ਅਬੋਹਰ, 19 ਮਾਰਚ, (ਹ.ਬ.) : ਲਗਾਤਾਰ ਪੰਜ ਵਾਰ ਫਿਰੋਜ਼ਪੁਰ ਲੋਕ ਸਭਾ ਸੀਟ ਅਕਾਲੀ ਦਲ ਦੇ ਕੋਲ ਹੀ ਹੈ। ਇਸ ਸੀਟ 'ਤੇ ਸੁਖਬੀਰ ਬਾਦਲ ਦਾ ਵਿਸ਼ੇਸ਼ ਫੋਕਸ ਹੈ। ਇਸ ਵਾਰ ਬਾਦਲ ਪਰਿਵਾਰ ਵਿਚੋਂ ਹਰਸਿਮਰਤ ਕੌਰ ਜਾਂ ਫੇਰ ਖੁਦ ਸੁਖਬੀਰ ਬਾਦਲ ਚੋਣ ਲੜ ਸਕਦੇ ਹਨ। ਇਸੇ ਸੰਭਾਵਨਾ ਨੂੰ ਪੁਖਤਾ ਕਰਨ ਦੇ ਲਈ ਸੁਖਬੀਰ ਬਾਦਲ ਨੇ ਦਿੱਲੀ ਵਿਚ ਫਿਰੋਜ਼ਪੁਰ, ਅਬੋਹਰ ਅਤੇ ਕੁਝ ਹੋਰ ਵਿਧਾਨ ਸਭਾ ਹਲਕਿਆਂ ਦੇ ਨੇਤਾਵਾਂ ਨਾਲ ਮੁਲਾਕਾਤ ਕੀਤੀ। ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ 25 ਮਾਰਚ ਨੂੰ ਅਬੋਹਰ ਵਿਚ ਯੂਥ ਅਕਾਲੀ ਦੀ ਰੈਲੀ ਵੀ ਕਰਨ ਵਾਲੇ ਹਨ।
ਘੁਬਾਇਆ ਦੇ ਪਾਰਟੀ ਛੱਡਣ ਤੋਂ ਬਾਅਦ ਸੁਖਬੀਰ ਲਗਾਤਾਰ ਫਿਰੋਜ਼ਪੁਰ ਦਾ ਦੌਰਾ ਵੀ ਕਰ ਰਹੇ ਹਨ। ਅਕਾਲੀ ਦਲ ਦੇ ਸਾਹਮਣੇ ਵੱਡਾ ਮਸਲਾ ਇਹ ਵੀ ਹੈ ਕਿ ਉਨ੍ਹਾਂ ਸੂਬੇ ਤੋਂ Îਇੱਕ ਦੋ ਸੀਟ ਹਰ ਹਾਲ ਵਿਚ ਜਿੱਤਣੀ ਹੈ ਤਾਂ ਹੀ ਕੇਂਦਰ ਵਿਚ ਹਿੱਸੇਦਾਰੀ ਬਣੀ ਰਹਿ ਸਕੇਗੀ। ਇਸ ਲਈ ਦੋ ਮਹੀਨੇ ਵਿਚ ਸੁਖਬੀਰ ਬਾਦਲ ਅਬੋਹਰ ਵਿਚ 5-6 ਵਾਰ ਵਰਕਰਾਂ ਨਾਲ ਮਿਲਣ ਦੇ ਲਈ ਆ ਚੁੱਕੇ ਹਨ। ਦਿੱਲੀ ਵਿਚ ਵੀ ਸੁਖਬੀਰ ਬਾਦਲ ਨੇ ਫਿਰੋਜ਼ਪੁਰ ਦੇ ਵਰਕਰਾਂ ਨਾਲ ਗੱਲਬਾਤ ਕੀਤੀ। ਅਬੋਹਰ ਅਕਾਲੀ ਦਲ ਪ੍ਰਧਾਨ ਸੁਰੇਸ਼ ਸਤੀਜਾ ਨੇ ਦੱਸਿਆ ਕਿ ਸੁਖਬੀਰ ਨੇ ਸਿਰਫ ਫਿਰੋਜ਼ਪੁਰ ਲੋਕ ਸਭਾ ਸੀਟ 'ਤੇ ਚਰਚਾ ਕੀਤੀ ਹੈ।
ਘੁਬਾਇਆ ਦੀ ਮੁਲਾਕਾਤ ਤੋਂ ਬਾਅਦ ਕਾਂਗਰਸ ਦੇ ਬਦਲੇ ਸਮੀਕਰਣ : ਜਿਸ ਦਿਨ ਤੋਂ ਸ਼ੇਰ ਸਿੰਘ ਘੁਬਾਇਆ ਨੂੰ ਰਾਹੁਲ  ਗਾਂਧੀ ਨਾਲ ਮਿਲਵਾ ਕੇ ਜਾਖੜ ਆਏ ਤਦ ਤੋਂ ਕਾਂਗਰਸ ਵਿਚ ਸਮੀਕਰਣ ਬਦਲੇ ਹਨ। ਫਾਜ਼ਿਲਕਾ ਦੇ ਸਾਬਕਾ ਵਿਧਾਇਕ ਡਾ. ਮਹੇਂਦਰ ਰਿਣਵਾ, ਜਲਾਲਾਬਾਦ ਤੋਂ ਸਾਬਕਾ ਵਿਧਾਇਕ ਹੰਸ ਰਾਜ ਜੋਸਨ ਨੇ ਇਸ ਨੂੰ ਪਾਰਟੀ ਦਾ ਗਲਤ ਫ਼ੈਸਲਾ ਕਿਹਾ ਸੀ। ਲੇਕਿਨ ਘੁਬਾਇਆ ਦੇ ਆਉਣ ਨਾਲ ਕਾਂਗਰਸ Îਇੱਥੋਂ ਮਜ਼ਬੂਤ ਹੋਈ ਹੈ। ਜੇਕਰ ਜਾਖੜ ਫਿਰੋਜ਼ਪੁਰ ਤੋਂ ਉਤਰਦੇ ਹਨ ਤਾਂ ਘੁਬਾਇਆ ਉਨ੍ਹਾਂ ਦੇ ਲਈ ਮੀਲ ਦਾ ਪੱਥਰ ਸਾਬਤ ਹੋਣਗੇ। ਕਿਉਂਕਿ ਪਿਛਲੀ ਵਾਰ ਘੁਬਾਇਆ ਨੇ ਹੀ ਜਾਖੜ ਨੂੰ ਹਰਾਇਆ ਸੀ।

ਹੋਰ ਖਬਰਾਂ »