ਅੰਮ੍ਰਿਤਸਰ, 22 ਮਾਰਚ, (ਹ.ਬ.) : ਹੋਲੀ ਦਾ ਤਿਉਹਾਰ ਪੂਰੇ ਦੇਸ਼ ਵਿਚ ਮਨਾਇਆ ਜਾਂਦਾ ਹੈ। ਸਿੱਖ ਧਰਮ ਵਿਚ ਇਸ ਤਿਉਹਾਰ ਨੂੰ ਹੋਲੇ ਮਹੱਲੇ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਸ੍ਰੀ ਦਰਬਾਰ ਸਾਹਿਬ ਵਿਚ ਪੂਰੇ ਉਤਸ਼ਾਹ ਨਾਲ ਹੋਲਾ ਮਹੱਲਾ ਮਨਾਇਆ ਗਿਆ। ਅੰਮ੍ਰਿਤਸਰ ਦੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਚ ਇਸ ਤਿਉਹਾਰ ਨੂੰ ਗੁਲਾਬ ਦੇ ਫੁੱਲਾਂ ਅਤੇ ਇਤਰ ਦੇ ਨਾਲ ਮਨਾਇਆ ਗਿਆ। ਕਾਫੀ ਗਿਣਤੀ ਵਿਚ ਦੇਸ਼ ਵਿਦੇਸ਼ ਤੋਂ ਸ਼ਰਧਾਲੂ ਇੱਥੇ ਹੋਲਾ ਮਹੱਲੇ ਦਾ ਤਿਉਹਾਰ ਮਨਾਉਣ ਦੇ ਲਈ ਸਚਖੰਡ ਸ੍ਰੀ ਦਰਬਾਰ ਸਾਹਿਬ ਵਿਚ ਆਉਂਦੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਅਜਿਹਾ ਨਜ਼ਰਾ ਜ਼ਿੰਦਗੀ ਵਿਚ ਅੱਜ ਤੱਕ ਨਹੀਂ ਦੇਖਿਆ। ਅਸੀਂ ਬਹੁਤ ਕਿਸਮਤ ਵਾਲੇ ਹਨ ਕਿ ਸਾਨੂੰ ਹੋਲਾ ਮਹੱਲਾ ਦੇਖਣ ਦਾ ਮੌਕਾ ਮਿਲਿਆ।

ਹੋਰ ਖਬਰਾਂ »