ਚੰਡੀਗੜ੍ਹ, 14 ਮਾਰਚ, (ਹ.ਬ.) : ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨੀ ਏਜੰਟ ਕਹਿਣ 'ਤੇ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਭੜਕ ਗਈ। ਉਨ੍ਹਾਂ ਕਿਹਾ ਕਿ ਅਜਿਹੀ ਗੱਲਾਂ ਕਰਨ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ। ਨਵਜੋਤ ਕੌਰ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਬਿਆਨ 'ਤੇ ਪਲਟਵਾਰ ਕਰਦੇ ਹੋਏ ਟਵੀਟ ਕੀਤਾ ਅਤੇ ਕਿਹਾ ਕਿ ਅਸੀਂ ਸਿੱਖ ਵਿਸ਼ਵਾਸ ਕਰਦੇ ਹਨ ਕਿ ਇਹ ਗੁਰੂ ਨਾਨਕ ਦੇਵ ਜੀ ਦੀ ਮਰਜ਼ੀ ਸੀ। ਕਰਤਾਰਪੁਰ ਕਾਰੀਡੋਰ ਖੁਲ੍ਹਣ ਦੇ ਪਿੱਛੇ ਸਿੱਖਾਂ ਦੀਆਂ ਦੁਆਵਾਂ ਰਹੀਆਂ ਹਨ। ਅਸੀਂ ਕਦੇ ਕਾਰੀਡੋਰ ਦੇ ਲਈ ਕਰੈਡਿਟ ਨਹੀਂ ਲੈਣਾ ਚਾਹਿਆ ਅਤੇ ਨਾ ਹੀ ਸਾਨੂੰ ਚਾਹੀਦਾ। ਲੋਕਾਂ ਨੂੰ ਅਜਿਹੀ ਗੱਲਾਂ ਕਰਦੇ ਹੋਏ ਸ਼ਰਮ ਆਉਣੀ ਚਾਹੀਦੀ।
ਦੱਸਣਯੋਗ ਹੈ ਕਿ ਹਰਸਿਮਰਤ ਕੌਰ ਬਾਦਲ ਨੇ ਕਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਦਾਅਵਾ ਕਰਦੇ ਹਨ ਕਿ ਕਰਤਾਰਪੁਰ ਕਾਰੀਡੋਰ ਨੂੰ ਲੈ ਕੇ ਪਾਕਿ ਪ੍ਰਧਾਨ ਮੰਤਰੀ  ਇਮਰਾਨ ਖਾਨ ਨੇ ਅਪਣਾ ਕੰਮ ਕੀਤਾ। ਉਨ੍ਹਾਂ ਇਮਰਾਨ ਖਾਨ ਦਾ ਕੰਮ ਦਿਖਿਆ, ਅਪਣੀ ਸਰਕਾਰ ਦਾ ਕੰਮ ਨਹਂੀਂ ਦਿਖਿਆ। ਕਾਰੀਡੋਰ ਦੇ ਪ੍ਰਤਸਾਵ ਨੂੰ ਕੈਬਨਿਟ ਵਿਚ ਕਿਸ ਨੇ ਪਾਸ ਕੀਤਾ? ਨਵਜੋਤ ਸਿੱਧੂ ਪਾਕਿਸਤਾਨੀ ਏਜੰਟ ਹੈ, ਉਹ ਜੋ ਚਾਹੁੰਦੇ ਹਨ ਕਹਿ ਸਕਦੇ ਹਨ। ਉਨ੍ਹਾਂ ਪਾਕਿਸਤਾਨ ਵੱਲੋਂ ਬੋਲਣਾ ਵੀ ਚਾਹੀਦਾ।

ਹੋਰ ਖਬਰਾਂ »

ਹਮਦਰਦ ਟੀ.ਵੀ.