ਵਾਸ਼ਿੰਗਟਨ, 22 ਮਾਰਚ, (ਹ.ਬ.) : ਮੋਦੀ ਸਰਕਾਰ ਵਿਚ ਭਾਰਤ ਤੇ ਅਮਰੀਕਾ ਦੇ ਵਿਚ ਰਿਸ਼ਤੇ ਬਿਹਤਰ ਹੋਏ ਹਨ। ਟਰੰਪ ਪ੍ਰਸ਼ਾਸਨ ਨੇ ਲੋਕ ਸਭਾ ਚੋਣਾਂ ਤੋਂ ਬਾਅਦ ਸਬੰਧਾਂ ਨੂੰ ਹੋਰ ਮਜ਼ਬੂਤੀ ਮਿਲਣ ਦੀ ਉਮੀਦ ਜਤਾਈ ਹੈ। ਸੀਨੀਅਰ ਅਮਰੀਕੀ ਅਧਿਕਾਰੀ ਮੁਤਾਬਕ ਦਿੱਲੀ ਵਿਚ ਪਿਛਲੇ ਸਾਲ ਸਤੰਬਰ ਵਿਚ ਦੋਵੇਂ ਦੇਸ਼ਾਂ ਦੇ ਵਿਚ ਹੋਈ 2+2 ਵਾਰਤਾ ਨਾਲ ਰਿਸ਼ਤਿਆਂ ਨੂੰ ਅੱਗੇ ਲੈ ਜਾਣ ਵਿਚ ਕਾਫੀ ਮਦਦਗਾਰ ਰਹੀ।
ਅਮਰੀਕੀ ਅਧਿਕਾਰੀ ਕੋਲੋਂ ਮੋਦੀ ਸਰਕਾਰ ਦੇ ਪੰਜ ਸਾਲ ਦੇ ਕਾਰਜਕਾਲ ਅਤੇ ਵਿਦੇਸ਼ ਸਕੱਤਰ ਵਿਜੇ ਗੋਖਲੇ ਦੇ ਅਮਰੀਕੀ ਦੌਰ 'ਤੇ ਸਵਾਲ ਪੁਛਿਆ ਗਿਆ ਸੀ। ਇਸ 'ਤੇ ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਦੇ ਸੱਤਾ ਸੰਭਾਲਣ ਤੋਂ ਬਾਅਦ ਦੋਵੇਂ ਦੇਸ਼ਾਂ ਦੇ ਰਿਸਤਿਆਂ ਵਿਚ ਸੁਧਾਰ ਆਇਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਜੂਨ 2017 ਵਿਚ ਵਾਈਟ ਹਾਊਸ ਦਾ ਦੌਰਾ ਕੀਤਾ ਸੀ। ਆਉਣ ਵਾਲੀ ਲੋਕ ਸਭਾ ਚੋਣਾਂ ਵਿਚ ਜੋ ਵੀ ਸਰਕਾਰ ਵਿਚ ਆਵੇ, ਅਸੀਂ ਉਨ੍ਹਾਂ ਦੇ ਨਾਲ ਕੰਮ ਕਰਨ ਲਈ ਉਤਸ਼ਾਹਤ ਹਾਂ। 
ਅਧਿਕਾਰੀ ਨੇ ਕਿਹਾ ਕਿ ਅਮਰੀਕਾ ਚਾਹੁੰਦਾ ਹੇ ਕਿ ਭਾਰਤ ਦੇ ਨਾਲ ਰਿਸ਼ਤੇ ਇਸ ਤਰ੍ਹਾਂ ਹੀ ਮਜ਼ਬੂਤ ਹੁੰਦੇ ਰਹਿਣ। ਦੁਨੀਆ ਦੇ ਬਿਹਰਤੀ ਦੇ ਲਈ ਅਸੀਂ ਭਾਰਤ-ਪ੍ਰਸ਼ਾਂਤ ਖੇਤਰ ਵਿਚ ਸਹਿਯੋਗਾਤਮਕ ਰਵੱਈਆ ਬਰਕਰਾਰ ਰੱਖਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਭਾਰਤੀ ਵਿਦੇਸ਼ ਸਕੱਤਰ ਦੀ ਯਾਤਰਾ ਮੀਲ ਦਾ ਪੱਥਰ ਸਾਬਤ ਹੋਵੇਗੀ। ਗੋਖਲੇ ਨੇ ਅਮਰੀਕਾ ਵਿਚ ਵਿਦੇਸ਼ ਮੰਤਰੀ ਮਾਈਕ ਪੋਂਪੀਓ ਅਤੇ ਕੌਮੀ ਸੁਰੱਖਿਆ ਸਲਾਹਕਾਰ ਜੌਨ ਬੋਲਟਨ ਨਾਲ ਵੀ ਮੁਲਾਕਾਤ ਕੀਤੀ। 
ਟਰੰਪ ਪ੍ਰਸ਼ਾਸਨ ਮੁਤਾਬਕ ਪਿਛਲੇ ਹਫ਼ਤੇ ਤਿੰਨ ਦਿਨ ਦੀ ਯਾਤਰਾ ਵਿਚ ਗੋਖਲੇ ਨੇ ਵਿਦੇਸ਼ ਮੰਤਰਾਲੇ ਅਤੇ ਰੱਖਿਆ ਮੰਤਰਾਲੇ ਦੇ ਅਧਿਕਾਰੀਆਂ ਨਾਲ ਕੂਟਨੀਤਕ ਸਹਿਯੋਗ 'ਤੇ ਚਰਚਾ ਕੀਤੀ। ਇਸ ਦੌਰਾਨ ਵਿਆਪਕ ਪੱਧਰ 'ਤੇ ਦੁਵੱਲੇ ਸਬੰਧਾਂ ਨੂੰ ਲੈ ਕੇ ਵੀ ਗੱਲਬਾਤ ਹੋਈ। ਪਾਕਿਸਤਾਨ ਅਤੇ ਅਫ਼ਗਾÎਨਸਤਾਨ ਦੇ ਨਾਲ ਭਾਰਤ ਦੇ ਰਿਸ਼ਤਿਆਂ 'ਤੇ ਚਰਚਾ ਹੋਈ। 
ਮੋਦੀ ਦੇ ਅਮਰੀਕੀ ਦੌਰ 'ਤੇ ਦੋਵੇਂ ਦੇਸ਼ਾਂ ਦੇ ਵਿਚ ਰਿਸ਼ਤਿਆਂ ਦੀ ਰੂਪ ਰੇਖਾ ਤੈਅ ਕੀਤੀ ਗਈ ਸੀ। ਇਸੇ ਦੌਰਾਨ ਦਿੱਲੀ ਵਿਚ 2+2 ਵਾਰਤਾ 'ਤੇ ਸਹਿਮਤੀ ਬਣੀ ਸੀ। ਇਸ ਤੋਂ ਬਾਅਦ ਪਿਛਲੇ ਸਾਲ ਸਤੰਬਰ ਵਿਚ ਭਾਰਤ-ਅਮਰੀਕਾ ਦੇ ਵਿਚ ਪਹਿਲੀ 2+2 ਵਾਰਤਾ ਹੋਈ। ਅਮਰੀਕੀ ਰੰਖਿਆ ਅਤੇ ਵਿਦੇਸ਼ ਮੰਤਰੀਆਂ ਦੇ ਨਾਲ ਸੁਸ਼ਮਾ ਸਵਰਾਜ ਅਤੇ ਨਿਰਮਲਾ ਸੀਤਾ ਰਮਨ ਦੀ ਬੈਠਕ ਵਿਚ ਸਮਝੌਤੇ 'ਤੇ ਦਸਤਖਤ ਕੀਤੇ ਗਏ ਸਨ। 

ਹੋਰ ਖਬਰਾਂ »