ਬਰੈਂਪਟਨ, 14 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਬਰੈਂਪਟਨ ਵਿਖੇ ਬੁੱਧਵਾਰ ਰਾਤ ਬੰਦੂਕ ਦੀ ਨੋਕ 'ਤੇ ਇਕ ਡਿਲੀਵਰੀ ਟਰੱਕ ਲੁੱਟਣ  ਦੀ ਵਾਰਦਾਤ ਸਾਹਮਣੇ ਆਈ ਹੈ। ਪੀਲ ਰੀਜਨਲ ਪੁਲਿਸ ਨੇ ਇਕ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਜਦਕਿ ਦੋ ਹੋਰਨਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਲੁੱਟ ਦੀ ਇਹ ਵਾਰਦਾਤ ਬੁੱਧਵਾਰ ਰਾਤ 8.30 ਵਜੇ ਦੇ ਕਰੀਬ ਕਲਾਰਕ ਬੁਲੇਵਾਰਡ ਅਤੇ ਸਮਰਲੀ ਰੋਡ ਇਲਾਕੇ ਵਿਚ ਵਾਪਰੀ। ਪੁਲਿਸ ਮੁਤਾਬਕ ਤਿੰਨ ਸ਼ੱਕੀ ਡਿਲੀਵਰੀ ਟਰੱਕ ਵਿਚ ਫ਼ਰਾਰ ਹੋ ਗਏ ਜਿਨ•ਾਂ ਵਿਚੋਂ ਇਕ ਨੂੰ ਕੁਝ ਦੂਰੀ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਕਾਂਸਟੇਬਲ ਹੀਦਰ ਕੈਨਨ ਨੇ ਇਹ ਨਹੀਂ ਦੱਸਿਆ ਕਿ ਡਿਲੀਵਰੀ ਟਰੱਕ ਕਿਸ ਕਿਸਮ ਦਾ ਸੀ ਜਾਂ ਕਿਹੜੀ ਚੀਜ਼ ਚੋਰੀ ਹੋਈ। ਵਾਰਦਾਤ ਦੌਰਾਨ ਕੋਈ ਜ਼ਖ਼ਮੀ ਨਹੀਂ ਹੋਇਆ ਅਤੇ ਪੀਲ ਰੀਜਨਲ ਪੁਲਿਸ ਦੇ ਕੈਨਾਈਨ ਯੂਨਿਟ ਦੇ ਅਫ਼ਸਰ ਮੌਕੇ 'ਤੇ ਪੁੱਜ ਗਏ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ 905-453-2121 ਐਕਸਟੈਨਸ਼ਨ 3410 'ਤੇ ਕਾਲ ਕੀਤੀ ਜਾ ਸਕਦੀ ਹੈ।

ਹੋਰ ਖਬਰਾਂ »