ਲੋਕ ਸਭਾ ਚੋਣਾਂ ਲਈ ਨਸ਼ਿਆਂ ਦਾ ਜ਼ਖ਼ੀਰਾ ਇਕੱਠਾ ਕਰਨ ਲੱਗੇ ਪੰਜਾਬ ਦੇ ਸਿਆਸਤਦਾਨ

ਰੋਪੜ , 14 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਵੋਟਰਾਂ ਨੂੰ ਆਪਣੇ ਪਾਲੇ ਵਿਚ ਲਿਆਉਣ ਲਈ ਪੰਜਾਬ ਦੇ ਸਿਆਸਤਦਾਨਾਂ ਨੇ ਨਸ਼ਿਆਂ ਦਾ ਜ਼ਖ਼ੀਰਾ ਜਮ•ਾਂ ਕਰਨਾ ਸ਼ੁਰੂ ਕਰ ਦਿਤਾ ਹੈ ਪਰ ਪੁਲਿਸ ਦੀ ਮੁਸਤੈਦੀ ਸਦਕਾ ਸੂਬੇ ਵਿਚ ਵੱਖ-ਵੱਖ ਥਾਵਾਂ ਤੋਂ ਭਾਰੀ ਮਾਤਰਾ ਵਿਚ ਸ਼ਰਾਬ, ਭੁੱਕੀ ਅਤੇ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀ ਗਈਆਂ। ਰੋਪੜ ਨੇੜਲੇ ਰਤਨਪੁਰਾ ਪਿੰਡਾ ਵਿਚ ਇਕ ਸੁੰਨੇ ਪਏ ਮਕਾਨ ਵਿਚੋਂ 851 ਪੇਟੀਆਂ ਸ਼ਰਾਬ ਬਰਾਮਦ ਕੀਤੀ ਗਈ। ਹੈਰਾਨ ਇਸ ਗੱਲ ਦੀ ਹੈ ਕਿ ਮਕਾਨ ਮਾਲਕ ਦੋ ਸਾਲ ਤੋਂ ਇਥੇ ਨਹੀਂ ਆਇਆ ਸੀ ਅਤੇ ਜਦੋਂ ਪਰਤਿਆਂ ਤਾਂ ਕਿਸੇ ਹੋਰ ਨੇ ਜਿੰਦੇ ਜੜੇ ਹੋਏ ਸਨ। ਮਕਾਨ ਮਾਲਕ ਜਿੰਦੇ ਤੋੜ ਕੇ ਅੰਦਰ ਦਾਖ਼ਲ ਹੋਇਆ ਤਾਂ ਸਾਰੇ ਘਰ ਵਿਚ ਸ਼ਰਾਬ ਹੀ ਸ਼ਰਾਬ ਨਜ਼ਰ ਆਈ ਜਿਸ 'ਤੇ ਉਸ ਨੇ ਪੁਲਿਸ ਨੂੰ ਫ਼ੋਨ ਕਰ ਦਿਤਾ। ਪੁਲਿਸ ਨੇ ਸਾਰੀ ਸ਼ਰਾਬ ਜ਼ਬਤ ਕਰਦਿਆਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ। ਇਸੇ ਦਰਮਿਆਨ ਜ਼ਿਲ•ਾ ਫ਼ਤਿਹਗੜ• ਸਾਹਿਬ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ ਤਿੰਨ ਕੁਇੰਟਲ ਭੁੱਕੀ, 130 ਪੇਟੀਆਂ ਸ਼ਰਾਬ ਅਤੇ 1100 ਨਸ਼ੀਲੀਆਂ ਗੋਲੀਆਂ ਬਰਾਮਦ ਕਰਦਿਆਂ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਇਲਾਵਾ ਨਾਕਿਆਂ ਦੌਰਾਨ 9 ਲੱਖ ਰੁਪਏ ਨਕਦ ਅਤੇ 200 ਗ੍ਰਾਮ ਸੋਨਾ ਵੀ ਜਬਤ ਕੀਤਾ ਗਿਆ।

ਹੋਰ ਖਬਰਾਂ »