ਚੰਡੀਗੜ੍ਹ, 14 ਮਾਰਚ, (ਹ.ਬ.) : ਪੰਜਾਬ ਵਿਚ ਕਈ ਸਿਆਸੀ ਪਾਰਟੀਆਂ ਨੇ ਅਜੇ ਅਪਣੇ ਉਮੀਦਵਾਰਾਂ ਦੇ ਨਾਂ ਦਾ ਐਲਾਨ ਨਹੀਂ ਕੀਤਾ ਹੈ। ਲੇਕਿਨ ਟਿਕਟ ਮਿਲਣ ਦੀ ਆਸ ਲਗਾਈ ਬੈਠੇ ਦਾਅਵੇਦਾਰ ਚੋਣ ਲੜਨ ਦੀ ਤਿਆਰੀ ਵਿਚ ਲੱਗ ਗਏ ਹਨ। ਇਨ੍ਹਾਂ ਨੇ ਲੋਕਾਂ ਨਾਲ ਮਿਲਣਾ ਜੁਲਣਾ ਅਤੇ ਚੋਣ ਸਭਾਵਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਜੇਕਰ ਉਨ੍ਹਾਂ ਟਿਕਟ ਮਿਲ ਜਾਂਦੀ ਹੈ ਤਾਂ ਟਿਕਟ ਮਿਲਣ ਤੋਂ ਪਹਿਲਾਂ ਕੀਤਾ ਗਿਆ   ਖ਼ਰਚਾ ਵੀ ਚੋਣ ਖ਼ਰਚ ਵਿਚ ਜੋੜਿਆ ਜਾਵੇਗਾ। ਚੋਣ ਕਮਿਸ਼ਨ ਵਲੋਂ ਚੋਣ ਖ਼ਰਚੇ ਦੀ ਰਕਮ 70 ਲੱਖ ਤੈਅ ਕੀਤੀ ਹੈ। ਇਸ ਦੇ ਲਈ ਬਕਾਇਦਾ ਚੋਣ ਕਮਿਸ਼ਨ ਦੇ ਅਬਜ਼ਰਵਰ ਅਜਿਹੇ ਉਮੀਦਵਾਰਾਂ 'ਤੇ ਵੀ ਨਜ਼ਰਾਂ ਲਗਾਈ ਬੈਠੇ ਹਨ। ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਜਦ ਟਿਕਟ ਮਿਲਣ ਤੋਂ ਪਹਿਲਾਂ ਦਾਅਵੇਦਾਰਾਂ ਵਲੋਂ ਖ਼ਰਚ ਕੀਤੇ ਗਏ ਪੈਸਿਆਂ ਨੂੰ ਟਿਕਟ ਮਿਲਣ  ਤੋਂ ਬਾਅਦ ਚੋਣ ਖ਼ਰਚ ਵਿਚ ਜੋੜਿਆ ਜਾਵੇਗਾ। ਹੁਣ ਤੋਂ ਪਹਿਲਾਂ ਇਹ ਖ਼ਰਚਾ ਟਿਕਟ ਮਿਲਣ ਤੋਂ ਬਾਅਦ ਸ਼ੁਰੂ ਹੁੰਦਾ ਸੀ। ਇਸ ਵਾਰ ਚੋਣਾਂ ਨੂੰ ਲੈ ਕੇ ਕਮਿਸ਼ਨ ਕਾਫੀ ਸਖ਼ਤ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.