ਪੇਸ਼ਾਵਰ, 13 ਮਾਰਚ, (ਹ.ਬ.) : ਸਾਂਝੇ ਪੰਜਾਬ ਦੇ ਪਹਿਲੇ ਸਿੱਖ ਪ੍ਰਸ਼ਾਸਕ ਮਹਾਰਾਜਾ ਰਣਜੀਤ ਸਿੰਘ ਦਾ ਪੋਰਟ੍ਰੇਟ ਹੁਣ ਪੇਸ਼ਾਵਰ ਸਥਿਤ ਬਾਲਾ ਹਿਸਾਰ ਫੋਰਟ ਦੀ ਆਰਟ ਗੈਲਰੀ ਵਿਚ ਲੱਗੇਗਾ। ਸਥਾਨਕ ਸਿੱਖ ਭਾਈਚਾਰਾ ਕਾਫੀ ਸਮੇਂ ਇਸ ਦੀ ਮੰਗ ਕਰ ਰਿਹਾ ਸੀ।  ਖੈਬਰ-ਪਖਤੂਨਖਵਾ ਰਾਜ ਦੇ ਪ੍ਰਸ਼ਾਸਨ ਨੇ ਸਿੱਖ ਨੁਮਾਇੰਦਿਆਂ ਦੇ ਨਾਲ ਬੈਠਕ ਤੋਂ ਬਾਅਦ ਪੋਰਟ੍ਰੇਟ ਲਾਉਣ ਦੇ ਮਤੇ ਨੂੰ ਮਨਜ਼ੂਰੀ ਦਿੱਤੀ। ਇਹ ਫ਼ੈਸਲਾ ਮੇਜਰ ਜਨਰਲ ਰਾਹਤ ਨਸੀਮ, ਇੰਸਪੈਕਟਰ ਜਨਰਲ ਫਰੰਟੀਅਰ ਕਾਪਰਸ, ਨਾਰਥ ਰੀਜ਼ਨ ਨੇ ਕੀਤਾ। ਇਸ ਦੇ ਨਾਲ ਹੀ ਰਾਹਤ ਨਸੀਮ ਨੇ ਸਿੱਖਾਂ ਨੂੰ ਬਾਲਾ ਹਿਸਾਰ ਫੋਰਟ ਵਿਚ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਦਿਨ ਮਨਾਉਣ ਦੀ ਆਗਿਆ ਵੀ ਦੇ ਦਿੱਤੀ। ਸਿੱਖ ਭਾਈਚਾਰੇ ਨੇ ਇਸ ਫ਼ੈਸਲੇ 'ਤੇ ਖੁਸ਼ੀ ਜਤਾਈ। ਉਨ੍ਹਾਂ ਦਾ ਜਨਮ ਦਿਨ ਅਤੇ ਬਰਸੀ ਮਨਾਉਣ ਦੇ ਲਈ ਹਰ ਸਾਲ ਪੂਰੀ ਦੁਨੀਆ ਤੋਂ ਸਿੱਖ ਪਾਕਿਸਤਾਨ ਆਉਂਦੇ ਹਨ। ਮਹਾਰਾਜਾ ਰਣਜੀਤ ਸਿੰਘ ਨੇ 19ਵੀਂ ਸਦੀ ਦੀ ਸ਼ੁਰੂਆਤ ਵਿਚ ਕਈ ਦਹਾਕਿਆਂ ਤੱਕ ਪੂਰੇ ਪੰਜਾਬ 'ਤੇ ਰਾਜ ਕੀਤਾ ਅਤੇ ਅਫ਼ਗਾਨਾਂ ਨੂੰ ਖਦੇੜਿਆ। ਅਫਗਾਨਾਂ ਨਾਲ ਕਈ ਲੜਾਈਆਂ ਤੋਂ ਬਾਅਦ ਉਹ ਸਿਰਫ 21 ਸਾਲ ਦੀ ਉਮਰ ਵਿਚ ਹੀ ਪੰਜਾਬ ਦੇ ਮਹਾਰਾਜਾ ਬਣ ਗਏ ਸਨ।

ਹੋਰ ਖਬਰਾਂ »