ਭਾਰਤ ਦੇ ਅਰਥ ਅਤੇ ਸਮਾਜ ਸ਼ਾਸਤਰੀ ਅੰਕੜਿਆਂ 'ਚ ਸਿਆਸੀ ਦਖ਼ਲ 'ਤੇ ਚਿੰਤਤ

ਨਵੀਂ ਦਿੱਲੀ, 15 ਮਾਰਚ (ਹਮਦਰਦ ਨਿਊਜ਼ ਸਰਵਿਸ) : ਲੋਕਸਭਾ ਚੋਣਾਂ ਨੇੜੇ ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖਾ ਸ਼ਬਦੀ ਵਾਰ ਕੀਤਾ ਹੈ। ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਕਿਸੇ ਨੇ ਵੀ ਭਾਰਤ ਦੇ ਵੱਕਾਰ ਨੂੰ ਏਨੀ ਢਾਹ ਨਹੀਂ ਲਾਈ ਜਿੰਨੀ ਨਰਿੰਦਰ ਮੋਦੀ ਨੇ ਲਾਈ ਹੈ। ਕਾਂਗਰਸ ਦਾ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਲਗਭਗ 100 ਅਰਥ ਸ਼ਾਸਤਰੀਆਂ ਅਤੇ ਸਮਾਜ ਸ਼ਾਸਤੀਆਂ ਨੇ ਭਾਰਤ ਦੇ ਆਰਥਿਕ ਵਿਕਾਸ ਨਾਲ ਜੁੜੇ ਅੰਕੜਿਆਂ 'ਚ ਸਿਆਸੀ ਦਖ਼ਲਅੰਦਾਜ਼ੀ 'ਤੇ ਚਿੰਤਾ ਜਤਾਈ ਹੈ। ਕੁਲ 108 ਮਾਹਰਾਂ ਨੇ ਇਕ ਸਾਂਝੇ ਬਿਆਨ ਵਿਚ ਸੰਸਥਾਵਾਂ ਦੀ ਆਜ਼ਾਦੀ ਨੂੰ ਬਹਾਲ ਕਰਨ ਅਤੇ ਅੰਕੜਾ ਸੰਗਠਨਾਂ ਦੀ ਇਮਾਨਦਾਰੀ ਨੂੰ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਕੁਲ ਘਰੇਲੂ ਉਤਪਾਦ (ਜੇਡੀਪੀ) ਦੇ ਅੰਕੜਿਆਂ 'ਚ ਸੋਧ ਕਰਨ ਅਤੇ ਐਨਐਸਐਸਓ ਵੱਲੋਂ ਰੁਜ਼ਗਾਰ ਦੇ ਅੰਕੜਿਆਂ ਨੂੰ ਰੋਕ ਕੇ ਰੱਖੇ ਜਾਣ ਦੇ ਮਾਮਲੇ 'ਚ ਪੈਦਾ ਹੋਏ ਵਿਵਾਦ ਦੇ ਮੱਦੇਨਜ਼ਰ ਇਹ ਬਿਆਨ ਆਇਆ ਹੈ।  ਅਰਥ ਸ਼ਾਸਤਰੀਆਂ ਅਤੇ ਸਮਾਜ ਸ਼ਾਸਤੀਆਂ ਦੀ ਚਿੰਤਾ ਮਗਰੋਂ ਕਾਂਗਰਸ ਨੇ ਭਾਜਪਾ 'ਤੇ ਤਿੱਖੇ ਵਾਰ ਕੀਤੇ ਹਨ। ਕਾਂਗਰਸ ਦੇ ਬੁਲਾਰੇ ਸੁਰਜੇਵਾਲ ਨੇ ਕਿਹਾ ਕਿ ਜਨਤਾ ਨੂੰ ਮੋਦੀ ਸਰਕਾਰ ਨੂੰ ਸੱਤਾ ਤੋਂ ਬਾਹਰ ਕਰਨਾ ਚਾਹੀਦਾ ਹੈ। ਉਨ•ਾਂ ਕਿਹਾ ਕਿ ਭਾਰਤ ਦੇ ਵਿਸ਼ਵੀ ਵੱਕਾਰ ਅਤੇ ਭਰੋਸੇਯੋਗਤਾ ਨੂੰ ਮੋਦੀ ਸਰਕਾਰ ਨੇ ਢਾਹ ਲਾਈ ਹੈ। ਸੁਰੇਵਾਲ ਨੇ ਕਿਹਾ ਕਿ ਅਜਿਹੀ ਪਾਰਟੀ ਨੂੰ ਸੱਤਾ ਤੋਂ ਬਾਹਰ ਕਰੋ ਜਿਹੜੀ ਅੰਕੜਿਆਂ 'ਚ ਛੇੜਛਾੜ ਕਰ ਕੇ ਆਪਣੀ ਵਿਆਪਕ ਅਸਫ਼ਲਤਾਵਾਂ ਨੂੰ ਲੁਕਾਉਂਦੀ ਹੈ। 

ਹੋਰ ਖਬਰਾਂ »