ਪੁਲਿਸ ਨੇ ਇੱਕ ਜਣੇ ਨੂੰ ਕੀਤਾ ਗ੍ਰਿਫਤਾਰ

ਸ਼ਾਹਕੋਟ, 21 ਮਾਰਚ, ਹ.ਬ.: ਮਲਸੀਆਂ ਵਿਚ ਮੋਬਾਈਲ ਦੀ ਦੁਕਾਨ ਵਿਚ ਚੋਰੀ ਹੋ ਗਈ।  ਪੁਲਿਸ ਨੇ ਚੋਰੀ ਕਰਨ ਵਾਲੇ ਚੋਰ ਗਿਰੋਹ ਦੇ ਇੱਕ ਮੈਂਬਰ ਨੂੰ ਗ੍ਰਿਫਤਾਰ ਕਰ ਲਿਆ।  ਐਸਐਸਪੀ ਜਲੰਧਰ ਦਿਹਾਤੀ ਨਵਜੋਤ ਸਿੰਘ ਮਾਹਲ ਦੇ ਹੁਕਮਾਂ ਅਨੁਸਾਰ ਲਖਬੀਰ ਸਿੰਘ ਡੀਐਸਪੀ ਸਬ ਡਵੀਜ਼ਨ ਸ਼ਾਹਕੋਟ ਦੀ ਅਗਵਾਈ ਵਿਚ ਮਾੜੇ ਅਨਸਰਾਂ ਦੇ ਖ਼ਿਲਾਫ਼ ਚਲਾਈ ਗਈ ਮੁਹਿੰਮ ਦੇ ਤਹਿਤ ਮਾਡਲ  ਥਾਣਾ ਸ਼ਾਹਕੋਟ ਦੇ ਐਸਐਚਓ ਅਤੇ ਏਐਸਆਈ ਸੰਜੀਵਨ ਸਿੰਘ ਦੀ ਪੁਲਿਸ ਪਾਰਟੀ ਨੇ ਨਾਕੇ ਦੌਰਾਨ ਮੋਟਰ ਸਾਈਕਲ ਸਵਾਰ ਨੂੰ ਰੋਕਿਆ ਤਾਂ ਉਸ ਕੋਲੋਂ 2 ਐਲਸੀਡੀ ਅਤੇ 6 ਮੋਬਾਈਲ ਬਰਾਮਦ ਹੋਏ। ਲਖਬੀਰ ਸਿੰਘ ਡੀਐਸਪੀ ਸ਼ਾਹਕੋਟ ਨੇ ਦੱਸਿਆ ਕਿ ਪੁਲਿਸ ਨੇ ਮਲਸੀਆਂ ਨਕੋਦਰ ਰੋਡ 'ਤੇ ਖਹਿਰਾ ਫਾਰਮ ਦੇ ਨੇੜੇ ਨਾਕੇ ਦੌਰਾਨ ਮੋਟਰ ਸਾਈਕਲ ਸਵਾਰ ਗੁਰਜੰਟ ਸਿੰਘ ਨੂੰ ਰੋਕ ਕੇ ਪੁਛਗਿੱਛ ਕੀਤੀ ਤਾਂ ਪਤਾ ਚਲਿਆ ਕਿ ਇਸ ਨੇ ਅਪਣੇ  3 ਸਾਥੀਆਂ ਨਾਲ ਮਿਲ ਕੇ ਮਲਸੀਆਂ ਬਸ ਅੱਡੇ ਨੇੜੇ ਮੋਬਾਈਲ ਦੁਕਾਨ ਵਿਚ ਚੋਰੀ ਕੀਤੀ ਸੀ। ਇਸ ਦੇ ਦੋ ਸਾਥੀ ਫਿਲੌਰ ਥਾਣੇ ਵਿਚ ਫੜੇ ਗਏ ਅਤੇ ਇਨ੍ਹਾਂ ਦਾ ਇੱਕ ਸਾਥੀ ਅਜੇ ਫਰਾਰ ਹੈ। ਉਸ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਹੋਰ ਖਬਰਾਂ »