ਟੋਰਾਂਟੋ, 13 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਇੰਮੀਗ੍ਰੇਸ਼ਨ ਵਿਭਾਗ ਨੇ 2 ਹਜ਼ਾਰ ਵਾਧੂ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਮੁਲਕ ਵਿਚ ਸੱਦਣ ਦੀ ਪ੍ਰਵਾਨਗੀ ਦੇ ਦਿਤੀ ਹੈ। ਪ੍ਰੋਵਿਨਸ਼ੀਅਨ ਨੌਮਿਨੀ ਪ੍ਰੋਗਰਾਮ ਤਹਿਤ ਸੂਬਾ ਸਰਕਾਰਾਂ ਆਪਣੀਆਂ ਜ਼ਰੂਰਤਾਂ ਤਹਿਤ ਨਵੇਂ ਕਿਰਤੀਆਂ ਲਈ ਦਰਵਾਜ਼ੇ ਖੋਲ• ਸਕਣਗੀਆਂ।  ਇੰਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਨੇ ਕਿਹਾ ਕਿ ਕੈਨੇਡਾ ਸਰਕਾਰ ਇੰਮੀਗ੍ਰੇਸ਼ਨ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਵਚਨਬੱਧ ਹੈ ਜਿਸ ਰਾਹੀਂ ਨਾ ਸਿਰਫ਼ ਮੁਲਕ ਦੀ ਆਰਥਿਕ ਵਿਕਾਸ ਦਰ ਤੇਜ਼ ਹੁੰਦੀ ਹੈ ਸਗੋਂ ਮੱਧ ਵਰਗੀ ਪਰਵਾਰਾਂ ਨੂੰ ਰੁਜ਼ਗਾਰ ਦੇ ਵਧੇਰੇ ਮੌਕੇ ਮੁਹੱਈਆ ਕਰਵਾਉਣ ਵਿਚ ਮਦਦ ਮਿਲਦੀ ਹੈ। ਉਨ•ਾਂ ਕਿਹਾ ਕਿ ਕਿਰਤੀ ਬਾਜ਼ਾਰ ਦੀਆਂ ਜ਼ਰੂਰਤਾਂ ਨੂੰ ਲੰਮੇ ਸਮੇਂ ਲਈ ਪੂਰਾ ਕਰਨ ਦੇ ਮਕਸਦ ਤਹਿਤ ਵਿਦੇਸ਼ੀ ਕਾਮਿਆਂ ਦੀ ਆਮਦ ਵਿਚ ਵਾਧਾ ਕੀਤਾ ਜਾ ਰਿਹਾ ਹੈ। ਸਿਰਫ਼ ਐਨਾ ਹੀ ਨਹੀਂ ਟੈਂਪਰੇਰੀ ਫ਼ੌਰਨ ਵਰਕਰਜ਼ ਨੂੰ ਕੈਨੇਡਾ ਦੀ ਪੀ.ਆਰ. ਦੇਣ ਲਈ ਰਾਹ ਵੀ ਖੋਲ•ੇ ਜਾ ਰਹੇ ਹਨ ਤਾਂਕਿ ਉਹ ਕੈਨੇਡੀਅਨ ਸਮਾਜ ਦਾ ਅਟੁੱਟ ਹਿੱਸਾ ਬਣ ਸਕਣ। ਦੱਸ ਦੇਈਏ ਕਿ ਫ਼ੈਡਰਲ ਸਰਕਾਰ ਦੇ ਤਾਜ਼ਾ ਕਦਮ ਨਾਲ ਕੈਨੇਡਾ ਵਿਚ ਪਹਿਲਾਂ ਤੋਂ ਮੌਜੂਦ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਪੀ.ਆਰ. ਹਾਸਲ ਕਰਨ ਦੇ ਵਧੇਰੇ ਮੌਕੇ ਮਿਲਣਗੇ ਅਤੇ ਰੁਜ਼ਗਾਰਦਾਤਾ ਇਨ•ਾਂ ਦਾ ਸ਼ੋਸ਼ਣ ਨਹੀਂ ਕਰ ਸਕਣਗੇ। ਸੂਬਾ ਸਰਕਾਰਾਂ ਆਪਣੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਵਾਧੂ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਬੁਲਾ ਸਕਣਗੀਆਂ ਅਤੇ ਇਸ ਪ੍ਰਕਿਰਿਆ ਨਾਲ ਪ੍ਰੋਵਿਨਸ਼ੀਅਲ ਨੌਮਿਨੀ ਪ੍ਰੋਗਰਾਮ ਤਹਿਤ ਆਉਣ ਵਾਲੀਆਂ ਹੋਰਨਾਂ ਅਰਜ਼ੀਆਂ ਦੇ ਨਿਪਟਾਰੇ ਦਾ ਸਮਾਂ ਘਟਾਉਣ ਬਾਰੇ ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਦੀ ਸਮਰੱਥਾ 'ਤੇ ਅਸਰ ਨਹੀਂ ਪਵੇਗਾ। ਪ੍ਰੋਵਿਨਸ਼ੀਅਨ ਨੋਮਿਨੀ ਪ੍ਰੋਗਰਾਮ ਅਧੀਨ ਸੂਬਾ ਸਰਕਾਰਾਂ ਖ਼ਾਸ ਕਿੱਤਿਆਂ ਵਿਚ ਲੋੜੀਂਦੇ ਵਿਦੇਸ਼ੀ ਕਾਮਿਆਂ ਨੂੰ ਕੈਨੇਡਾ ਆਉਣ ਦਾ ਮੌਕਾ ਦਿੰਦੀਆਂ ਹਨ ਪਰ ਇਸ ਯੋਜਨਾ ਤਹਿਤ ਸਬੰਧਤ ਕਿਰਤੀ ਲਈ ਲਾਜ਼ਮੀ ਹੈ ਕਿ ਉਹ ਉਸੇ ਸੂਬੇ ਵਿਚ ਕੰਮ ਕਰੇ ਜਿਸ ਵੱਲੋਂ ਅਰਜ਼ੀ ਨੂੰ ਪ੍ਰਵਾਨਗੀ ਦਿਤੀ ਗਈ।

ਹੋਰ ਖਬਰਾਂ »