ਲੁਧਿਆਣਾ, 19 ਮਾਰਚ, (ਹ.ਬ.) : ਪਿੰਡ ਰਾਮਗੜ੍ਹ ਵਿਚ ਲੁੱਟ ਦੀ ਨੀਅਤ ਨਾਲ ਘਰ ਵਿਚ ਵੜੇ ਲੁਟੇਰਿਆਂ ਨੇ ਮਾਨਸਿਕ ਤੌਰ 'ਤੇ ਬਿਮਾਰ 18 ਸਾਲਾ ਲੜਕੀ ਨਾਲ ਉਸ ਦੇ ਭਰਾ ਸਾਹਮਣੇ ਹੀ ਗੈਂਗਰੇਪ ਕੀਤਾ। ਬਿਲਖਦੀ ਪੀੜਤਾ ਨੂੰ ਦੇਖ ਕੇ ਗੁਆਂਢੀ ਨੇ ਪੁੱਛਿਆ ਤਾਂ ਮਾਮਲੇ ਦਾ ਪਤਾ ਚਲਿਆ। ਗੁਆਂਢੀ ਨੇ ਲੜਕੀ ਦੇ ਮਾਪਿਆਂ ਅਤੇ ਫੇਰ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਵੀ ਸਵੇਰ ਤੋਂ ਸ਼ਾਮ ਤੱਕ ਪੀੜਤ ਪਰਵਾਰ ਨੂੰ ਮੈਡੀਕਲ ਦੇ ਨਾਂ 'ਤੇ ਘੁੰਮਾਉਂਦੀ ਰਹੀ ਅਤੇ ਸ਼ਾਮ ਨੂੰ ਪਰਚਾ ਦਰਜ ਕੀਤਾ ਗਿਆ। ਚੌਕੀ ਰਾਮਗੜ੍ਹ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੀੜਤਾ ਨੇ ਪਿਤਾ ਨੇ ਉਹ ਅਤੇ ਉਸ ਦੀ ਪਤਨੀ ਦੋਵੇਂ ਢੰਡਾਰੀ ਫੈਕਟਰੀ ਵਿਚ ਕੰਮ ਕਰਦੇ ਹਨ। ਧੀ ਤੋਂ ਇਲਾਵਾ ਉਨ੍ਹਾਂ ਦਾ ਇੱਕ 7 ਸਾਲਾ ਬੇਟਾ ਵੀ ਹੈ। ਦੋਵੇਂ ਹੀ ਦਿਮਾਗੀ ਤੌਰ 'ਤੇ ਕਮਜ਼ੋਰ ਹਨ। ਸਵੇਰੇ ਸਾਢੇ ਸੱਤ ਵਜੇ ਉਹ ਅਤੇ ਉਸ ਦੀ ਪਤਨੀ ਕੰਮ 'ਤੇ ਚਲੇ ਗਏ। ਕਰੀਬ ਸਾਢੇ 8 ਵਜੇ ਨਕਾਬਪੋਸ਼ ਤਿੰਨ ਬਦਮਾਸ਼ ਬਾਈਕ 'ਤੇ ਆਏ। ਪਹਿਲਾਂ ਘਰ ਦਾ ਸਮਾਨ ਖੰਗਾਲਿਆ, ਲੇਕਿਨ ਕੁਝ ਨਹੀਂ ਮਿਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਉਸ ਦੇ ਬੇਟੇ ਨੂੰ ਬੰਧਕ ਬਣਾ ਲਿਆ ਅਤੇ ਫੇਰ ਉਨ੍ਹਾਂ ਦੀ ਧੀ ਦੇ ਮੂੰਹ ਵਿਚ ਕੱਪੜਾ ਪਾ ਕੇ ਦਰਿੰਦਗੀ ਕੀਤੀ। ਇਸ ਮਾਮਲੇ ਵਿਚ ਏਸੀਪੀ ਸਾਹਨੇਵਾਲ ਦਾ ਕਹਿਣਾ ਹੈ ਕਿ ਪਰਚਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਦੀ ਪੁਲਿਸ ਭਾਲ ਕਰ ਰਹੀ ਹੈ। ਕਿਸੇ ਜਾਣਕਾਰ ਦਾ ਹੀ ਕੰਮ ਲੱਗਦਾ ਹੈ। ਜਿਸ ਨੂੰ ਪਤਾ ਸੀ ਕਿ ਘਰ ਵਿਚ ਕੌਣ ਅੰਦਰ ਹੈ ਅਤੇ ਕੌਣ ਬਾਹਰ। 
 

ਹੋਰ ਖਬਰਾਂ »