ਗੁਰਦਾਸਪੁਰ ਵਿਚ ਕਾਫੀ ਲੋਕਾਂ ਦੀ ਦਿਲਚਸਪੀ ਦੇਖਣ ਨੂੰ ਮਿਲੀ

ਗੁਰਦਾਸਪੁਰ, 21 ਮਾਰਚ, ਹ.ਬ. :  ਪੰਜਾਬ ਵਿਚ ਸ਼ਰਾਬ ਦੇ ਠੇਕਿਆਂ ਦੀ ਸਾਲ 2019-20 ਦੀ ਅਲਾਟਮੈਂਟ ਨੂੰ ਲੈ ਕੇ ਪੰਜਾਬ ਦੇ ਅਲੱਗ ਅਲੱਗ ਜ਼ਿਲ੍ਹਿਆਂ ਵਿਚ ਲੱਕੀ ਡਰਾਅ ਕੱਢੇ ਗਏ। ਆਬਕਾਰੀ ਵਿਭਾਗ ਦਾ ਕਹਿਣਾ ਹੈ ਕਿ ਜ਼ਿਲ੍ਹਾ ਗੁਰਦਾਸਪੁਰ ਵਿਚ ਇਸ ਸਾਲ ਵੀ ਲੋਕਾਂ ਦੀ ਦਿਲਚਸਪੀ ਦੇਖਣ ਨੂੰ ਮਿਲੀ। ਪੰਜਾਬ ਸਰਕਾਰ ਦੇ ਆਬਕਾਰੀ ਵਿਭਾਗ ਵਲੋਂ ਸਾਲ 2019-20 ਦੀ ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਦੇ ਲੱਕੀ ਡਰਾਅ ਕੱਢੇ ਗਏ। ਜ਼ਿਲ੍ਹਾ ਗੁਰਦਾਸਪੁਰ ਵਿਚ ਆਖਰੀ ਸਮੇਂ ਤੱਕ ਵਿਭਾਗ ਦੇ ਕੋਲ ਅਲੱਗ ਅਲੱਗ ਸਰਕਲ ਦੇ ਸ਼ਰਾਬ ਦੇ ਠੇਕਿਆਂ ਦੇ ਲਈ ਕੁੱਲ 3521 ਅਰਜ਼ੀਆਂ ਦਾਖ਼ਲ ਹੋਈ ਸੀ। ਜਿਸ ਨਾਲ ਕੁੱਲ ਮਾਲੀਆ ਜੋ ਸਿਰਫ ਫਾਰਮਾਂ ਰਾਹੀਂ ਇਕੱਠਾ ਹੋਇਆ, ਉਹ ਕਰੀਬ 10 ਕਰੋੜ ਰੁਪਏ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਪੂਰੀ ਤਰ੍ਹਾਂ ਪਾਰਦਰਸ਼ੀ ਢੰਗ ਨਾਲ ਲੱਕੀ ਡਰਾਅ ਦੀ ਪ੍ਰਕਿਰਿਆ ਨੂੰ ਅੰਜਾਮ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਜੋ ਸਾਲਾਨਾ ਮਾਲੀਆ ਇਕੱਠਾ ਹੋਵੇਗਾ ਉਹ ਕਰੀਬ 159 ਕਰੋੜ ਰੁਪਏ ਹੋਵੇਗਾ। ਬਿਨੈਕਾਰਾਂ ਵਲੋਂ ਵੀ ਡਰਾਅ ਪ੍ਰਕਿਰਿਆ ਨੂੰ ਸਹੀ ਦੱਸਿਆ ਗਿਆ।

ਹੋਰ ਖਬਰਾਂ »