ਚੰਡੀਗੜ•, 14 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਖ਼ੁਦ ਨੂੰ ਬਾਦਲ ਪਰਵਾਰ ਦੇ ਹਿੱਸਾ ਦਸਦੇ ਆਏ ਹਰਸੁੱਖਇੰਦਰ ਸਿੰਘ ਉਰਫ਼ ਬੱਬੀ ਬਾਦਲ ਅੱਜ ਟਕਸਾਲੀਆਂ ਨਾਲ ਜਾ ਰਲੇ। ਉਨ•ਾਂ ਨੇ ਦਾਅਵਾ ਕੀਤਾ ਕਿ 25 ਸਾਲ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਰਹਿਣ ਦੇ ਬਾਵਜੂਦ ਪਾਰਟੀ ਨੇ ਉਨ•ਾਂ ਦਾ ਮੁੱਲ ਨਾ ਪਾਇਆ। ਟਕਸਾਲੀ ਦਲ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਸਿਰੋਪਾਓ ਪਾਕੇ ਬੱਬੀ ਬਾਦਲ ਦਾ ਸਵਾਗਤ ਕੀਤਾ ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਯੂਥ ਵਿੰਗ ਦਾ ਪ੍ਰਧਾਨ ਨਾਮਜ਼ਦ ਕਰ ਦਿਤਾ। ਪ੍ਰੈਸ ਕਾਨਫਰੰਸ ਦੌਰਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਜਿਥੇ ਬਾਦਲ ਪਰਿਵਾਰ ਨੂੰ ਖਰੀਆਂ ਸੁਣਾਈਆਂ ਉਥੇ ਹੀ ਕਾਂਗਰਸ ਤੇ ਵਾਰ ਕਰਨ ਲੱਗਿਆਂ ਵੀ ਦੇਰੀ ਨਾ ਕੀਤੀ।ਬ੍ਰਹਮਪੁਰਾ ਨੇ ਕਿਹਾ ਕਿ 1920 'ਚ ਬਣੇ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਸਾਰੀਆਂ ਕੁਰਬਾਨੀਆਂ ਦਿੱਤੀਆਂ ਸਨ ਪਰ ਜਦੋਂ ਪਾਰਟੀ ਦੀ ਕਾਮਨ ਬਾਦਲ ਪਰਿਵਾਰ ਦੇ ਹੱਥ ਆਈ ਉਸ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਾ ਅਕਸ ਗੰਧਲਾ ਹੋਣਾ ਸ਼ੁਰੂ ਹੋ ਗਿਆ। ਤਰਨਤਾਰਨ 'ਚ ਅਕਾਲੀਆਂ ਦੀ ਰੈਲੀ ਦੌਰਾਨ ਚੱਲੀ ਸ਼ਰਾਬ ਬਾਰੇ ਉਨਹਾਂ ਕਿਹਾ ਕਿ ਇਕ ਪਾਸੇ ਤਾਂ ਸ਼੍ਰੋਮਣੀ ਅਕਾਲੀ ਦਲ ਆਪਣੇ ਆਪ ਨੂੰ ਪੰਥਕ ਅਖਵਾਉਂਦਾ ਹੈ ਤੇ ਦੂਜੇ ਪਾਸੇ ਸ਼ਰਾਬ ਵੰਡ ਕੇ ਮਰਿਆਦਾ ਭੰਗ ਕੀਤੀ ਜਾਂਦੀ ਹੈ।ਐਨਾ ਹੀ ਨਹੀਂ ਕਾਂਗਰਸ ਨੂੰ ਕਰੜੇ ਹੱਥੀ ਲੈਂਦਿਆਂ ਉਨ•ਾਂ ਕਿਹਾ ਅਸੀਂ ਸਭ ਤੋਂ ਵੱਧ ਕਾਂਗਰਸ ਦੇ ਖਿਲਾਫ ਹਾਂ ਕਿਉਂਕਿ ਕਾਂਗਰਸ ਸਰਕਾਰ ਨੇ ਅਕਾਲ ਤਖਤ ਤੇ ਹਮਲਾ ਕਰਵਾਇਆ ਸੀ।
ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡਕੇ ਟਕਸਾਲੀਆਂ ਦਾ ਪੱਲਾ ਫੜਨ ਵਾਲੇ ਬੱਬੀ ਬਾਦਲ ਨੇ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ 'ਤੇ ਤਿੱਖੇ ਹਮਲੇ ਕੀਤੇ ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਯੂਥ ਵਿੰਗ ਨੂੰ ਮਜ਼ਬੂਤ ਕਰਨ ਦੀ ਉਮੀਦ ਪ੍ਰਗਟਾਈ।

ਹੋਰ ਖਬਰਾਂ »