ਇੱਕ ਮੁਲਾਜ਼ਮ ਦੇ ਹਿੱਸੇ ਆਉਂਦੇ ਹਨ 203 ਭਗੌੜੇ 
ਲੁਧਿਆਣਾ, 15 ਮਾਰਚ, (ਹ.ਬ.) : ਲੋਕ ਸਭਾ ਚੋਣਾਂ ਦਾ ਐਲਾਨ ਹੁੰਦੇ ਹੀ ਚੋਣ ਕਮਿਸ਼ਨ ਨੇ ਪੁਲਿਸ ਨੂੰ ਅਦਾਲਤ ਵਲੋਂ ਭਗੌੜਿਆਂ ਨੂੰ ਫੜਨ ਦੇ ਆਦੇਸ਼ ਦਿੱਤੇ ਹਨ ਲੇਕਿਨ ਇਹ ਕਰਨਾ ਪੁਲਿਸ ਦੇ ਲਈ ਟੇਢੀ ਖਰੀ ਬਣਿਆ ਹੋਇਆ। ਪੁਲਿਸ ਦੀ ਲਿਸਟ ਵਿਚ 2850 ਦੇ ਕਰੀਬ ਭਗੌੜੇ ਹਨ, ਉਨ੍ਹਾਂ ਫੜਨ ਦੇ ਲਈ ਓਨੇ ਮੁਲਾਜ਼ਮ ਤੈਨਾਤ ਨਹਂੀਂ ਕੀਤੇ ਗਏ ਹਨ। ਪੁਲਿਸ ਵਲੋਂ ਭਗੋੜਿਆਂ ਨੂੰ ਫੜਨ ਦੇ ਲਈ ਜ਼ਿਲ੍ਹਾ ਕਚਹਿਰੀ ਵਿਚ ਪੀਓ ਸਟਾਫ਼ ਦਾ ਗਠਨ ਕੀਤਾ ਹੈ, ਪ੍ਰੰਤੂ ਇਸ ਵਿਚ 14 ਪੁਲਿਸ ਕਰਮਚਾਰੀਆਂ ਦੀ ਤੈਨਾਤੀ ਕੀਤੀ  ਗਈ, ਜੇਕਰ ਹਰੇਕ ਵਿਅਕਤੀ ਆਂਕੜਾ ਕੱਢਿਆ ਜਾਵੇ ਤਾਂ ਇੱਕ ਕਰਮਚਾਰੀ ਦੇ ਹਿੱਸੇ 203 ਭਗੌੜੇ ਆਉਂਦੇ ਹਨ। ਇਹੀ ਕਾਰਨ ਹੈ ਕਿ ਭਗੌੜਿਆਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ।
ਇਹੀ ਲੋਕ ਸ਼ਹਿਰ ਵਿਚ ਕਾਨੂੰਨ ਵਿਵਸਥਾ ਦੇ ਲਈ ਖ਼ਤਰਾ ਬਣ ਰਹੇ ਹਨ। ਚੋਣਾਂ ਸਮੇਂ ਵੀ ਇਹੀ ਲੋਕ ਅਮਨ ਸ਼ਾਂਤੀ ਦੇ ਲਈ ਖ਼ਤਰਾ ਬਣ ਸਕਦੇ ਹਨ। ਜਿਸ ਕਾਰਨ ਇਨ੍ਹਾਂ ਫੜਨ ਦੇ ਲਈ ਵਿਸ਼ੇਸ਼ ਆਦੇਸ਼ ਜਾਰੀ ਕੀਤੇ ਗਏ ਹਨ।
ਪੁਲਿਸ ਕਮਿਸ਼ਨਰੇਟ ਨੂੰ ਕਵਰ ਕਰਨ ਦੇ ਲਈ ਪੁਲਿਸ ਦੇ 29 ਥਾਣਿਆਂ 'ਤੇ ਸਿਰਫ ਇੱਕ ਪੀਓ ਸਟਾਫ਼ ਹੈ। ਇਨ੍ਹਾਂ ਦੇ ਇੰਚਾਰਜ ਦੇ ਕੋਲ ਹੀ ਇੱਕ ਬਲੈਰੋ ਗੱਡੀ ਹੈ ਪ੍ਰੰਤੂ ਇਸ ਦੇ ਲਈ ਵੀ ਵਿਭਾਗ ਨੂੰ ਸਹੀ ਤਰ੍ਹਾਂ ਤੇਲ ਦਾ ਕੋਟਾ ਨਹੀਂ ਮਿਲਦਾ ਹੈ। ਇਸ ਨੂੰ ਚਲਾਉਣ ਦੇ ਲਈ ਵੀ ਅਘਿਕਾਰੀ ਨੂੰ ਅਪਣੀ ਜੇਬ ਤੋਂ ਪੈਸਾ ਖ਼ਰਚ ਕਰਨਾ ਪੈਂਦਾ ਹੈ, ਜਦ ਕਿ ਇੱਥੋਂ ਘੱਟ ਤੋਂ ਘੱਟ ਤਿੰਨ  ਹੋਰ ਗੱਡੀਆਂ ਦੀ ਜ਼ਰੂਰਤ ਹੈ। 
ਪੁਲਿਸ ਦੇ ਸੂਤਰਾਂ ਅਨੁਸਾਰ ਇਨ੍ਹਾਂ ਵਿਚ ਵੱਡੀ ਗਿਣਤੀ ਉਨ੍ਹਾਂ ਮੁਲਜ਼ਮਾਂ ਦੀ ਹੈ ਜੋ ਚੋਰੀ ਅਤੇ ਡਕੈਤੀ ਵਿਚ ਫੜੇ ਗਏ ਸੀ। ਬਾਅਦ ਵਿਚ ਅਦਾਲਤ ਤੋਂ ਜ਼ਮਾਨਤ ਲੈ ਕੇ ਜੇਲ੍ਹ ਤੋਂ ਛੁਡ ਗਏ ਪ੍ਰੰਤੂ ਬਾਅਦ ਵਿਚ ਅਦਾਲਤ ਵਿਚ ਪੇਸ਼ ਨਹੀਂ ਹੋÂਂ। ਇਹੀ ਲੋਕ ਹੁਣ ਪੰਜਾਬ ਵਿਚ ਰਹਿ ਕੇ ਜਾਂ ਬਾਹਰ ਰਹਿ ਕੇ ਅਪਰਾਧ ਕਰਨ ਵਿਚ ਲੱਗੇ ਹੋਏ ਹਨ। ਪੀਓ ਸਟਾਫ਼ ਦੇ ਲਈ ਸਭ ਤੋਂ ਵੱਡੀ ਸਮੱਸਿਆ ਬਾਹਰ ਤੋਂ ਆ ਕੇ Îਇੱਥੇ ਰਹਿਣ ਵਾਲੇ ਕਰਮਚਾਰੀ ਪੈਦਾ ਕਰ ਰਹੇ ਹਨ। ਬਹੁਤ ਸਾਰੇ ਪੀਓ ਉਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਦੇ ਹੁੰਦੇ ਹਨ, ਜਿਨ੍ਹਾਂ ਫੜਨ ਲਈ ਪੁਲਿਸ ਨੂੰ ਜ਼ਿਆਦਾ ਜੱਦੋ ਜਹਿਦ ਕਰਨੀ ਪੈਂਦੀ।

ਹੋਰ ਖਬਰਾਂ »