ਪੌੜੀਆਂ ਦੀ ਰੇਲਿੰਗ ਨਾਲ ਲਟਕਦੀ ਮਿਲੀ ਲਾਸ਼

ਮਾਨਸਾ, 19 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਪਰਵਾਰ ਦੀ ਆਰਥਿਕ ਹਾਲਤ ਸੁਧਾਰਨ ਦੇ ਮਕਸਦ ਨਾਲ ਮਲੇਸ਼ੀਆ ਗਏ ਮਾਨਸਾ ਜ਼ਿਲ•ਾ ਦੇ ਨੌਜਵਾਨ ਬਲਕਾਰ ਸਿੰਘ ਦੀ ਭੇਤਭਰੇ ਹਾਲਾਤ ਵਿਚ ਮੌਤ ਹੋ ਗਈ। ਪਿੰਡ ਕਿਸ਼ਨਗੜ• ਨਾਲ ਸਬੰਧਤ ਬਲਕਾਰ ਸਿੰਘ ਹਾਲੇ ਕੁਝ ਦਿਨ ਪਹਿਲਾਂ ਹੀ ਆਪਣੇ ਮਾਪਿਆਂ ਕੋਲ ਗੇੜਾ ਮਾਰ ਕੇ ਗਿਆ ਸੀ। ਸਿਰਫ਼ 20 ਸਾਲ ਦੇ ਬਲਕਾਰ ਸਿੰਘ ਨੇ ਆਪਣੇ ਘਰ ਦੇ ਆਰਥਿਕ ਹਾਲਾਤ ਵੇਖਦਿਆਂ ਵਿਦੇਸ਼ ਜਾਣ ਦਾ ਮਨ ਬਣਾਇਆ ਤਾਂ ਮਾਪਿਆਂ ਨੇ ਕੁਝ ਝਿਜਕ ਮਹਿਸੂਸ ਕੀਤੀ ਪਰ ਉਸ ਨੇ ਹੌਸਲਾ ਦਿਤਾ ਕਿ ਉਹ ਦਿਨ-ਰਾਤ ਮਿਹਨਤ ਕਰ ਕੇ ਸਾਰੇ ਦੁੱਖ ਦੂਰ ਕਰ ਦੇਵੇਗਾ। ਬੀਤੇ ਦਿਨੀਂ ਬਲਕਾਰ ਸਿੰਘ ਦੀ ਪੌੜੀਆਂ ਦੀ ਰੇਲਿੰਗ ਨਾਲ ਲਟਕਦੀ ਮਿਲੀ। ਬਲਕਾਰ ਸਿੰਘ ਦੀ ਮੌਤ ਕਾਰਨ ਸਾਰਾ ਪਿੰਡ ਸੋਗ ਵਿਚ ਡੁੱਬ ਗਿਆ।

ਹੋਰ ਖਬਰਾਂ »