ਪੀ.ਆਰ. ਦੀਆਂ ਸ਼ਰਤਾਂ ਪੂਰੀਆਂ ਨਾ ਕਰਨ ਵਾਲੇ ਆਉਣਗੇ ਅੜਿੱਕੇ

ਟੋਰਾਂਟੋ, 20 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਸਰਕਾਰ ਵੱਲੋਂ ਇਕ ਅਹਿਮ ਰਣਨੀਤੀ ਤਹਿਤ ਮੁਲਕ ਤੋਂ ਬਾਹਰ ਜਾਣ ਵਾਲੇ ਹਰ ਵਿਅਕਤੀ ਦਾ ਰਿਕਾਰਡ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ। ਸੰਭਾਵਤ ਅਤਿਵਾਦੀਆਂ ਦੀ ਪੈੜ ਨੱਪਣ ਅਤੇ ਹੋਰ ਕਈ ਮਕਸਦ ਪੂਰੇ ਕਰਨ ਹਿਤ ਸੜਕ ਜਾਂ ਹਵਾਈ ਰਸਤੇ ਕੈਨੇਡਾ ਦੀ ਧਰਤੀ ਤੋਂ ਰਵਾਨਾ ਹੋਣ ਵਾਲਿਆਂ ਦੀ ਪੂਰੀ ਜਾਣਕਾਰੀ ਰੱਖੀ ਜਾਵੇਗੀ। ਨਵੇਂ ਮਾਪਦੰਡ ਇਸ ਸਾਲ ਦੇ ਅੰਤ ਤੱਕ ਲਾਗੂ ਕਰ ਦਿਤੇ ਜਾਣਗੇ ਜਿਨ•ਾਂ ਰਾਹੀਂ ਪ੍ਰਵਾਸੀਆਂ ਦੁਆਰਾ ਪੀ.ਆਰ. ਲਈ ਸ਼ਰਤਾਂ ਦੀ ਪਾਲਣਾ ਵੀ ਯਕੀਨੀ ਬਣਾਈ ਜਾ ਸਕੇਗੀ ਅਤੇ ਉਨ•ਾਂ ਲੋਕਾਂ ਦਾ ਵੀ ਤੁਰਤ ਪਤਾ ਲੱਗ ਜਾਵੇਗਾ ਜੋ ਵੀਜ਼ਾ ਖ਼ਤਮ ਹੋਣ 'ਤੇ ਵੀ ਵਾਪਸ ਨਹੀਂ ਜਾਂਦੇ। ਰੇਲ ਅਤੇ ਸਮੁੰਦਰੀ ਰਸਤੇ ਕੈਨੇਡਾ ਤੋਂ ਬਾਹਰ ਜਾਣ ਵਾਲਿਆਂ ਦਾ ਰਿਕਾਰਡ ਰੱਖਣ ਦਾ ਸਿਲਸਿਲਾ ਬਾਅਦ ਵਿਚ ਸ਼ੁਰੂ ਕੀਤੇ ਜਾਣ ਦੀ ਯੋਜਨਾ ਹੈ। 'ਟੋਰਾਂਟੋ ਸਟਾਰ' ਦੀ ਰਿਪੋਰਟ ਮੁਤਾਬਕ ਰੁਜ਼ਗਾਰ ਤੇ ਸਮਾਜਿਕ ਵਿਕਾਸ ਵਿਭਾਗ ਤੋਂ ਇਲਾਵਾ ਕੈਨੇਡੀਅਨ ਰੈਵੇਨਿਊ ਏਜੰਸੀ ਵੱਲੋਂ ਇਨ•ਾਂ ਅੰਕੜਿਆਂ ਦੀ ਵਰਤੋਂ ਕੀਤੀ ਜਾਵੇਗੀ ਅਤੇ ਇਹ ਵੀ ਪਤਾ ਲੱਗ ਸਕੇਗਾ ਕਿ ਕੈਨੇਡਾ ਤੋਂ ਬਾਹਰ ਰਹਿਣ ਦੇ ਬਾਵਜੂਦ ਕਿੰਨੇ ਲੋਕ ਸਮਾਜਿਕ ਸਹਾਇਤਾ ਦਾ ਲਾਭ ਲੈ ਰਹੇ ਹਨ। ਇਕ ਵਿਸ਼ਲੇਸ਼ਣ ਮੁਤਾਬਕ ਕੈਨੇਡਾ ਸਰਕਾਰ ਨੂੰ ਇਸ ਪ੍ਰਕਿਰਿਆ ਰਾਹੀਂ ਆਉਂਦੇ 10 ਸਾਲ ਦੌਰਾਨ ਰੁਜ਼ਗਾਰ ਬੀਮਾ ਅਤੇ ਬਜ਼ੁਰਗ ਸੁਰੱਖਿਆ 'ਤੇ ਖ਼ਰਚ ਕੀਤੀ ਜਾਣ ਵਾਲੀ ਰਕਮ ਵਿਚ 206 ਮਿਲੀਅਨ ਡਾਲਰ ਦੀ ਬੱਚਤ ਹੋਵੇਗੀ

ਹੋਰ ਖਬਰਾਂ »