ਪਟਿਆਲਾ, 16 ਮਾਰਚ, (ਹ.ਬ.) : ਸੀਐਮ ਸਿਟੀ ਵਿਚ ਸ਼ੁੱਕਰਵਾਰ ਨੂੰ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਪ੍ਰਤਾਪ ਨਗਰ ਇਲਾਕੇ ਵਿਚ ਇਕ ਪੁਰਾਣੇ ਮਕਾਨ ਨੂੰ ਢਾਹ ਕੇ ਇਸ ਦੀ ਨਵੀਂ ਨੀਂਹ ਭਰਦੇ ਸਮੇਂ ਮਿੱਟੀ ਦੇ ਥੱਲੇ ਕਈ ਹਥਿਆਰ ਬਰਾਮਦ ਕੀਤੇ। ਸਾਰੇ ਹਥਿਆਰ ਕਾਫੀ ਖਰਾਬ ਹਾਲਤ ਵਿਚ ਹਨ। 
ਇਹ ਮਕਾਨ ਕਰਨਲ ਜਸਮੇਲ ਸਿੰਘ ਧਾਲੀਵਾਲ ਦਾ ਹੈ। ਉਨ੍ਹਾਂ ਦੀ ਸ਼ਿਕਾਇਤ 'ਤੇ ਪੁਲਿਸ ਨੇ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕਰ ਲਿਆ। ਐਸਪੀ ਡੀ ਹਰਮੀਤ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ। ਉਨ੍ਹਾਂ ਦੱਸਿਆ ਕਿ ਕਰਨਲ ਜਸਮੇਲ ਸਿੰਘ ਧਾਲੀਵਾਲ ਨਿਵਾਸੀ ਤਾਰਾਪੁਰ ਕਲੌਨੀ ਨੇ ਸੂਚਨਾ ਦਿੱਤੀ ਕਿ ਉਨ੍ਹਾਂ ਦਾ ਪ੍ਰਤਾਪ ਨਗਰ ਇਲਾਕੇ ਦੀ ਤਿੰਨ ਨੰਬਰ ਗਲੀ ਵਿਚ ਪੁਰਾਣਾ ਘਰ ਹੈ, ਜਿਸ ਨੂੰ ਢਾਹ ਕੇ ਨਵੀਂ ਨੀਂਹ ਭਰਨ ਦਾ ਕੰਮ ਚਲ ਰਿਹਾ ਹੈ। ਮਜ਼ਦੂਰਾਂ ਨੂੰ ਮਿੱਟੀ ਥਲੇ ਤੋਂ ਕਾਫੀ ਮਾਤਰਾ ਵਿਚ ਹਥਿਆਰ ਮਿਲੇ। ਜਿਸ ਵਿਚ ਏਕੇ 47 ਰਾਈਫਲ, ਇੱਕ ਸਟੇਨ ਗੰਨ, ਇੱਕ ਮੈਗਜੀਨ ਸਟੇਨ ਗੰਨ, ਬਟ ਸਟੇਨਗੰਨ, ਦੋ ਕਾਰਤੂਸ, ਚਾਰ ਕਾਰਤੂਸ ਏਕੇ 47 ਦੇ, 15 ਕਾਰਤੂਸ ਸਟੇਨ ਗੰਨ ਦੇ, ਤਿੰਨ ਹੈਂਡ ਗ੍ਰਨੇਡ, ਇੱਕ ਡੱਬੀ ਡੈਟੋਨੇਟਰ ਬਰਾਮਦ ਹੋਏ।  ਪੁਲਿਸ ਮੁਤਾਬਕ ਸਾਰੇ ਹਥਿਆਰ ਕਾਫੀ ਖਰਾਬ ਹਾਲਤ ਵਿਚ ਹਨ। 

ਹੋਰ ਖਬਰਾਂ »