ਸੰਗਰੂਰ, 21 ਮਾਰਚ, ਹ.ਬ. : ਗੰਨਾ ਕਿਸਾਨਾਂ ਨੇ ਸਰਕਾਰ ਤੋਂ ਦੁਖੀ ਹੋ ਕੇ ਸੰਗਰੂਰ 'ਚ ਧਰਨਾ ਲਗਾ ਦਿੱਤਾ ਹੈ। ਸਰਕਾਰ ਵਲੋਂ ਮੰਗਾਂ ਨਾ ਮੰਨੇ ਜਾਣ ਕਾਰਨ ਦੁਖੀ ਹੋ ਕੇ ਗੰਨਾ ਕਿਸਾਨ ਸੜਕ 'ਤੇ ਮਰਨ ਵਰਤ 'ਤੇ ਬੈਠ ਗਏ। ਸੰਗਰੂਰ ਦੇ ਧੂਰੀ ਵਿਚ ਚਲ ਰਿਹਾ ਗੰਨਾ ਕਿਸਾਨਾਂ ਦਾ ਧਰਨਾ 12ਵੇਂ ਦਿਨ ਵਿਚ ਪ੍ਰਵੇਸ਼ ਕਰ ਗਿਆ। ਗੰਨਾ ਕਿਸਾਨਾਂ ਨੇ ਪ੍ਰਸ਼ਾਸਨ ਵਲੋਂ ਉਨ੍ਹਾਂ ਦੀ ਕੋਈ ਸਾਰ ਨਾ ਲੈਣ 'ਤੇ ਦੂਜਾ ਧਰਨਾ ਸ਼ੂਗਰ ਮਿੱਲ ਗੇਟ ਦੇ ਬਾਹਰ ਲਗਾ ਦਿੱਤਾ ਜਿੱਥੇ ਉਹ ਮਰਨ ਵਰਤ 'ਤੇ ਬੈਠ ਗਏ। ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਕਿਹਾ ਕਿ ਅਸੀਂ ਅਪਣੀ ਹੀ ਕਮਾਈ ਲੈਣ ਦੇ ਲਈ ਸ਼ੂਗਰ ਮਿੱਲ ਦੇ ਖ਼ਿਲਾਫ਼ ਧਰਨਾ ਦੇ ਰਹੇ ਹਾਂ। ਸ਼ੂਗਰ ਮਿਲ ਪ੍ਰਬੰਧਕ ਕੋਈ ਸੁਣਵਾਈ ਨਹਂੀ ਕਰ ਰਹੇ। ਜਿਸ ਕਾਰਨ ਮਜਬੂਰ ਹੋ ਕੇ ਸਾਨੂੰ ਮਰਨ ਵਰਤ 'ਤੇ ਬੈਠਣਾ ਪਿਆ। ਕਿਸਾਨਾਂ ਨੇ ਕਿਹਾ ਕਿ ਸਰਕਾਰ ਦੇ ਕਰਜ਼ਾ ਮੁਆਫ਼ੀ ਦੇ ਝੂਠੇ ਵਾਅਦੇ ਕਰਕੇ ਸਰਕਾਰ ਬਣਾਈ ਹੈ। ਬੜੇ ਦੁਖ ਦੀ ਗੱਲ ਹੈ ਕਿ ਸਾਡਾ ਕਰਜ਼ਾ ਤਾਂ ਕੀ ਮਾਫ਼ ਕਰਨਾ ਹੈ, ਸਾਡੀ  ਅਪਣੀ ਫਸਲ ਦੇ ਪੈਸੇ ਵੀ ਸਾਨੂੰ ਨਹੀਂ ਮਿਲ ਰਹੇ।  ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਨੇ ਕਿਹਾ ਕਿ ਪਹਿਲਾਂ ਵੀ ਬਬਨਪੁਰ ਦੇ ਪੁਲ 'ਤੇ ਕਿਸਾਨਾਂ ਨੇ ਧਰਨਾ ਲਗਾ ਦਿੱਤਾ ਸੀ ਤਦ ਸ਼ੂਗਰ ਮਿੱਲ ਨੇ ਡੇਢ ਕਰੋੜ  ਰੋਜ਼ਾਨਾ ਕਿਸਾਨਾਂ ਦੇ ਖਾਤੇ ਵਿਚ ਪਾਉਣ ਦਾ ਵਾਅਦਾ ਕੀਤਾ ਸੀ। ਜੋ ਕਿ ਪੂਰਾ ਨਹੀਂ ਕੀਤਾ ਗਿਆ।  ਪ੍ਰਸ਼ਾਸਨ ਕੋਈ ਸੁਣਵਾਈ ਨਹੀਂ ਕਰ ਰਿਹਾ। ਜਿਸ ਕਰਕੇ ਸਾਨੂੰ ਸ਼ਖਤ ਰੁਖ ਅਪਣਾਉਣਾ ਪਿਆ।

ਹੋਰ ਖਬਰਾਂ »