਵੀ ਨੈਸ਼ਨਲਾਈਜ਼ ਬੈਂਕ ਵਿਚ ਅਪਣਾ ਖਾਤਾ ਖੋਲ੍ਹ ਸਕਦੇ ਹਨ। ਇਸ ਖਾਤੇ ਦੇ ਜ਼ਰੀਏ ਹੀ ਚੋਣ ਦੌਰਾਨ ਉਨ੍ਹਾਂ ਖ਼ਰਚ ਕਰਨਾ ਹੋਵੇਗਾ। ਉਮੀਦਵਾਰ ਨਾਮਜ਼ਦਗੀ ਦੇ ਇੱਕ ਦਿਨ ਪਹਿਲਾਂ ਤੱਕ ਅਪਣਾ ਖਾਤਾ ਖੋਲ੍ਹ ਸਕਦੇ ਹਨ। ਇਸ ਤੋਂ ਇਲਾਵਾ ਕਿਸੇ ਉਮੀਦਵਾਰ ਜਾਂ ਫੇਰ ਉਸ ਦੇ ਘਰ ਵਾਲਿਆਂ ਦਾ ਵਿਦੇਸ਼ ਦੇ ਕਿਸੇ ਬੈਂਕ ਵਿਚ ਖਾਤਾ ਹੈ ਤਾਂ ਉਸ ਦੀ ਪੁਰੀ ਡਿਟੇਲ ਦੇਣੀ ਹੋਵੇਗੀ। ਨਾਮਜ਼ਦਗੀ ਦੌਰਾਨ ਉਮੀਦਵਾਰ ਨੂੰ ਫਾਰਮ ਨੰਬਰ 6 'ਤੇ ਪੂਰੀ ਜਾਣਕਾਰੀ ਦੇਣੀ ਹੋਵੇਗੀ। ਉਮੀਦਵਾਰਾਂ ਨੂੰ ਅਪਣੇ ਪਹਿਲਾਂ ਤੋਂ ਚਲ ਰਹੇ ਖਾਤੇ ਦੀ ਜਾਣਕਾਰੀ  ਵੀ ਦੇਣੀ ਹੋਵੇਗੀ। ਹਾਲਾਂਕਿ, ਚੋਣ ਦੌਰਾਨ ਉਹ ਇਸ ਦਾ ਇਸਤੇਮਾਲ ਨਹੀਂ ਕਰ ਸਕਣਗੇ।

ਹੋਰ ਖਬਰਾਂ »