ਦੇਵਰੀਆ, 13 ਮਾਰਚ, (ਹ.ਬ.) : ਉਤਰ ਪ੍ਰਦੇਸ਼ ਦੇ ਦੇਵਰੀਆ ਵਿਚ ਦਰਦਨਾਕ ਹਾਦਸਾ ਹੋਇਆ ਹੈ। ਇੱਥੇ ਬਰਾਤੀਆਂ ਨਾਲ ਭਰੀ ਬਲੈਰੋ ਗੱਡੀ ਦਰੱਖਤ ਨਾਲ ਟਕਰਾ ਜਾਣ ਕਾਰਨ 7 ਲੋਕਾਂ ਦੀ ਮੌਤ ਹੋ ਗਈ ਜਦ ਕਿ 3 ਲੋਕ ਗੰਭੀਰ ਜ਼ਖਮੀ ਹੋ ਗਏ। ਹਾਦਸੇ ਦੀ ਸੂਚਨਾ ਮਿਲਣ 'ਤੇ ਪੁਲਿਸ ਨੇ ਸਾਰੀ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ, ਗੰਭੀਰ ਜ਼ਖਮੀਆਂ ਨੂੰ ਹਸਪਤਾਲ ਭਰਤੀ ਕਰਾਇਆ।
ਹਾਦਸਾ ਦੇਵਰੀਆ-ਰੁਦਰਪੁਰ ਮਾਰਗ 'ਤੇ ਮੰਗਲਵਾਰ ਦੇਰ ਰਾਤ ਵਾਪਰਿਆ। ਸਦਰ ਕੋਤਵਾਲੀ ਖੇਤਰ ਦੇ ਖੋਰਮਾ ਪਿੰਡ ਦੇ ਮਹਿੰਦਰ ਵਰਮਾ ਦੇ ਮੁੰਡੇ ਦੀ ਬਰਾਤ ਸਲੇਮਪੁਰ ਦੇ ਸੋਹਨਪੁਰ ਵਿਚ ਗਈ ਸੀ। ਰਾਤ ਕਰੀਬ ਇੱਕ ਵਜੇ ਬਲੈਰੋ ਵਿਚ ਬਰਾਤੀ ਪਰਤ ਰਹੇ ਸੀ। ਦੇਵਰੀਆ-ਰੁਦਰਪੁਰ ਰੋਡ 'ਤੇ ਤੇਜ ਰਫਤਾਰ ਬਲੈਰੋ ਬੇਕਾਬੂ ਹੋ ਕੇ ਦਰੱਤਖ ਨਾਲ ਟਕਰਾਉਣ ਤੋਂ ਬਾਅਦ ਪਲਟ ਗਈ। 
ਗੱਡੀ ਵਿਚ ਬੈਰੇ ਬਰਾਤੀ ਸੜਕ 'ਤੇ ਆ ਡਿੱਗੇ। ਸੂਚਨਾ ਮਿਲਦੇ ਹੀ ਪੁਲਿਸ ਨੇ ਸਾਰਿਆਂ ਨੂੰ ਹਸਪਤਾਲ  ਭਰਤੀ ਕਰਾਇਆ। ਇਸ ਹਾਦਸੇ ਵਿਚ ਖੋਰਮਾ ਪਿੰਡ ਦੇ ਰਹਿਣ ਵਾਲੇ 7 ਲੋਕਾਂ ਦੀ ਮੌਤ ਹੋ ਗਈ ਜਦ ਕਿ 3 ਲੋਕ ਗੰਭੀਰ ਜ਼ਖਮੀ ਹਨ। ਮ੍ਰਿਤਕਾਂ ਦੀ ਸ਼ਨਾਖਤ ਸਚਿਨ 18, ਬਹਾਦਰ 45, ਸ਼ਿਵ ਪੂਜਨ 70, ਦਲਸਿੰਗਾਰ 68 ਸ਼ਾਮਲ ਹਨ।  ਹੋਰਾਂ ਦੀ ਸ਼ਨਾਖਤ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਗੰਭੀਰ ਹਾਲਤ ਦੇਖਦਿਆਂ ਖੇਲਾਵਨ 50, ਘਨਈਆ 40, ਦੀਪਨਰਾਇਣ 60 ਨੂੰ ਮੈਡੀਕਲ ਕਾਲਜ ਰੇਫਰ ਕਰ ਦਿੱਤਾ ਗਿਆ।

ਹੋਰ ਖਬਰਾਂ »