ਅੰਮ੍ਰਿਤਸਰ, 19 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਇਲਾਕੇ ਵਿਚ ਪੁਲਿਸ ਨੇ ਇਕ ਫ਼ਰਜ਼ੀ ਟਰੈਵਲ ਏਜੰਟ ਨੂੰ ਕਾਬੂ ਕੀਤਾ ਹੈ ਜੋ ਲੋਕਾਂ ਨੂੰ ਅਮਰੀਕਾ-ਕੈਨੇਡਾ ਭੇਜਣ ਦੇ ਸਬਜ਼ਬਾਗ ਦਿਖਾ ਕੇ ਲੁੱਟ ਰਿਹਾ ਸੀ। ਪੁਲਿਸ ਵੱਲੋਂ ਗ੍ਰਿਫ਼ਤਾਰ ਵਿਅਕਤੀ ਦੀ ਪਛਾਣ ਜਸਵੰਤ ਸਿੰਘ ਵਜੋਂ ਕੀਤੀ ਗਈ ਹੈ ਜਿਸ ਕੋਲੋ ਪੰਜ ਪਾਸਪੋਰਟ ਵੀ ਬਰਾਮਦ ਕੀਤੇ ਗਏ। ਪੁਲਿਸ ਕੋਲ ਜਸਵੰਤ ਸਿੰਘ ਬਾਰੇ ਕਈ ਸ਼ਿਕਾਇਤਾਂ ਆ ਚੁੱਕੀਆਂ ਸਨ ਅਤੇ ਆਖ਼ਰਕਾਰ ਉਹ ਅੜਿੱਕੇ ਚੜ• ਗਿਆ। ਜਸਵੰਤ ਸਿੰਘ ਤੁਰਦਾ-ਫ਼ਿਰਦਾ ਹੀ ਆਪਣੇ ਸ਼ਿਕਾਰ ਫ਼ਸਾਉਂਦਾ ਸੀ ਅਤੇ ਵਿਦੇਸ਼ ਭੇਜਣ ਦੇ ਝਾਂਸਾ ਦੇ ਕੇ ਮੋਟੀ ਰਕਮ ਠੱਗ ਲੈਂਦਾ। ਪੁਲਿਸ ਵੱਲੋਂ ਜਸਵੰਤ ਸਿੰਘ ਦੇ ਸਾਥੀਆਂ ਬਾਰੇ ਵੀ ਪੜਤਾਲ ਕੀਤੀ ਜਾ ਰਹੀ ਹੈ।

ਹੋਰ ਖਬਰਾਂ »