ਨੂਰਪੁਰ ਬੇਦੀ, 19 ਮਾਰਚ, (ਹ.ਬ.) : ਨੂਰਪੁਰ ਬੇਦੀ ਵਿਚ ਸੋਮਵਾਰ ਦੁਪਹਿਰ ਢਾਈ ਵਜੇ ਸਪਾਰਕਿੰਗ ਨਾਲ ਹੋਈ ਆਬਾਦੀ ਦੇ ਪਿੱਛੇ ਬਣੀ ਝੁੱਗੀ ਵਿਚ ਅੱਗ ਲੱਗ ਗਈ। ਇਸ ਨਾਲ ਝੁੱਗੀ ਵਿਚ ਸੁੱਤੇ ਪਏ ਤਿੰਨ ਬੱਚੇ ਜ਼ਿੰਦਾ ਸੜ ਗਏ। ਇੱਕ ਬੱਚੇ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ। ਦੂਜੇ ਦੀ ਹਸਪਤਾਲ ਜਾਂਦੇ ਰਸਤੇ ਵਿਚ ਮੌਤ ਹੋ ਗਈ। ਅੱਗ ਲੱਗਣ ਦੇ ਕਾਰਨ ਝੁੱਗੀ ਦੇ ਕੋਲ ਤੋਂ ਲੰਘਦੀ ਤਾਰਾਂ ਵਿਚ ਸਪਾਰਕਿੰਗ ਹੋਣਾ ਦੱਸਿਆ ਜਾ ਰਿਹਾ ਹੈ। ਘਟਨਾ ਦੇ ਸਮੇਂ ਬੱਚਿਆਂ ਦੇ ਪਿਤਾ ਦਿਹਾੜੀ ਲਾਉਣ ਗਏ ਸੀ ਜਦ ਕਿ ਮਾਂ ਤਿੰਨਾਂ ਨੂੰ ਸੁਲਾ ਕੇ ਬਾਹਰ ਲੱਕੜੀਆਂ ਲਿਆਉਣ ਗਈ ਸੀ। 
ਪੀੜਤ ਪਰਿਵਾਰ ਉਤਰ ਪ੍ਰਦੇਸ਼ ਦੇ ਮੁਰਾਦਾਬਾਦ ਦਾ ਰਹਿਣ ਵਾਲਾ ਹੈ। ਆਸ ਪਾਸ ਦੇ ਲੋਕਾਂ ਨੇ ਦੱਸਿਆ ਕਿ ਝੁੱਗੀ ਤੋਂ ਧੂੰਆਂ ਉਠਦਾ ਦੇਖ ਉਹ ਮੌਕੇ 'ਤੇ ਪੁੱਜੇ ਤਾਂ ਦੇਖਿਆ ਕਿ ਅੱਗ ਲੱਗੀ ਹੈ। ਇਸ 'ਤੇ ਤੁਰੰਤ ਫਾਇਰ ਬ੍ਰਿਗੇਡ ਨੂੰ ਫੋਨ ਕਰਕੇ ਖੁਦ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਅਤੇ ਅੱਗ 'ਤੇ ਛੇਤੀ ਹੀ ਕਾਬੂ ਵੀ ਪਾ ਲਿਆ ਲੇਕਿਨ ਫੂਸ ਨਾਲ ਬਣੀ ਝੁੱਗੀ ਰਾਖ ਹੋ ਗਈ। ਤਿੰਨਾਂ ਬੱਚਿਆਂ ਨੂੰ ਮੁਸ਼ਕਲ ਨਾਲ ਬਾਹਰ ਕੱਢਿਆ ਗਿਆ ਅਤੇ ਤੁਰੰਤ ਹਸਪਤਾਲ ਪਹੁੰਚਾਇਆ ਲੇਕਿਨ ਬੁਰੀ ਤਰ੍ਹਾਂ ਸੜ ਜਾਣ ਕਾਰਨ ਕਿਸੇ ਦੀ ਵੀ ਜਾਨ ਬਚਾ ਨਹੀਂ ਸਕੇ। ਮੁਰਾਦਾਬਾਦ ਸ਼ਹਿਰ ਤੋਂ ਕੁਝ ਸਮੇਂ ਪਹਿਲਾਂ ਇੱਥੇ ਆਇਆ ਸੀ ਅਤੇ ਝੁੱਗੀ ਬਣਾ ਕੇ ਰਹਿ ਰਿਹਾ ਸੀ। ਰਾਜ ਮਿਸਤਰੀ ਰਾਜ ਕੁਮਾਰ ਨੇ ਦੱਸਿਆ ਕਿ ਉਸ ਦੀ ਪਤਨੀ ਜੂਲੀ ਘਟਨਾ ਤੋਂ 15 ਮਿੰਟ ਪਹਿਲਾਂ ਹੀ ਤਿੰਨਾਂ ਬੱਚਿਆਂ ਨੂੰ ਸੁਲ੍ਹਾ ਕੇ ਗਈ ਸੀ। ਦਰਵਾਜ਼ਾ ਬੰਦ ਹੋਣ ਕਾਰਨ ਬੱਚੇ ਬਾਹਰ ਨਹੀਂ ਆ ਸਕੇ। ਇਸ ਨਾਲ ਉਨ੍ਹਾਂ ਦੇ ਬੱਚੇ ਪੰਜ ਸਾਲਾ ਸ਼ਿਵਮ, ਤਿੰਨ ਸਾਲਾ ਵਿਰਾਜ ਅਤੇ ਦੋ ਸਾਲਾ ਰੋਸ਼ਨੀ ਦੀ ਸੜਨ ਕਾਰਨ ਮੌਤ ਹੋ ਗਈ। 

ਹੋਰ ਖਬਰਾਂ »