ਨਵੀਂ ਦਿੱਲੀ, 16 ਮਾਰਚ, (ਹ.ਬ.) : ਪੁਲਵਾਮਾ ਵਿਚ ਹੋਏ ਅੱਤਵਾਦੀ ਹਮਲੇ ਦੇ ਜਵਾਬ ਵਿਚ ਪਾਕਿਸਤਾਨ ਦੇ ਬਾਲਾਕੋਟ ਵਿਚ ਵੜ ਕੇ ਏਅਰ ਸਟ੍ਰਾਈਕ ਤੋਂ ਬਾਅਦ ਹੁਣ ਭਾਰਤ ਹੋਰ ਸਰਹੱਦਾਂ ਨੂੰ ਵੀ ਸੁਰੱਖਿਅਤ ਕਰਨ ਵਿਚ ਜੁਟ ਗਿਆ। ਇਸੇ ਕੜੀ ਵਿਚ ਭਾਰਤੀ ਫੌਜ ਨੇ ਮਿਆਂਮਾਰ ਦੀ ਸੈਨਾ ਦੇ ਨਾਲ ਮਿਲ ਕੇ ਚਲਾਏ ਗਏ ਇੱਕ ਅਪਰੇਸ਼ਨ ਵਿਚ ਮਿਆਂਮਾਰ ਸਰਹੱਦ 'ਤੇ ਇੱਕ ਅੱਤਵਾਦੀ ਜਥੇਬੰਦੀ ਨਾਲ ਸਬੰਧਤ 10 ਕੈਂਪਾਂ ਨੂੰ ਤਬਾਹ ਕਰ ਦਿੱਤਾ। 
ਆਪਰੇਸ਼ਨ ਸਨਰਾਈਜ਼ ਇੱਕ ਵੱਡੀ ਮੁਹਿੰਮ ਸੀ, ਜਿਸ ਵਿਚ ਚੀਨ ਹਮਾਇਤੀ ਕਚਿਨ ਇੰਡੀਪੈਂਡੈਂਟ ਆਰਮੀ ਦੀ ਇੱਕ ਅੱਤਵਾਦੀ ਜੱਥੇਬੰਦੀ , ਅਰਾਕਾਨ ਆਰਮੀ ਨੂੰ ਨਿਸ਼ਾਨਾ ਬਣਾਇਆ ਗਿਆ। ਸੂਤਰਾਂ ਨੇ ਦੱਸਿਆ ਕਿ ਕੈਂਪਾਂ ਨੂੰ ਮਿਆਂਮਾਰ ਦੇ ਅੰਦਰ ਤਬਾਹ ਕੀਤਾ ਗਿਆ ਅਤੇ ਇਹ ਮੁਹਿੰਮ ਦਸ ਦਿਨਾਂ ਵਿਚ ਪੂਰੀ ਹੋਈ।
ਭਾਰਤੀ ਸੈਨਾ ਨੇ ਮਿਆਂਮਾਰ ਦੀ ਮੁਹਿੰਮ ਦੇ ਲਈ ਹਾਰਡਵੇਅਰ ਅਤੇ ਉਪਕਰਣ ਮੁਹਈਆ ਕਰਾਏ, ਜਦ ਕਿ ਇਸ ਨੇ ਸਰਹੱਦ 'ਤੇ ਵੱਡੀ ਗਿਣਤੀ ਵਿਚ ਸੁਰੱਖਿਆ ਬਲਾਂ ਨੂੰ ਤੈਨਾਤ ਕੀਤਾ।ਇਹ ਆਪਰੇਸ਼ਨ ਇਸ ਗੱਲ ਦੀ ਜਾਣਕਾਰੀ ਮਿਲਣ ਤੋਂ ਬਾਅਦ ਚਲਾਇਆ ਗਿਆ ਕਿ ਅੱਤਵਾਦੀ ਕੋਲਕਾਤਾ ਨੂੰ ਸਮੁੰਦਰ ਰਸਤੇ ਜ਼ਰੀਏ ਮਿਆਂਮਾਰ ਦੇ ਸਿਤਵੇ ਨਾਲ ਜੋੜਨ ਵਾਲੇ ਵਿਸ਼ਾਲ ਪ੍ਰੋਜੈਕਟ ਨੂੰ ਨਿਸ਼ਾਨਾ ਬਣਾ ਰਹੇ ਹਨ। ਇਹ ਪ੍ਰੋਜੈਕਟ ਕੋਲਕਾਤਾ ਤੋਂ ਸਿਤਵੇ ਦੇ ਰਸਤੇ ਮਿਜ਼ੋਰਮ ਪੁੱਜਣ ਦੇ ਲਈ ਇੱਕ ਅਲੱਗ ਮਾਰਗ ਮੁਹੱਈਆ ਕਰਾਉਣ ਵਾਲਾ ਹੈ। ਇਹ ਪ੍ਰੋਜੈਕਟਰ 2020 ਤੱਕ ਪੂਰਾ ਹੋਣ ਵਾਲਾ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਭਾਰਤ ਨੇ ਪਾਕਿਸਤਾਨ ਵਿਚ ਏਅਰ ਸਟ੍ਰਾਈਕ ਦੇ ਜ਼ਰੀਏ ਜੈਸ਼ ਏ ਮੁਹੰਮਦ ਦੇ ਅੱਤਵਾਦੀ ਕੈਂਪਾਂ ਨੂੰ ਤਬਾਹ ਕੀਤਾ ਸੀ।

ਹੋਰ ਖਬਰਾਂ »