ਬਰੈਂਪਟਨ, 14 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਇਥੋਪੀਆ ਹਵਾਈ ਹਾਦਸੇ ਵਿਚ ਆਪਣੇ 6 ਜੀਅ ਗਵਾਉਣ ਵਾਲੇ ਬਰੈਂਪਟਨ ਦੇ ਪਰਵਾਰ ਦੀ ਆਰਥਿਕ ਮਦਦ ਲਈ ਗੋਫ਼ੰਡਮੀ ਕੈਂਪੇਨ ਦੀ ਸ਼ੁਰੂਆਤ ਕੀਤੀ ਗਈ ਹੈ। ਬਰੈਂਪਟਨ ਵਾਸੇ ਮਨੰਤ ਵੈਦਿਆਂ ਦੀ ਭੈਣ ਕੋਸ਼ਾ ਵੈਦਿਆ (37), ਉਸ ਦਾ ਪਤੀ ਪ੍ਰੇਰਿਤ ਦੀਕਸ਼ਿਤ (45) ਅਤੇ ਇਨ•ਾਂ ਦੀਆਂ ਬੇਟੀਆਂ ਅਸ਼ਕਾ ਦੀਕਸ਼ਿਤਾ (14) ਤੇ ਅਨੁਸ਼ਕਾ ਦੀਕਸ਼ਿਤ (13) ਤੋਂ ਇਲਾਵਾ ਮਨੰਤ ਦੇ ਮਾਪੇ ਪੰਨਾਗੇਜ਼ ਵੈਦਿਆਂ (73) ਹੰਸੀਨੀ ਵੈਦਿਆ (68) ਦੀ ਹਵਾਈ ਹਾਦਸੇ ਵਿਚ ਮੌਤ ਹੋ ਗਈ ਸੀ। ਮਨੰਤ ਦੀ ਪਤਨੀ ਹੀਰਲ ਦੇ ਕੋ-ਵਰਕਰਾਂ ਵੱਲੋਂ ਫ਼ੰਡ ਰੇਜ਼ਿੰਗ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਪਹਿਲੇ ਹੀ ਦਿਨ 1200 ਡਾਲਰ ਇਕੱਠੇ ਹੋ ਗਏ। ਪਰਵਾਰ ਦੀ ਮਦਦ ਲਈ ਪੰਜ ਹਜ਼ਾਰ ਡਾਲਰ ਇਕੱਠੇ ਕਰਨ ਦਾ ਟੀਚਾ ਰੱਖਿਆ ਗਿਆ ਹੈ। ਦੱਸ ਦੇਈਏ ਕਿ ਇਹ ਪਰਵਾਰ ਮਾਰਚ ਦੀਆਂ ਛੁੱਟੀਆਂ ਮਨਾਊਣ ਕੀਨੀਆ ਜਾ ਰਿਹਾ ਸੀ ਅਤੇ ਉਥੇ ਪਹੁੰਚਣ ਤੋਂ ਪਹਿਲਾਂ ਹੀ ਹਾਦਸਾ ਵਾਪਰ ਗਿਆ। ਮਨੰਤ ਵੈਦਿਆ ਨੇ ਦੱਸਿਆ ਕਿ ਉਸ ਦੀ ਭੈਣ ਦਾ ਜਨਮ ਕੀਨੀਆ ਵਿਚ ਹੋਇਆ ਸੀ ਅਤੇ ਉਹ ਆਪਣੇ ਪਤੀ 'ਤੇ ਬੱਚਿਆਂ ਨਾਲ ਸਫ਼ਾਰੀ ਦੀ ਸੈਰ 'ਤੇ ਜਾ ਰਹੀ ਸੀ। ਚੇਤੇ ਰਹੇ ਕਿ ਇਥੋਪੀਆ ਦੀ ਰਾਜਧਾਨੀ ਅਦੀਸ ਅਬਾਬਾ ਤੋਂ ਨੈਰੋਬੀ ਲਈ ਰਵਾਨਾ ਹੋਇਆ ਬੋਇੰਗ 737 ਮੈਕਸ-8 ਜਹਾਜ਼ ਕੁਝ ਮਿੰਟ ਮਗਰੋਂ ਹੀ ਹਾਦਸਾਗ੍ਰਸਤ ਹੋ ਗਿਆ ਸੀ। ਉਧਰ ਹੀਰਲ ਵੈਦਿਆ ਨੇ ਕਿਹਾ ਕਿ ਹੁਣ ਤੱਕ ਵਿਸ਼ਵਾਸ ਨਹੀਂ ਹੋ ਰਿਹਾ ਕਿ ਉਸ ਦੇ ਰਿਸ਼ਤੇਦਾਰ ਕਦੇ ਵਾਪਸ ਨਹੀਂ ਆਉਣਗੇ। ਪਰਵਾਰ ਦੇ ਛੇ ਮੈਂਬਰ ਦੇ ਅਚਾਨਕ ਚਲੇ ਜਾਣ ਦਾ ਦੁੱਖ ਬਰਦਾਸ਼ਤ ਕਰਨਾ ਬੇਹੱਦ ਮੁਸ਼ਕਲ ਹੋ ਜਾਂਦਾ ਹੈ।

ਹੋਰ ਖਬਰਾਂ »