ਆਉਂਦੇ ਸਤੰਬਰ ਤੋਂ ਲਾਗੂ ਹੋਣਗੇ ਨਵੇਂ ਨਿਯਮ

ਟੋਰਾਂਟੋ, 13 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਡਗ ਫ਼ੋਰਡ ਸਰਕਾਰ ਨੇ ਉਨਟਾਰੀਓ ਦੇ ਸਕੂਲਾਂ ਵਿਚ ਸੈਲ ਫ਼ੋਨਜ਼ ਲਿਆਉਣ 'ਤੇ ਪਾਬੰਦੀ ਲਾ ਦਿਤੀ ਹੈ ਅਤੇ ਨਵੇਂ ਨਿਯਮ ਸਤੰਬਰ ਤੋਂ ਲਾਗੂ ਹੋਣਗੇ। ਸਿੱਖਿਆ ਮੰਤਰੀ ਲਿਜ਼ਾ ਥੌਂਪਸਨ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਨਟਾਰੀਓ ਦੇ ਵਿਦਿਆਰਥੀਆਂ ਨੂੰ ਆਪਣੀ ਪੜ•ਾਈ-ਲਿਖਾਈ ਵੱਲ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ। ਸੈਲ ਫ਼ੋਨਜ਼ 'ਤੇ ਪਾਬੰਦੀ ਰਾਹੀਂ ਵਿਦਿਆਰਥੀਆਂ ਦਾ ਧਿਆਨ ਭਟਕਣ ਤੋਂ ਰੋਕਿਆ ਜਾ ਸਕੇਗਾ ਅਤੇ ਇਸ ਤਰੀਕੇ ਨਾਲ ਵਿਦਿਆਰਥੀਆਂ ਨੂੰ ਪੜ•ਨ, ਲਿਖਣ ਤੇ ਗਣਿਤ ਦੇ ਸਵਾਲ ਹੱਲ ਕਰਨ ਲਈ ਵਧੇਰੇ ਸਮਾਂ ਮਿਲੇਗਾ। ਚੇਤੇ ਰਹੇ ਕਿ ਉਨਟਾਰੀਓ ਦੇ ਕੁਝ ਸਕੂਲਾਂ ਵਿਚ ਪਹਿਲਾਂ ਹੀ ਮੋਬਾਈਲ ਫ਼ੋਨਾਂ 'ਤੇ ਪਾਬੰਦੀ ਹੈ ਪਰ ਹੁਣ ਇਨ•ਾਂ ਨੂੰ ਮੁਕੰਮਲ ਤੌਰ 'ਤੇ ਬੈਨ ਕਰ ਦਿਤਾ ਗਿਆ ਹੈ। ਸਿਰਫ਼ ਉਨ•ਾਂ ਹਾਲਾਤ ਵਿਚ ਸੈਲ ਫ਼ੋਨ ਵਰਤਣ ਦੀ ਇਜਾਜ਼ਤ ਹੋਵੇਗੀ ਜਦੋਂ ਕਿਸੇ ਅਧਿਆਪਕ ਨੇ ਵਿਦਿਆਰਥੀਆ ਨੂੰ ਕੋਈ ਚੀਜ਼ ਸਮਝਾਉਣੀ ਹੋਵੇ ਜਾਂ ਮੈਡੀਕਲ ਕਾਰਨਾਂ ਕਰ ਕੇ ਵਿਦਿਆਰਥੀ ਲਈ ਫ਼ੋਨ ਰੱਖਣਾ ਲਾਜ਼ਮੀ ਹੋਵੇ। ਪੀ.ਸੀ. ਪਾਰਟੀ ਦੀ ਸਰਕਾਰ ਨੇ ਪਿਛਲੇ ਸਾਲ ਸੈਕਸ ਸਿੱਖਿਆ ਪਾਠਕ੍ਰਮ ਬਾਰੇ ਸਲਾਹ-ਮਸ਼ਵਰੇ ਦੀ ਪ੍ਰਕਿਰਿਆ ਦੌਰਾਨ ਕਲਾਸ ਰੂਮ ਵਿਚ ਮੋਬਾਈਲ ਫ਼ੋਨ 'ਤੇ ਸੰਭਾਵਤ ਪਾਬੰਦੀ ਬਾਰੇ ਵੀ ਵਿਚਾਰ ਦਰਜ ਕੀਤੇ ਸਨ। ਦੂਜੇ ਪਾਸੇ ਕਈ ਸਕੂਲ ਬੋਰਡਾਂ ਦਾ ਮੰਨਣਾ ਹੈ ਕਿ ਮੋਬਾਈਲ ਫ਼ੋਨ 'ਤੇ ਪਾਬੰਦੀ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੋਵੇਗੀ। ਕਾਫ਼ੀ ਸਮਾਂ ਪਹਿਲਾਂ ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਵੱਲੋਂ ਇਹ ਪਾਬੰਦੀ ਲਾਗੂ ਕੀਤੀ ਗਈ ਪਰ ਕੁਝ ਵਰਿ•ਆਂ ਮਗਰੋਂ ਇਸ ਹਟਾਉਣਾ ਹੀ ਬਿਹਤਰ ਸਮਝਿਆ। ਸਕੂਲ ਬੋਰਡ ਸਪੱਸ਼ਟ ਤੌਰ 'ਤੇ ਆਖ ਚੁੱਕਾ ਹੈ ਕਿ ਮੋਬਾਈਲ ਫ਼ੋਨਜ਼ 'ਤੇ ਮੁਕੰਮਲ ਪਾਬੰਦੀ ਸਿਰਫ਼ ਮੁਸ਼ਕਲ ਲਈਂ ਸਗੋਂ ਅਸੰਭਵ ਹੈ। ਉਨਟਾਰੀਓ ਸਰਕਾਰ ਵੱਲੋਂ ਸੰਭਾਵਤ ਤੌਰ 'ਤੇ ਲੰਡਲ ਸਕੂਲ ਆਫ ਇਕੋਨਾਮਿਕਸ ਐਂਡ ਪੋਲਿਟੀਕਲ ਸਾਇੰਸ ਦੇ ਉਸ ਅਧਿਐਨ ਨੂੰ ਮੁੱਖ ਰਖਦਿਆਂ ਪਾਬੰਦੀ ਲਾਗੂ ਕੀਤੀ ਗਈ  ਹੈ ਜਿਸ ਵਿਚ ਕਿਹਾ ਗਿਆ ਸੀ ਕਿ ਮੋਬਾਈਲ ਫ਼ੋਨ 'ਤੇ ਪਾਬੰਦੀ ਰਾਹੀਂ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਬਿਹਤਰ ਕੀਤੀ ਜਾ ਸਕਦੀ ਹੈ।

ਹੋਰ ਖਬਰਾਂ »