ਲੁਧਿਆਣਾ, 16 ਮਾਰਚ, (ਹ.ਬ.) : ਲੋਕ ਸਭਾ ਚੋਣਾਂ ਦਾ ਐਲਾਨ ਹੁੰਦੇ ਹੀ ਪੁਲਿਸ ਵਿਭਾਗ ਨੇ ਵੀ ਕਮਰ ਕਸ ਲਈ ਹੈ। ਪੁਲਿਸ ਨੇ ਨਸ਼ਾ ਤਸਕਰਾਂ 'ਤੇ ਨਜ਼ਰ ਰੱਖਣ ਦੇ ਲਈ ਸਪੈਸ਼ਲ ਟੀਮ ਬਣਾਈ ਹੈ। ਇਹ ਖੁਫ਼ੀਆ ਵਿਭਾਗ ਦੀ ਤਰ੍ਹਾਂ ਇਲਾਕਿਆਂ ਵਿਚ ਕੰਮ ਕਰੇਗੀ। ਇਸ ਟੀਮ ਨੇ ਪੁਰਾਣੇ ਤੇ ਵੱਡੇ ਨਸ਼ਾ ਤਸਕਰਾਂ ਦੀ ਸੂਚੀ ਬਣਾਈ ਲਈ ਹੈ। ਇਸ ਤੋਂ Îਇਲਾਵਾ  ਪੁਲਿਸ ਕਰਮੀ ਰੋਜ਼ਾਨਾ ਸਾਦੀ ਵਰਦੀ ਵਿਚ ਇਲਾਕਿਆਂ ਵਿਚ ਗਸ਼ਤ ਕਰਨਗੇ ਅਤੇ ਨਸ਼ਾ ਤਸਕਰੀ ਕਰਨ ਵਾਲਿਆਂ 'ਤੇ ਨਜ਼ਰ ਰੱਖਣਗੇ। ਇਸ ਵਿਚ ਇਲਾਕੇ ਦੀ ਟੀਮ ਵਿਚ ਮਹਿਲਾ ਕਰਮੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਚੋਣਾਂ ਵਿਚ ਨਸ਼ੇ ਦੀ ਸਪਲਾਈ ਨੂੰ ਰੋਕਣ ਦੇ ਲਈ ਪੁਲਿਸ ਵਲੋਂ ਥਾਣਾ ਪੱਧਰ 'ਤੇ ਨਸ਼ਾ ਤਸਕਰਾਂ ਦੀ ਲਿਸਟਾਂ ਤਿਆਰ ਕੀਤੀਆਂ ਗਈਆਂ। ਇਸ ਵਿਚ ਉਨ੍ਹਾਂ ਸਾਮਲ ਕੀਤਾ ਗਿਆ ਹੈ, ਜੋ ਪਿਛਲੇ ਕਾਫੀ ਸਮੇਂ ਤੋਂ ਨਸ਼ਾ ਤਸਕਰੀ ਕਰ ਰਹੇ ਹਨ ਅਤੇ ਇਸ ਸਮੇਂ ਜ਼ਮਾਨਤ 'ਤੇ ਛੁਡ ਕੇ ਬਾਹਰ ਆਏ ਹਨ। ਇਸ ਤੋਂ Îਇਲਾਵਾ ਪੁਲਿਸ ਕੁਝ ਨਸ਼ਾ ਤਸਕਰਾਂ ਨੂੰ ਜੇਲ੍ਹ ਤੋਂ ਵੀ ਪ੍ਰੋਡਕਸ਼ਨ ਵਾਰੰਟ 'ਤੇ ਲਿਆਊੁਣ ਦੀ ਤਿਆਰੀ ਕਰ ਰਹੀ ਹੈ।
ਲੋਕ ਸਭਾ ਚੋਣਾਂ ਤੋਂ ਪਹਿਲਾਂ ਲੁਧਿਆਣਾ ਪੁਲਿਸ ਕਮਿਸ਼ਨਰੇਟ ਦੇ ਸਾਰੇ ਐਸਐਚਓ ਦੇ ਤਬਾਦਲੇ ਹੋ ਚੁੱਕੇ ਹਨ। ਇਸ ਸਮੇਂ ਨਵੇਂ ਅਧਿਕਾਰੀਆਂ ਨੂੰ ਥਾਣੇ ਦਾ Îਇੰਚਾਰਜ ਬਣਾਇਆ ਗਿਆ। ਜਿਨ੍ਹਾਂ ਅਜੇ ਪੂਰੀ ਤਰ੍ਹਾਂ ਇਲਾਕੇ ਦੇ ਤਸਕਰਾਂ ਬਾਰੇ ਵਿਚ ਜਾਣਕਾਰੀ ਨਹੀਂ ਹੈ। ਜ਼ਿਆਦਾਤਰ ਐਸਐਚਓ ਪਹਿਲਾਂ ਇਲਾਕੇ ਦੇ ਲੋਕਾਂ ਨਾਲ ਮਿਲ ਕੇ ਤਸਕਰਾਂ ਨੂੰ ਲੈ ਕੇ ਸੰਪਰਕ ਬਣਾਉਣ ਵਿਚ ਜੁਟੇ ਹੋਏ ਹਨ ਤਾਕਿ ਉਨ੍ਹਾਂ ਦੇ ਇਲਾਕੇ ਵਿਚ ਕੋਈ ਤਸਕਰ ਨਸ਼ਾ ਵੇਚਦਾ ਹੈ ਤਾਂ ਉਸ ਦੀ ਜਾਣਕਾਰੀ ਉਨ੍ਹਾਂ ਮਿਲ ਸਕੇ। ਐਸਐਚਓ ਥਾਣੇ ਵਿਚ ਮੌਜੂਦ ਪੁਰਾਣੇ ਮੁਲਾਜ਼ਮਾਂ ਕੋਲੋਂ ਵੀ ਜਾਣਕਾਰੀ ਜੁਟਾ ਰਹੇ ਹਨ। 
ਚੋਣਾਂ ਦੌਰਾਨ ਸਭ ਤੋਂ ਜ਼ਿਆਦਾ ਸ਼ਰਾਬ, ਚੂਰਾ ਪੋਸਤ ਅਤੇ ਅਫੀਮ ਦੀ ਤਸਕਰੀ ਹੁੰਦੀ ਹੈ। ਇਸ ਨੂੰ ਲੈ ਕੇ ਪੁਲਿਸ ਮੁਲਾਜ਼ਮ  ਸਪੈਸ਼ਲ ਕੰਮ ਕਰਨ ਵਿਚ ਲੱਗੇ ਹੋਏ ਹਨ। ਪੁਲਿਸ ਨੇ ਜ਼ਮਾਨਤ 'ਤੇ ਛੁਟੇ ਸਾਰੇ ਸ਼ਰਾਬ ਤਸਕਰਾਂ ਨੂੰ ਥਾਣੇ ਵਿਚ ਬੁਲਾ ਕੇ ਚਿਤਾਵਨੀ ਵੀ ਦਿੱਤੀ ਹੈ ਕਿ ਜੇਕਰ ਕਿਸੇ ਵੀ ਤਸਕਰ ਨੇ ਚੋਣਾਂ ਵੇਲੇ ਤਸਕਰੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਹੋਰ ਖਬਰਾਂ »