ਤਰਨਤਾਰਨ, 16 ਮਾਰਚ, (ਹ.ਬ.) : ਜ਼ਿਲ੍ਹਾ ਚੋਣ ਅਧਿਕਾਰੀ ਕਮ ਡੀਸੀ ਪ੍ਰਦੀਪ ਸਭਰਵਾਲ ਨੇ ਪ੍ਰਿੰਅ ਤੇ ਇਲੈਕਟਰਾਨਿਕ ਮੀਡੀਆ ਕਰਮੀਆਂ ਨਾਲ ਬੈਠਕ ਕਰਕੇ ਲੋਕ ਸਭਾ ਚੋਣ ਦੌਰਾਨ ਅਪਣੀ ਖ਼ਾਸ ਭੂਮਿਕਾ Îਨਿਭਾਉਣ ਵਿਚ ਸਹਿਯੋਗ ਮੰਗਿਆ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੇ ਆਦੇਸ਼ ਮੁਤਾਬਕ ਪੇਡ ਖ਼ਬਰਾਂ 'ਤੇ ਖ਼ਾਸ ਨਜ਼ਰ ਰੱਖੀ ਜਾਵੇਗੀ। ਇਸ ਵਿਚ ਜੇਕਰ ਮੀਡੀਆ ਕਰਮੀ ਅਪਣੀ ਭੂਮਿਕਾ Îਨਿਭਾਉਂਦੇ ਹਨ ਤਾਂ ਪਾਰਦਸ਼ੀ ਚੋਣਾਂ ਕਰਾਉਣ ਵਿਚ ਅਹਿਮ ਸਹਿਯੋਗ ਹੋਵੇਗਾ।
ਉਨ੍ਹਾਂ ਕਿਹਾ ਕਿ ਚੋਣ ਜ਼ਾਬਤੇ ਦੇ ਪਾਲਣ ਲਈ 12 ਫਲਾਇੰਗ ਟੀਮਾਂ ਬਣਾਈਆਂ ਗਈਆਂ ਹਨ। ਜੋ ਫੀਲਡ ਵਿਚ ਕੰਮ ਕਰ ਰਹੀਆਂ ਹਨ। ਇਸ ਤੋਂ ਇਲਾਵਾ 12 ਸਟੈਟਿਕ ਸਰਵਿਸਲੈਂਸ ਟੀਮਾਂ ਬਣਾ ਦਿੱਤੀਆਂ ਗਈਆਂ ਹਨ। ਜੋ ਚੋਣ ਨੋਟੀਫਿਕੇਸ਼ਨ ਤੋ ਬਾਅਦ ਕੰਮ ਕਰੇਗੀ। ਹਰੇਕ ਚੋਣ ਹਲਕੇ  ਲਈ ਅਕਾਊਂਟਿੰਗ ਟੀਮ ਅਤੇ ਜ਼ਿਲ੍ਹਾ ਪੱਧਰ 'ਤੇ ਮੌਨੀਟਰਿੰਗ ਕਮੇਟੀ ਦਾ ਗਠਨ ਕੀਤਾ ਗਿਆ ਹੈ। ਪੇਡ ਖ਼ਬਰਾਂ 'ਤੇ ਨਜ਼ਰ ਰੱਖਣ ਲਈ ਇਸ਼ਤਿਹਾਰਾਂ ਦੀ ਸਰਟੀਫਿਕੇਸ਼ਨ ਲਈ ਜ਼ਿਲ੍ਹਾ ਪੱਧਰ 'ਤੇ ਕਮੇਟੀ ਦਾ ਗਠਨ ਕੀਤਾ ਗਿਆ। ਚੋਣ ਜ਼ਾਬਤੇ ਨੂੰ ਸਹੀ ਢੰਗ ਨਾਲ ਲਾਗੂ ਕਰਨ ਲਈ ਸਮੂਹ ਬੀਡੀਪੀ ਅਤੇ ਸਥਾਨਕ ਸਰਕਾਰਾਂ ਦੇ ਈਓ ਨੂੰ ਬਤੌਰ ਨੋਡਲ ਅਧਿਕਾਰੀ ਨਿਯੁਕਤ ਕੀਤਾ ਗਿਆ। ਜਿਨ੍ਹਾਂ ਦੀ ਅਗਵਾਈ ਵਿਚ 24 ਟੀਮਾਂ ਚੋਣ ਜ਼ਾਬਤੇ ਦੀ ਪਾਲਣਾ ਕਰ ਰਹੀਆਂ ਹਨ।  ਇਨਕਮ ਟੈਕਸ ਵਿਭਾਗ ਵਲੋਂ ਸਰਬਜੀਤ ਕੌਰ ਨੂੰ ਬਤੌਰ ਨੋਡਲ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ। 
 

ਹੋਰ ਖਬਰਾਂ »