ਕੈਲੀਫੋਰਨੀਆ, 15 ਮਾਰਚ, (ਹ.ਬ.) : ਆਕਲੈਂਡ ਵਿਚ ਕੈਲੀਫੋਰਨੀਆ ਸੁਪੀਰੀਅਰ ਕੋਰਟ ਨੇ ਟੇਰੀ ਲੀਵਿਟ ਨਾਂ ਦੀ ਔਰਤ  ਨੂੰ 2.9 ਕਰੋੜ ਡਾਲਰ (201 ਕਰੋੜ ਰੁਪਏ) ਦੇਣ ਦਾ ਆਦੇਸ਼ ਦਿੱਤਾ ਹੈ। ਮਹਿਲਾ ਦਾ ਦੋਸ਼ ਸੀ ਕਿ ਜੌਨਸਨ ਐਂਡ ਜੌਨਸਨ ਦੇ ਟੈਲਕਮ ਪਾਊਡਰ ਵਿਚ ਐਸਬੈਸਟਸ ਹੋਣ ਕਾਰਨ ਹੀ ਉਹ ਕੈਂਸਰ ਨਾਲ ਪੀੜਤ ਹੋਈ। ਖ਼ਾਸ ਗੱਲ ਇਹ ਹੈ ਕਿ ਕੰਪਨੀ ਦੇਸ਼ ਭਰ ਵਿਚ ਟੈਲਕਮ ਪਾਊਡਰ ਨਾਲ ਸਬੰਧਤ 13 ਹਜ਼ਾਰ ਤੋਂ ਜ਼ਿਆਦਾ ਮੁਕੱਦਮਿਆਂ ਦਾ ਸਾਹਮਣਾ ਕਰ ਰਹੀ ਹੈ।
ਟੇਰੀ ਲੀਵਿਟ ਨੇ ਅਪਣੀ ਪਟੀਸ਼ਨ ਵਿਚ ਦੋਸ਼ ਲਗਾਇਆ ਸੀ ਕਿ ਉਨ੍ਹਾਂ ਨੇ ਜੌਨਸਨ ਐਂਡ ਜੌਨਸਨ ਦਾ ਬੇਬੀ ਪਾਊਡਰ, ਸ਼ਾਵਰ ਐਂਡ ਸ਼ਾਵਰ ਅਤੇ ਕੰਪਨੀ ਦੇ ਹੀ ਇੱਕ ਹੋਰ ਪਾਊਡਰ ਦਾ 1960 ਦੇ ਬਾਅਦ ਕਰੀਬ 20 ਸਾਲ ਇਸਤੇਮਾਲ ਕੀਤਾ ਸੀ। 2017 ਵਿਚ ਉਨ੍ਹਾਂ ਮੇਸੀਥੇਲਿਓਯਮਾ  (ਐਸਬੈਸਟਸ ਤੋਂ ਹੋਣ ਵਾਲਾ ਕੈਂਸਰ) ਨਾਲ ਪੀੜਤ ਹੋਣ ਦਾ ਪਤਾ ਚਲਿਆ। ਸੱਤ ਜਨਵਰੀ ਨੂੰ ਸ਼ੁਰੂ ਹੋਏ ਇਸ 9 ਹਫ਼ਤੇ ਦੇ ਮੁਕੱਦਮੇ ਵਿਚ ਦੋਵੇਂ ਧਿਰਾਂ ਵਲੋਂ ਕਰੀਬ ਦਰਜਨ ਭਰ ਮਾਹਰਾਂ ਦੀ ਗਵਾਹੀ ਹੋਈ। ਫ਼ੈਸਲਾ ਸੁਣਾਉਣ ਤੋਂ ਪਹਿਲਾਂ ਜਿਊਰੀ ਨੇ ਦੋ ਦਿਨ ਤੱਕ ਇਸ 'ਤੇ ਵਿਚਾਰ ਕੀਤਾ। 
ਉਧਰ, ਕੰਪਨੀ ਦਾ ਕਹਿਣਾ ਹੈ ਕਿ ਉਹ ਇਸ ਫ਼ੈਸਲੇ ਦੇ ਖ਼ਿਲਾਫ਼ ਅਪੀਲ ਕਰੇਗੀ ਕਿਉਂਕਿ ਮੁਕਦਮੇ ਸਪਸ਼ਟ ਖਾਮੀਆਂ ਸੀ। ਟੇਰੀ ਲੀਵਿਟ ਦੇ ਵਕੀਲ ਬੁਨਿਆਦੀ ਤੌਰ 'ਤੇ ਇਹ ਪ੍ਰਦਰਸ਼ਤ ਕਰਨ ਵਿਚ ਅਸਮਰਥ ਰਹੇ ਕਿ ਬੇਬੀ ਪਾਊਡਰ ਵਿਚ ਐਸਬੈਸਟਸ ਹੈ। ਹਾਲਾਂਕਿ ਕੰਪਨੀ ਨੇ ਮੁਕਦਮੇ ਦੌਰਾਨ ਕਥਿਤ ਖਾਮੀਆਂ ਅਤੇ ਹੋਰ ਬਿਓਰਾ ਨਹੀਂ ਦਿੱਤਾ। Îਨਿਊ ਜਰਸੀ ਵਿਚ ਦ ਨਿਊ ਬ੍ਰੰਸਵਿਕ ਸਥਿਤ ਕੰਪਨੀ ਨੇ ਇਸ ਗੱਲ ਤੋਂ ਸਾਫ ਇਨਕਾਰ ਕੀਤਾ ਕਿ ਉਸ ਦੇ ਟੈਲਕਮ ਪਾਊਡਰ ਨਾਲ ਕੈਂਸਰ ਹੁੰਦਾ ਹੈ। ਉਸ ਦਾ ਕਹਿਣਾ ਹੈ ਕਿ ਨਿਆਮਕਾਂ ਦੁਆਰਾ ਕਰਾਏ ਗਏ ਕਈ ਅਧਿਐਨਾਂ ਅਤੇ ਪ੍ਰੀਖਣਾਂ ਤੋਂ ਸਾਫ ਹੈ ਕਿ ਉਸ ਦਾ ਟੈਲਕਮ ਪਾਊਡਰ ਸੁਰੱਖਿਅਤ ਅਤੇ ਐਸਬੈਸਟਸ ਮੁਕਤ ਹੈ। ਦੱਸ ਦੇਈਏ ਕਿ ਇਸ ਸਾਲ ਜੌਨਸਨ ਐਂਡ ਜੌਨਸਨ ਦੇ ਖ਼ਿਲਾਫ਼ ਜਿਹੜੇ ਦਰਜਨ ਭਰ ਤੋਂ ਜ਼ਿਆਦਾ ਮਾਮਲਿਆਂ ਦੀ ਸੁਣਵਾਈ ਹੋਣੀ ਹੈ, ਉਨ੍ਹਾਂ ਵਿਚੋਂ Îਇਹ ਪਹਿਲਾ ਹੈ।

ਹੋਰ ਖਬਰਾਂ »