ਪਟਿਆਲਾ, 15 ਮਾਰਚ, (ਹ.ਬ.) : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜਾਰੀ ਚੋਣ ਜ਼ਾਬਤੇ ਨੂੰ ਸਖ਼ਤੀ ਦੇ ਨਾਲ ਲਾਗੂ ਕਰਨ ਦੇ ਲਈ ਸ਼ੁਰੂ ਕੀਤੀਆਂ ਕੋਸ਼ਿਸ਼ਾਂ ਦੇ ਤਹਿਤ ਪਟਿਆਲਾ ਪੁਲਿਸ ਨੂੰ ਬੁਧਵਾਰ ਦੇਰ ਰਾਤ ਵੱਡੀ ਸਫਲਤਾ ਮਿਲੀ। ਨਾਕਾਬੰਦੀ ਦੌਰਾਨ ਪੁਲਿਸ ਨੇ ਕਾਰ ਸਵਾਰ ਦੋ ਨੌਜਵਾਨਾਂ ਕੋਲੋਂ 92 ਲੱਖ 50 ਹਜ਼ਾਰ ਦੀ ਨਕਦੀ ਬਰਾਮਦ ਕਰ ਲਈ। ਇਹ ਪੈਸਾ ਬਗੈਰ ਜ਼ਰੂਰੀ ਦਸਤਾਵੇਜ਼ਾਂ ਦੇ ਲੈ ਜਾਇਆ ਜਾ ਰਿਹਾ ਸੀ।
ਐਸਐਸਪੀ ਮਨਦੀਪ ਸਿੰਘ ਸਿੱਧੂ ਅਤੇ ਜ਼ਿਲ੍ਹਾ ਚੋਣ ਅਧਿਕਾਰੀ ਕਮ ਡੀਸੀ ਕੁਮਾਰ ਅਮਿਤ ਨੇ ਪ੍ਰੈਸ ਕਾਨਫਰੰਸ ਵਿਚ ਦੱਸਿਆ ਕਿ ਲੋਕ ਸਭਾ ਚੋਣ ਦੇ ਮੱਦੇਨਜ਼ਰ ਡੀਐਸਪੀ ਪਾਤੜਾਂ ਸੁਖਅਮ੍ਰਤ ਸਿੰਘ  ਰੰਧਾਵਾ ਦੀ ਅਗਵਾਈ ਵਿਚ ਪੁਲਿਸ ਪਾਰਟੀ ਨੇ ਨੈਸ਼ਨਲ ਹਾਈਵੇ ਨਰਵਾਣਾ ਰੋਡ ਨਜ਼ਦੀਕ ਬੈਰੀਅਰ ਪਿੰਡ ਢਾਬੀ ਗੁਜਰਾਂ ਵਿਚ ਨਾਕਾ ਲਾਇਆ ਸੀ। ਇਸ ਦੌਰਾਨ ਉਨ੍ਹਾਂ ਇੱਕ ਕਾਰ ਤੋਂ ਸਾਢੇ 92 ਲੱਖ ਰੁਪਏ ਬਰਾਮਦ ਹੋਏ।  ਕਾਰ ਚਾਲਕ 23 ਸਾਲਾ ਰਵੀ ਨਿਵਾਸੀ ਸ਼ੇਰਗੜ੍ਹ ਅਤੇ ਇਸ ਦੇ ਨਾਲ ਬੈਠੇ 20  ਸਾਲਾ ਸਚਿਨ ਨਿਵਾਸੀ ਖਨੌਰੀ ਤੋਂ ਜਦ ਇਸ ਬਾਰੇ ਪੁਛਿਆ ਤਾਂ ਇਨ੍ਹਾਂ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ। ਇਸ 'ਤੇ ਆਮਦਨ ਕਰ ਵਿਭਾਗ ਦੀ ਟੀਮ ਨੂੰ ਬੁਲਾÎਇਆ ਗਿਆ ਅਤੇ ਇਨਫੋਰਸਮੈਂਟ ਨੂੰ ਸੂਚਿਤ ਕਰਕੇ ਨਕਦੀ ਜ਼ਬਤ ਕਰ ਲਈ ਗਈ।
ਡੀਸੀ ਨੇ ਦੱਸਿਆ ਕਿ ਲੋਕ ਸਭਾ ਪਟਿਆਲਾ ਹਲਕੇ ਦੇ ਅਧੀਨ ਪੈਂਦੇ ਸਾਰੇ 9 ਵਿਧਾਨ ਸਭਾ ਹਲਕਿਆਂ ਵਿਚ ਤੈਨਾਤ ਸਟੈਟਿਕ, ਸਰਵਿਲਾਂਸ ਅਤੇ ਫਲਾਇੰਗ ਸਕਵਾਇਡ ਦੀ 9-9 ਟੀਮਾਂ ਪੂਰੀ ਚੌਕਸੀ ਦੇ ਨਾਲ ਨਜ਼ਰ ਰੱਖ ਰਹੀਆਂ ਹਨ।   ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚੋਣ ਜ਼ਾਬਤੇ ਦੀ ਪਾਲਣਾ ਕਰਨ ਅਤੇ Îਇੱਕ ਲੱਖ ਰੁਪਏ ਤੋਂ ਜ਼ਿਆਦਾ ਰਕਮ ਅਪਣੇ ਨਾਲ ਲੈ ਕੇ ਜਾਣ ਅਤੇ ਲੈ ਜਾਂਦੇ ਸਮੇਂ ਪੂਰੇ ਦਸਤਾਵੇਜ਼ ਅਪਣੇ ਨਾਲ ਰੱਖੋ।

ਹੋਰ ਖਬਰਾਂ »