ਚੰਡੀਗੜ੍ਹ, 21 ਮਾਰਚ, (ਹ.ਬ.) : ਲੋਕ ਸਭਾ ਚੋਣਾਂ ਦਾ ਆਗਾਜ਼ ਹੋਣ ਦੇ ਨਾਲ ਹੀ ਸਮਾਜ ਵਿਰੋਧੀ ਅਨਸਰ ਵੀ ਸਰਗਰਮ ਹੋ ਗਏ ਹਨ। ਜਿਸ ਨੂੰ ਲੈ ਕੇ ਪੁਲਿਸ ਤੇ ਕਮਿਸ਼ਨ ਦੀ ਚਿੰਤਾ ਵਧਣਾ ਵੀ ਲਾਜ਼ਮੀ ਹੈ। ਪੁਲਿਸ ਨੇ ਅਜੇ ਤੱਕ ਅਜਿਹੇ ਕਈ ਲੋਕਾਂ ਦੀ ਪਛਾਣ ਕੀਤੀ ਹੈ। ਜੋ ਕਿ ਚੋਣਾਂ ਦੌਰਾਨ ਗੜਬਣੀ ਕਰ ਸਕਦੇ ਹਨ। ਪੁਲਿਸ ਨੇ 137 ਗੈਰ ਲਾਇਸੰਸੀ ਹਥਿਆਰਾਂ ਨੂੰ ਵੀ ਬਰਾਮਦ ਕੀਤਾ ਹੈ। ਅਜੇ ਤੱਕ ਸੂਬੇ ਵਿਚ 1912 ਜਣਿਆਂ ਦੀ ਪਛਾਣ ਕੀਤੀ ਗਈ ਹੈ ਜਿਸ ਵਿਚੋਂ 622 ਦੇ ਖ਼ਿਲਾਫ਼ ਕਾਰਵਾਈ ਕੀਤੀ ਜਾ ਚੁੱਕੀ ਹੈ। ਸੂਬੇ ਵਿਚ 3 ਲੱਖ 61 ਹਜ਼ਾਰ ਲਾਇਸੰਸੀ ਹਥਿਆਰ ਹਨ ਜਿਸ ਵਿਚੋਂ ਅਜੇ ਤੱਕ 2,33,949 ਲਾਇਸੰਸੀ ਹਕਿਆਰ ਜਮ੍ਹਾਂ ਹੋ ਚੁੱਕੇ ਹਨ। ਕਮਿਸ਼ਨ ਅਤੇ ਪੁਲਿਸ ਨੂੰ ਲਾਇਸੰਸੀ ਹਥਿਆਰਾਂ ਤੋਂ ਜ਼ਿਆਦਾ ਗੈਰ ਲਾਇਸੰਸੀ ਹਥਿਆਰਾਂ ਨੂੰ ਲੈ ਕੇ ਜ਼ਿਆਦਾ ਚਿੰਤਾ ਹੈ। ਇਨ੍ਹਾਂ ਹਥਿਆਰਾਂ ਦੇ ਮਿਲਣ ਤੋਂ ਬਾਅਦ ਇਸ ਗੱਲ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਨ੍ਹਾਂ ਹਥਿਆਰਾਂ ਦੀ ਵਰਤੋਂ ਚੋਣਾਂ ਦੌਰਾਨ ਕਿਸੇ ਹਿੰਸਕ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਕੀਤਾ ਜਾ ਸਕਦਾ ਹੈ। ਕਮਿਸ਼ਨ ਨੂੰ ਇਸ ਗੱਲ ਦੀ ਚਿੰਤਾ ਸਤਾ ਰਹੀ ਹੈ ਕਿ ਇਹ ਤਾਂ ਉਹ ਗੈਰ ਲਾਇਸੰਸੀ ਹਥਿਆਰ ਹੈ ਜੋ ਕਿ ਫੜੇ ਗਏ ਹਨ। ਲੇਕਿਨ ਅਜਿਹੇ ਵੀ ਹਥਿਆਰ ਹੋਣਗੇ ਜੋ ਕਿ ਪੁਲਿਸ ਦੀ ਪਕੜ ਵਿਚ ਅਜੇ ਤੱਕ ਨਹੀਂ ਆਏ ਹਨ।  ਸੂਬੇ ਵਿਚ ਇਨ੍ਹਾਂ ਕੋਲੋਂ ਗੈਰ ਲਾਇਸੰਸੀ  ਹਥਿਆਰਾਂ ਦੇ ਫੜੇ ਜਾਣ ਨਾਲ ਪੁਲਿਸ ਮਹਿਕਮਾ ਵੀ ਸਰਗਰਮ ਹੋ ਗਿਆ। ਕਿਉਂਕਿ ਪੁਲਿਸ ਮਹਿਕਮਾ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਕਿ ਜੇਕਰ ਚੋਣਾਂ ਦੌਰਾਨ ਕੁਝ ਵੀ ਗੜਬੜੀ ਹੋਈ ਤਾਂ ਇਸ ਦਾ ਠੀਕਰਾ ਪੁਲਿਸ ਦੇ ਸਿਰ  ਹੀ ਫੁੱਟਣਾ ਹੈ। ਅਜਿਹੇ ਵਿਚ ਪੁਲਿਸ ਅਜੇ ਤੋਂ ਚੌਕਸ ਹੋ ਗਈ।

ਹੋਰ ਖਬਰਾਂ »