ਬਠਿੰਡਾ, 14 ਮਾਰਚ, ਹ.ਬ. : ਬਠਿੰਡਾ ਲੋਕ ਸਭਾ ਸੀਟ 'ਤੇ ਸਿਆਸੀ ਸਮੀਕਰਣ ਨੂੰ ਜਾਨਣ ਲਈ ਬੁਧਵਾਰ ਨੂੰ ਦਿੱਲੀ ਵਿਚ ਬੁਲਾਈ ਮੀਟਿੰਗ ਵਿਚ ਵਰਕਰਾਂ ਦਾ ਫੀਡਬੈਕ ਪਤਾ ਕਰਨ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਬਠਿੰਡਾ ਸੀਟ ਤੋਂ ਚੋਣ ਲੜਨ ਨੂੰ ਲੈ ਕੇ ਭੰਬਲਭੂਸੇ ਵਿਚ ਹੈ।  ਸ਼ਹਿਰ ਤੋਂ ਦੋ ਚੋਣਾਂ ਵਿਚ ਲਗਾਤਾਰ ਵੋਟ ਘਟਣ ਤੋਂ ਬਾਅਦ ਇਸ ਵਾਰ ਉਹ ਕੋਈ ਰਿਸਕ ਨਹੀਂ ਲੈਣਾ ਚਾਹੁੰਦੀ। ਹਰਸਿਮਰਤ ਕੌਰ ਬਾਦਲ ਨੇ ਟੀਮ ਦੇ ਸਾਹਮਣੇ ਸ਼ਹਿਰ ਦੇ ਹਾਲਾਤਾਂ 'ਤੇ ਸਵਾਲ ਰੱਖੇ, ਜਿਸ ਦਾ ਸ਼ਹਿਰੀ ਟੀਮ ਹਾਂ ਪੱਖੀ  ਜਵਾਬ ਨਹੀਂ ਦੇ ਸਕੀ। ਇੱਕ ਤੋਂ ਬਾਅਦ ਇੱਕ ਛੇ ਕੌਂਸਲਰਾਂ ਦੇ ਸ਼੍ਰੋਅਦ ਛੱਡ ਕੇ ਕਾਂਗਰਸ ਵਿਚ ਜਾਣ ਨਾਲ ਵੀ ਕਈ ਸਵਾਲ ਖੜ੍ਹੇ ਹੋ ਗਏ। ਉਨ੍ਹਾਂ ਦੀ ਅਪੀਲ ਦੇ ਬਾਵਜੂਦ ਹਾਂ ਪੱਖੀ ਜਵਾਬ ਨਹੀਂ ਮਿਲਣ 'ਤੇ ਹਰਸਿਮਰਤ ਕੌਰ ਬਾਦਲ ਭੰਬਲਭੂਸੇ ਵਿਚ ਹੈ। 2009 ਵਿਚ ਹਰਸਿਮਰਤ ਕੌਰ ਬਾਦਲ ਨੂੰ 120948 ਵੋਟਾਂ ਨਾਲ ਜਿੱਤੀ ਸੀ,  ਜਦ ਕਿ 2014 ਵਿਚ ਉਹ ਸਿਰਫ 19335 ਵੋਟਾਂ ਹੀ ਜਿੱਤ ਦਰਜ ਕਰਵਾ ਸਕੀ ਸੀ।

ਹੋਰ ਖਬਰਾਂ »