ਫਿਰੋਜ਼ਪੁਰ, 15 ਮਾਰਚ, (ਹ.ਬ.) : ਫਿਰੋਜ਼ਪੁਰ ਦੇ ਜੰਮੂ ਬਸਤੀ ਦੇ ਰਹਿਣ ਵਾਲੇ ਪਿਉ-ਪੁੱਤ ਦੀ ਜੋਧਪੁਰ ਦੇ ਕੋਲ ਵਾਪਰੇ ਹਾਦਸੇ ਵਿਚ ਮੌਤ ਹੋ ਗਈ। ਹਾਦਸਾ ਟੱਕਰ ਤੋਂ ਬਾਅਦ ਅੱਗ ਲੱਗਣ ਕਾਰਨ ਹੋਇਆ। ਜਿਸ ਵਿਚ ਦੋਵੇਂ ਪਿਉ-ਪੁੱਤ ਜ਼ਿੰਦਾ ਸੜ ਗਏ। ਮ੍ਰਿਤਕਾਂ ਦੀ ਪਛਾਣ ਜੀਤ ਸਿੰਘ ਅਤੇ ਉਨ੍ਹਾਂ ਦੇ ਬੇਟੇ ਗੁਰਪ੍ਰੀਤ ਸਿੰਘ ਨਿਵਾਸੀ ਜੰਮੂ ਬਸਤੀ, ਜਲਾਲਾਬਾਦ ਦੇ ਰੂਪ ਵਿਚ ਹੋਈ। ਦੋਵਾਂ ਦਾ ਜਲਾਲਾਬਾਦ ਵਿਚ ਸਸਕਾਰ ਕਰ ਦਿੱਤਾ ਗਿਆ। 
ਟਰੱਕ ਮਾਲਕ ਸੁਖਬੀਰ ਸਿੰਘ ਨੇ ਦੱਸਿਆ ਕਿ ਡਰਾਈਵਰ ਜੀਤ ਸਿੰਘ ਅਤੇ ਉਨ੍ਹਾਂ ਦਾ ਬੇਟਾ ਗੁਰਪ੍ਰੀਤ ਸਿੰਘ ਨਿਵਾਸੀ ਜੰਮੂ ਬਸਤੀ ਜਲਾਲਾਬਾਦ, ਕੇਜੀ ਇੰਡਸਟਰੀ ਤੋਂ ਚੌਲਾਂ ਦਾ ਟਰੱਕ ਲੱਦ ਕੇ ਜੋਧਪੁਰ ਦੇ ਲਈ ਰਵਾਨਾ ਹੋਏ ਸੀ। ਉਸ ਨੂੰ ਰਾਤ ਵੇਲੇ ਫੋਨ ਆਇਆ ਕਿ ਕਿਸੇ ਗੱਡੀ ਦੇ ਨਾਲ ਟੱਕਰ ਹੋਣ ਤੋਂ ਬਾਅਦ ਜ਼ੋਰਦਾਰ ਧਮਾਕੇ ਦੇ ਨਾਲ ਟਰਾਲੇ ਵਿਚ ਅੱਗ ਲੱਗ ਗਈ। 
ਇਸ ਹਾਦਸੇ ਵਿਚ ਡਰਾਈਵਰ ਜੀਤ ਸਿੰਘ ਅਤੇ ਉਸ ਦਾ ਬੇਟਾ ਗੁਰਪ੍ਰੀਤ ਸਿੰਘ ਟਰੱਕ ਵਿਚ ਫਸੇ ਹੋਣ ਕਾਰਨ ਅੱਗ ਵਿਚ ਜ਼ਿੰਦਾ ਸੜ ਗਏ। ਮ੍ਰਿਤਕ ਜੀਤ ਸਿੰਘ ਦੇ ਬੇਟੇ ਅੰਗਰੇਜ ਸਿੰਘ ਨੇ ਦੱਸਿਆ ਕਿ  ਉਨ੍ਹਾਂ ਦੇ ਘਰ ਦਾ ਗੁਜ਼ਾਰਾ ਪਹਿਲਾਂ ਹੀ ਬਹੁਤ ਮੁਸ਼ਕਲ ਨਾਲ ਚਲਦਾ ਸੀ। ਜੀਤ ਦੀ ਪਤਨੀ ਪਰਮਜੀਤ ਕੌਰ ਦਾ ਰੋਅ ਰੋਅ ਕੇ ਬੁਰਾ ਹਾਲ ਹੋ ਗਿਆ। ਪਰਮਜੀਤ ਕੌਰ ਨੇ ਕਿਹਾ ਕਿ ਇਸ ਹਾਦਸੇ ਨੂੰ ਉਹ ਕਦੇ ਭੁੱਲ ਨਹੀਂ ਸਕਦੀ। ਘਰ ਵਾਲਿਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਆਰਥਿਕ ਮਦਦ ਕੀਤੀ ਜਾਵੇ। ਜਲਾਲਾਬਾਦ ਵਿਚ ਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਦੀ ਅੱਧ ਸੜੀ ਲਾਸ਼ਾਂ ਦਾ ਸਸਕਾਰ ਕਰ ਦਿੱਤਾ ਗਿਆ।
 

ਹੋਰ ਖਬਰਾਂ »