ਲੁਧਿਆਣਾ, 14 ਮਾਰਚ, (ਹ.ਬ.) : ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਅਲੱਗ ਅਲੱਗ ਥਾਵਾਂ ਤੋਂ 3 ਲੋਕਾਂ ਕੋਲੋਂ ਸਾਢੇ 16 ਲੱਖ ਰੁਪਏ ਠੱਗੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਚਾਰ ਮਹਿਲਾਵਾਂ ਸਣੇ 8 ਲੋਕਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਥਾਣਾ ਹੈਬੋਵਾਲ ਪੁਲਿਸ ਨੇ ਜੱਸੀਆਂ ਰੋਡ ਦੇ ਸੁਰਜੀਤ ਐਨਕਲੇਵ ਨਿਵਾਸੀ ਅਮਰਜੀਤ ਕੌਰ ਦੀ ਸ਼ਿਕਾਇਤ ਘੁਮਾਰ ਮੰਡੀ ਸਥਿਤ ਸਟਾਰ ਏਮਸ ਦੀ ਕਿਰਣਦੀਪ ਕੌਰ ਅਤੇ ਹਰਪ੍ਰੀਤ ਸਿੰਘ ਦੇ ਖ਼ਿਲਾਫ਼ ਕੇਸ ਦਰਜ ਕੀਤਾ। ਅਪਣੇ ਬਿਆਨ ਵਿਚ ਮਹਿਲਾ ਨੇ ਦੱਸਿਆ ਕਿ ਮੁਲਜ਼ਮਾਂ ਨੇ ਉਸ ਦੀ ਧੀ ਸ਼ਰਣਜੀਤ ਕੌਰ ਨੂੰ ਆਈਲੈਟਸ ਕਰਵਾ ਕੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਉਸ ਕੋਲੋਂ 8.90 ਲੱਖ ਰੁਪਏ ਲੈ ਲਏ। ਬਾਅਦ ਵਿਚ ਨਾ ਤਾਂ ਉਸ ਨੂੰ ਵਿਦੇਸ਼ ਭੇਜਿਆ ਤੇ ਨਾ ਹੀ ਰੁਪਏ ਵਾਪਸ ਕੀਤੇ। ਦੂਜੇ ਮਾਮਲੇ ਵਿਚ ਪੁਲਿਸ ਨੇÎ ਨਿਊ ਸ਼ਿਮਲਾਪੁਰੀ ਨਿਵਾਸੀ ਪ੍ਰਦੀਪ ਸਿੰਘ ਦੀ ਸ਼ਿਕਾਇਤ 'ਤੇ ਸੋਲਨ Îਨਿਵਾਸੀ ਰੂਚੀ ਵਰਮਾ, ਜਲੰਧਰ ਦੇ ਨੂਰਮਹਿਲ ਨਿਵਾਸੀ ਫਿਜਾ ਵਰਮਾ ਅਤੇ ਕਾਂਗੜਾ ਦੇ ਨੂਰਪੁਰ ਨਿਵਾਸੀ ਪੂਜਾ ਮਹਾਜਨ ਦੇ ਖ਼ਿਲਾਫ਼ ਕੇਸ ਦਰਜ ਕੀਤਾ। ਅਪਣੇ ਬਿਆਨ ਵਿਚ ਉਸ ਨੇ ਦੱਸਿਆ ਕਿ ਮੁਲਜ਼ਮਾਂ ਨੇ ਉਸ ਨੂੰ ਕੈਨੇਡਾ  ਭੇਜਣ ਦਾ ਝਾਂਸਾ ਦੇ ਕੇ ਉਸ ਕੋਲੋਂ 2.60 ਲੱਖ ਰੁਪਏ ਲੈ ਲਏ। ਪ੍ਰੰਤੂ ਬਾਅਦ ਵਿਚ ਨਾ ਤਾਂ ਵਿਦੇਸ਼ ਭੇਜਿਆ ਤੇ ਨਾ ਹੀ ਪੈਸੇ ਮੋੜੇ।

ਹੋਰ ਖਬਰਾਂ »