ਨਵੀਂ ਦਿੱਲੀ, 22 ਮਾਰਚ, (ਹ.ਬ.) : ਲੋਕ ਸਭਾ ਚੋਣ 2019 ਦੇ ਮੱਦੇਨਜ਼ਰ ਕੇਂਦਰ ਵਿਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੇ ਲਈ ਵੱਡੀ ਖ਼ਬਰ ਆਈ। ਕ੍ਰਿਕਟਰ ਗੌਤਮ ਗੰਭੀਰ ਨੇ ਦਿੱਲੀ ਵਿਚ ਇੱਕ ਸਾਦੇ ਪ੍ਰੋਗਰਾਮ ਦੌਰਾਨ ਭਾਰਤੀ ਜਨਤਾ ਪਾਰਟੀ ਦੀ ਮੈਂਬਰਸ਼ਿਪ  ਲੈ ਲਈ।  ਉਨ੍ਹਾਂ ਨੇ ਕੇਂਦਰੀ ਮੰਤਰੀ ਅਰੁਣ ਜੇਤਲੀ ਅਤੇ ਰਵੀਸ਼ੰਕਰ ਪ੍ਰਸਾਦ ਦੀ ਮੌਜੂਦਗੀ ਵਿਚ ਗੌਤਮ ਗੰਭੀਰ ਨੇ ਭਾਜਪਾ ਦੀ ਮੈਂਬਰਸ਼ਿਪ ਲਈ। ਇਸ ਮੌਕੇ 'ਤੇ ਗੌਤਮ ਗੰਭੀਰ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਮੋਦੀ ਤੋਂ ਪ੍ਰਭਾਵਤ ਹੋ ਕੇ ਭਾਜਪਾ ਵਿਚ ਸ਼ਾਮਲ ਹੋ ਰਿਹਾ ਹਾਂ। ਇਸ ਨਾਲ ਜੁੜਨ ਦਾ ਮੌਕਾ ਪਾ ਕੇ ਮੈਂ ਸਨਮਾਨਤ ਮਹਿਸੂਸ ਕਰ ਰਿਹਾ ਹਾਂ।
ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਹ ਨਵੀਂ ਦਿੱਲੀ ਸੀਟ ਤੋਂ ਲੋਕ ਸਭਾ ਚੋਣ ਲੜ ਸਕਦੇ ਹਨ। ਗੌਤਮ ਗੰਭੀਰ ਦੇ ਕਰੀਬੀਆਂ ਨੇ ਵੀ ਪਿਛਲੇ ਦਿਨੀਂ ਇਸ ਦਾ ਸੰਕੇਤ ਦੇ ਦਿੰਤਾ ਸੀ ਕਿ ਉਹ ਨਵਂੀਂ ਦਿੱਲੀ ਤੋਂ ਚੋਣ ਲੜਨ ਦੇ ਲਈ ਤਿਆਰ ਹਨ। 
ਦੱਸਣਯੋਗ ਹੈ ਕਿ ਦਿੱਲੀ ਦੀ ਸੱਤ ਲੋਕ ਸਭਾ ਸੀਟਾਂ 'ਤੇ 12 ਮਈ ਨੂੰ ਚੋਣ ਹੋਣੀ ਹੈ, ਲੇਕਿਨ ਆਮ ਆਦਮੀ ਪਾਰਟੀ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਵੀ ਅਪਣੇ ਉਮੀਦਵਾਰਾਂ ਦਾ ਐਲਾਨ ਛੇਤੀ ਹੀ ਕਰ ਕਸਦੀ ਹੈ ਤਾਕਿ ਉਮੀਦਵਾਰਾਂ ਨੂੰ ਜ਼ਿਆਦਾ ਪ੍ਰਚਾਰ ਦਾ ਮੌਕਾ ਮਿਲੇ। ਦੱਸ ਦੇਈਏ ਕਿ ਨਵੀਂ ਦਿੱਲੀ ਲੋਕ ਸਭਾ ਖੇਤਰ ਜਨ ਸੰਘ ਦੇ ਦੌਰ ਤੋਂ ਭਾਜਪਾ ਦਾ ਗੜ੍ਹ ਰਿਹਾ ਹੈ, ਇਸ ਲਈ ਪਾਰਟੀ ਦੇ ਕਈ ਦਿੱਗਜ ਨੇਤਾਵਾਂ ਅਤੇ ਕੇਂਦਰੀ ਮੰਤਰੀਆਂ ਦੀ ਇੱਛਾ ਇਸ ਸੀਟ ਤੋਂ ਚੋਣ ਲੜਨ ਦੀ ਹੈ। ਵਰਤਮਾਨ ਸਾਂਸਦ ਮੀਨਾਕਸ਼ੀ ਲੇਖੀ ਦੀ ਦਾਅਵੇਦਾਰੀ ਦੇ ਨਾਲ ਨਾਲ ਦੌੜ ਵਿਚ ਕ੍ਰਿਕਟਰ ਗੌਤਮ ਗੰਭੀਰ ਦਾ ਵੀ ਨਾਂ ਉਛਲਿਆ ਹੈ। 
ਨਵੀਂ ਦਿੱਲੀ ਲੋਕ ਸਭਾ ਖੇਤਰ ਵਿਚ ਪੰਜਾਬੀ ਭਾਈਚਾਰੇ ਦੇ ਵੋਟਰਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਇਹ ਸੀਟ ਪੰਜਾਬੀ ਭਾਈਚਾਰੇ ਦੇ ਲਈ ਠੀਕ ਮੰਨੀ ਜਾਂਦੀ ਹੈ।  ਪਿਛਲਾ ਰਿਕਾਰਡ ਦੇਖਿਆ ਜਾਵੇ ਤਾਂ ਜ਼ਿਆਦਰ ਇਸ ਭਾਈਚਾਰੇ ਦੇ ਨੇਤਾਵਾਂ ਨੇ ਵੀ Îਇੱਥੋਂ ਜਿੱਤ ਹਾਸਲ ਕੀਤੀ ਹੈ। ਇਸ ਵਿਚ ਰਾਜੇਸ਼ ਖੰਨਾ, ਜਗਮੋਹਨ, ਅਜੇ ਮਾਕਨ ਜਿਹੇ ਨੇਤਾਵਾਂ ਦੇ ਨਾਲ ਹੀ ਮੌਜੂਦ ਸਾਂਸਦ ਮੀਨਾਕਸ਼ੀ ਲੇਖੀ ਵੀ ਸ਼ਾਮਲ ਹੈ।

ਹੋਰ ਖਬਰਾਂ »