ਸੁਖਬੀਰ ਬਾਦਲ ਨੇ ਪਾਰਟੀ ਵਰਕਰਾਂ ਨਾਲ ਕੀਤੀ ਮੁਲਾਕਾਤ

ਸੁਖਬੀਰ ਬਾਦਲ ਨਾਲ ਪਰਮਿੰਦਰ ਢੀਂਡਸਾ ਵੀ  ਹਾਜ਼ਰ ਰਹੇ
ਬਰਨਾਲਾ, 21 ਮਾਰਚ, (ਹ.ਬ.) : ਜ਼ਿਲ੍ਹਾ ਬਰਨਾਲਾ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੋਕ ਸਭਾ ਚੋਣਾਂ ਨੁੰ ਲੈ ਕੇ ਹਲਕੇ ਵਿਚ ਪਾਰਟੀ ਵਰਕਰਾਂ ਦੇ ਨਾਲ ਮਿਲਣੀ ਪ੍ਰੋਗਰਾਮ ਦੌਰਾਨ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਪਰਮਿੰਦਰ ਸਿੰਘ ਢੀਂਡਸਾ ਵੀ ਹਾਜ਼ਰ  ਸਨ।   ਇਸ ਮੌਕੇ  ਸੁਖਬੀਰ ਬਾਦਲ ਨੇ 3 ਜਗ੍ਹਾ ਪਾਰਟੀ ਵਰਕਰਾਂ ਦੇ ਨਾਲ ਮੀਟਿੰਗ ਕੀਤੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਰਨਾਲਾ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਤੱਕ ਕਿਸੇ ਵੀ ਜਾਂਚ ਟੀਮ ਨੇ ਮੀਡੀਆ ਦੇ ਨਾਲ ਗੱਲਬਾਤ ਨਹੀਂ ਕੀਤੀ ਪ੍ਰੰਤੂ ਇਹ ਜਾਂਚ ਟੀਮ ਰੋਜ਼ਾਨਾ ਮੀਡੀਆ ਨੂੰ ਪ੍ਰੈਸ ਕਾਨਫੰਰਸ ਕਰਕੇ ਕਾਂਗਰਸ ਦੇ ਪੱਖ ਵਿਚ ਬਿਆਨ ਦੇ ਰਹੀ ਹੈ।  ਉਨ੍ਹਾਂ ਨੇ ਕਾਂਗਰਸ 'ਤੇ ਵਰ੍ਹਦੇ ਹੋਏ ਕਿਹਾ ਕਿ ਕਾਂਗਰਸ ਹਰ ਚੀਜ਼ ਵਿਚ ਫ਼ੇਲ੍ਹ ਹੋ ਗਈ ਤੇ ਅਪਣੀ ਕਮੀਆਂ ਨੂੰ ਲੁਕਾ ਰਹੀ ਹੈ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਵੀ ਨਖਿਦ ਮੁੱਖ ਮੰਤਰੀ ਦੱਸਿਆ।  ਸੰਗਰੂਰ ਤੋਂ ਲੋਕ ਸਭਾ ਉਮੀਦਵਾਰ ਨਾ ਐਲਾਨੇ ਜਾਣ  'ਤੇ ਕਿਹਾ ਕਿ ਉਹ ਛੇਤੀ ਹੀ ਇਸ ਦਾ ਐਲਾਨ ਕਰ ਦੇਣਗੇ।  ਸੁਖਦੇਵ ਸਿੰਘ ਢੀਂਡਸਾ ਦੀ ਚੁੱਪੀ 'ਤੇ ਉਨ੍ਹਾ ਕਿਹਾ ਕਿ ਉਹ ਸੁਖਦੇਵ ਸਿੰਘ ਢੀਂਡਸਾ ਨੂੰ ਅਪਣੇ ਪਿਤਾ ਸਮਾਨ ਸਮਝਦੇ ਹਨ। ਜਦ ਸੁਖਬੀਰ ਸਿੰਘ ਬਾਦਲ ਕੋਲੋਂ ਪੁਛਿਆ ਗਿਆ ਕਿ ਉਹ ਵੋਟਾਂ ਦੇ ਲਈ ਕਿਸੇ ਡੇਰੇ ਦਾ ਸਹਿਯੋਗ ਮੰਗਣਗੇ ਤਾਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਿਰਫ ਅਕਾਲ ਤਖ਼ਤ ਨੂੰ ਸਮਰਪਤ ਹੈ। ਇਸ ਮੌਕੇ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਉਨ੍ਹਾਂ ਦਾ ਲੋਕ ਸਭਾ ਚੋਣ ਲੜਨ ਦਾ ਕੋਈ ਇਰਾਦਾ ਨਹੀਂ ਹੈ, ਪ੍ਰੰਤੂ ਜੇਕਰ ਪਾਰਟੀ ਉਨ੍ਹਾਂ ਕਹੇਗੀ ਅਤੇ ਜਿੱਥੋਂ ਕਹੇਗੀ ਉਹ ਚੋਣ ਜ਼ਰੂਰ ਲੜਨਗੇ। ਚੌਧਰੀ ਸੰਤੋਖ ਸਿੰਘ ਦੀ ਵਾਇਰਲ ਹੋਈ ਵੀਡੀਓ 'ਤੇ ਉਨ੍ਹਾਂ ਨੇ ਜਾਂਚ ਕਰਾਉਣ ਦੀ ਗੱਲ ਵੀ ਕਹੀ।
 

ਹੋਰ ਖਬਰਾਂ »