ਪ੍ਰਧਾਨ ਮੰਤਰੀ ਮੋਦੀ ਨੂੰ ਲਿਖੀ ਚਿੱਠੀ

ਨਵੀਂ ਦਿੱਲੀ, 15 ਮਾਰਚ (ਹਮਦਰਦ ਨਿਊਜ਼ ਸਰਵਿਸ) : ਕਾਂਗਰਸ ਦੇ ਸੀਨੀਅਰ ਨੇਤਾ ਮਲਿਕਾਰਜੁਨ ਖੜਗੇ ਨੇ ਲੋਕਸਭਾਲ ਲਈ ਚੋਣ ਕਮੇਟੀ ਦਾ ਇਕ ਵਾਰ ਮੁੜ ਬਾਈਕਾਟ ਕੀਤਾ ਹੈ। ਚੋਣ ਕਮੇਟੀ ਦੀ ਬੈਠਕ ਵਿਚ ਹਿੱਸਾ ਲੈਣ ਲਈ ਉਨ•ਾਂ ਨੂੰ ਵਿਸ਼ੇਸ਼ ਸੱਦਾ ਪੱਤਰ ਭੇਜਿਆ ਗਿਆ ਸੀ, ਜਿਸ ਦਾ ਉਨ•ਾਂ ਵਿਰੋਧ ਕੀਤਾ ਹੈ। ਉਨ•ਾਂ ਨੇ ਸ਼ੁੱਕਰਵਾਰ ਨੂੰ ਪ੍ਰਸਤਾਵਿਤ ਲੋਕਪਾਲ ਚੋਣ ਕਮੇਟੀ ਦੀ ਬੈਠਕ ਦਾ ਬਾਈਕਾਟ ਕੀਤਾ। ਵਿਸ਼ੇਸ਼ ਤੌਰ 'ਤੇ ਸੱਦੇ ਮੈਂਬਰ ਦੇ ਤੌਰ 'ਤੇ ਬੈਠਕ 'ਚ ਬੁਲਾਏ ਜਾਣ ਦਾ ਵਿਰੋਧ ਕਰਦਿਆਂ ਖੜਗੇ ਪਹਿਲਾਂ ਵੀ ਕਈ ਵਾਰ ਇਸ ਬੈਠਕ ਦਾ ਬਾਈਕਾਟ ਕਰ ਚੁਕੇ ਹਨ। ਲੋਕਸਭਾ 'ਚ ਕਾਂਗਰਸ ਦੇ ਨੇਤਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੇ ਪੱਤਰ 'ਚ ਕਿਹਾ ਕਿ ਲੋਕਪਾਲ ਐਕਟ 2013 ਦੀ ਧਾਰਾ ਚਾਰ 'ਚ ਵਿਸ਼ੇਸ਼ ਤੌਰ 'ਤੇ ਸੱਦੇ ਮੈਂਬਰ ਦਾ ਲੋਕਪਾਲ ਚੋਣ ਕਮੇਟੀ ਦਾ ਹਿੱਸਾ ਹੋਣ ਜਾਂ ਇਸ ਦੀ ਬੈਠਕ 'ਚ ਸ਼ਾਮਲ ਹੋਣ ਦੀ ਕੋਈ ਤਜਵੀਜ਼ ਨਹੀਂ ਹੈ। ਉਨ•ਾਂ ਦੋਸ਼ ਲਾਇਆ ਕਿ 2014 'ਚ ਸੱਤਾ 'ਤੇ ਬਿਰਾਜ਼ਮਾਨ ਹੋਣ ਮਗਰੋਂ ਇਸ ਸਰਕਾਰ ਨੇ ਲੋਕਪਾਲ ਕਾਨੂੰਨ 'ਚ ਅਜਿਹੀ ਸੋਧ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਜਿਸ ਨਾਲ ਵਿਰੋਧੀ ਧਿਰ ਦੀ ਸਭ ਤੋਂ ਵੱਡੀ ਪਾਰਟੀ ਦਾ ਨੇਤਾ ਚੋਣ ਕਮੇਟੀ ਦੇ ਮੈਂਬਰ ਦੇ ਤੌਰ 'ਤੇ ਬੈਠਕ 'ਚ ਸ਼ਾਮਲ ਹੋ ਸਕੇ। 
ਇਸ ਤੋਂ ਪਹਿਲਾਂ ਪਿਛਲੇ ਸਾਲ ਸਤੰਬਰ 'ਚ ਖੜਗੇ ਨੇ ਲੋਕਪਾਲ ਦੀ ਚੋਣ ਲਈ ਕਮੇਟੀ ਦੀ ਬੈਠਕ 'ਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਉਨ•ਾਂ ਦਾ ਕਹਿਣਾ ਹੈ ਕਿ ਉਹ ਉਦੋਂ ਤੱਕ ਬੈਠਕ ਵਿਚ ਸ਼ਾਮਲ ਨਹੀਂ ਹੋਣਗੇ ਜਦੋਂ ਤੱਕ ਉਨ•ਾਂ ਨੂੰ ਵਿਸ਼ੇਸ਼ ਸੱਦਾ ਮੈਂਬਰ ਦੀ ਬਜਾਏ ਪੂਰਨ ਮੈਂਬਰ ਦਾ ਦਰਜਾ ਨਹੀਂ ਦਿੱਤਾ ਜਾਂਦਾ। 

ਹੋਰ ਖਬਰਾਂ »