ਚੰਡੀਗੜ੍ਹ, 15 ਮਾਰਚ, (ਹ.ਬ.) : ਦਿੱਲੀ-ਹਰਿਆਣਾ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਨੂੰ ਪੰਜਾਬ ਵਿਚ ਵੀ ਝਟਕਾ ਲੱਗ ਸਕਦਾ ਹੈ। ਆਪ ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਵਿਚ ਗਠਜੋੜ ਦੀ ਗੱਲਬਾਤ ਅੱਧ ਵਿਚਾਲੇ ਲਟਕ ਰਹੀ ਹੈ। ਗਠਜੋੜ ਨਾ ਟੁੱਟੇ ਇਸ ਦੇ ਲਈ ਆਪ ਨਵੇਂ ਫਾਰਮੂਲੇ 'ਤੇ ਕੰਮ ਕਰ ਰਹੀ ਹੈ। ਵਿਭਿੰਨ ਰਾਜਾਂ ਵਿਚ ਮਿਲ ਰਹੇ ਝਟਕਿਆਂ ਨੂੰ ਦੇਖਦੇ ਹੋਏ ਆਪ ਪੰਜਾਬ ਵਿਚ ਗਠਜੋੜ ਦੇ ਨਾਲ ਹੀ ਚੋਣ ਮੈਦਾਨ ਵਿਚ ਉਤਰਨਾ ਚਾਹੁੰਦੀ ਹੈ। ਇਸ ਦੇ ਲਈ ਆਪ ਵਿਵਾਦ ਵਿਚ ਫਸੀ ਆਨੰਦਪੁਰ ਸਾਹਿਬ ਦੀ ਸੀਟ ਨੂੰ ਖੁਲ੍ਹਾ ਛੱਡ ਕੇ ਬਾਕੀ ਸੀਟਾਂ 'ਤੇ ਵੀ ਅਕਾਲੀ ਦਲ ਟਕਸਾਲੀ ਨਾਲ  ਸਮਝੌਤਾ ਕਰ ਸਕਦੀ ਹੈ। 
ਗਠਜੋੜ ਨੂੰ ਲੈ ਕੇ ਆਪ ਅਤੇ ਟਕਸਾਲੀ ਦੇ ਵਿਚ ਕਈ ਗੇੜਾਂ ਵਿਚ ਗੱਲਬਾਤ ਹੋ ਚੁੱਕੀ ਹੈ। ਪਰ ਆਨੰਦਪੁਰ ਸੀਟ ਨੂੰ ਲੈ ਕੇ ਗੱਲਬਾਤ  ਅੱਧ ਵਿਚਾਲੇ ਫਸੀ ਹੋਈ ਹੈ। ਆਪ ਨੇ Îਇੱਥੋਂ ਨਰਿੰਦਰ ਸ਼ੇਰਗਿੱਲ ਨੂੰ ਉਮੀਦਵਾਰ ਬਣਾਇਆ ਹੈ ਅਤੇ ਟਕਸਾਲੀ ਸ਼੍ਰੋਮਣੀ ਅਕਾਲੀ ਦਲ ਨੇ ਬੀਰ ਦਵਿੰਦਰ ਸਿੰਘ ਨੂੰ ਉਮੀਦਵਾਰ ਐਲਾਨ ਕੀਤਾ ਹੈ। 
ਦੋਵਾਂ ਵਿਚੋਂ ਕੋਈ ਵੀ ਪਾਰਟੀ ਇਸ ਸੀਟ ਤੋਂ ਪਿੱਛੇ ਹਟਣ ਲਈ ਤਿਆਰ ਨਹੀਂ ਹੈ। ਜਾਣਕਾਰੀ ਅਨੁਸਾਰ ਆਪ ਨੇ ਟਕਸਾਲੀ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਵਿਕਲਪ ਦਿੱਤਾ ਸੀ ਕਿ ਉਹ ਚਾਹੇ ਤਾਂ ਬੀਰ ਦਵਿੰਦਰ ਸਿੰਘ ਨੂੰ ਬਠਿੰਡਾ ਤੋਂ  ਚੋਣ ਲੜਵਾ ਲੈਣ। ਆਪ ਨੇ ਕਿਹਾ ਸੀ ਕਿ ਉਹ ਟਕਸਾਲੀ ਸ਼੍ਰੋਅਦ ਦੇ ਲਈ 13 ਵਿਚੋਂ ਤਿੰਨ ਸੀਟਾਂ ਛੱਡ ਦੇਣਗੇ, ਲੇਕਿਨ ਟਕਸਾਲੀ ਆਨੰਦਪੁਰ ਸੀਟ ਛੱਡਣ ਲਈ ਤਿਆਰ ਨਹੀਂ ਹਨ। ਇਸ ਦੇ ਕਾਰਨ ਗਠਜੋੜ ਅੱਧ ਵਿਚਾਲੇ ਲਟਕ ਗਿਆ ਹੈ। 
ਦੇਸ਼ ਦੇ ਹੋਰ ਸੂਬਿਆਂ ਤੋਂ ਮਿਲ ਰਹੇ ਝਟਕਿਆਂ ਨੂੰ ਦੇਖਦੇ ਹੋਏ ਆਪ ਨੇ ਨਵਾਂ ਫਾਰਮੂਲਾ ਅਪਣਾਇਆ ਹੈ। ਇਸ ਦੇ ਤਹਿਤ ਆਨੰਦਪੁਰ ਸਾਹਿਬ 'ਤੇ ਦੋਵੇਂ ਪਾਰਟੀਆਂ ਦਾ ਸਮਝੌਤਾ ਨਹਂੀਂ ਹੋਵੇਗਾ। ਬਾਕੀ ਸੀਟਾਂ 'ਤੇ ਦੋਵੇਂ ਪਾਰਟੀਆਂ ਗਠਜੋੜ ਤਹਿਤ ਚੋਣ ਲੜਨਗੀਆਂ। ਸੂਤਰ ਦੱਸਦੇ ਹਨ ਕਿ ਆਪ ਨੇ ਇਸ ਫਾਰਮੂਲੇ ਨਾਲ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ। ਹੁਣ ਇਸ 'ਤੇ ਫ਼ੈਸਲਾ ਬ੍ਰਹਮਪੁਰਾ ਨੂੰ ਲੈਣਾ ਹੈ। 

ਹੋਰ ਖਬਰਾਂ »