ਨਵੀਂ ਦਿੱਲੀ, 22 ਮਾਰਚ, (ਹ.ਬ.) : ਪੁਲਵਾਮਾ ਹਮਲੇ ਤੋਂ ਬਾਅਦ ਦਿੱਲੀ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ। ਪੁਲਿਸ ਨੇ ਦਿੱਲੀ ਤੋਂ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਜੈਸ਼ ਏ ਮੁਹੰਮਦ ਦੇ ਅੱਤਵਾਦੀ ਸੱਜਾਦ ਖਾਨ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਸੱਜਾਦ ਖਾਨ ਪੁਲਵਾਮਾ ਹਮਲੇ ਦੇ ਮਾਸਟਰਮਾਈਂਡ ਮੁਦੱਸਰ ਦਾ ਕਰੀਬੀ ਦੱਸਿਆ ਜਾ ਰਿਹਾ ਹੈ।  ਸੱਜਾਦ ਖਾਨ 14 ਫਰਵਰੀ ਨੂੰ ਹੋਏ ਪੁਲਵਾਮਾ ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਮੁਦੱਸਰ ਦੇ ਸੰਪਰਕ ਵਿਚ ਸੀ।  ਜਿਸ ਨੂੰ ਇਸੇ ਮਹੀਨੇ  ਦੇ ਸ਼ੁਰੂ ਵਿਚ ਇੱਕ ਮੁਕਾਬਲੇ ਦੌਰਾਨ ਮਾਰ ਦਿੱਤਾ ਸੀ।  ਅਜਿਹੀ ਖ਼ਬਰਾਂ ਸਨ ਕਿ ਪੁਲਵਾਮਾ ਹਮਲੇ ਤੋਂ ਪਹਿਲਾਂ ਹੀ ਸੱਜਾਦ ਦਿੱਲੀ ਆ ਗਿਆ ਸੀ, ਉਹ ਤਦ ਤੋਂ ਫਰਾਰ ਚਲ ਰਿਹਾ ਸੀ।
ਸੱਜਾਦ ਦੀ ਗ੍ਰਿਫਤਾਰੀ ਕਾਫੀ ਅਹਿਮ ਮੰਨੀ ਜਾ ਰਹੀ ਹੈ ਕਿਉਂਕਿ ਖੁਫ਼ੀਆ ਏਜਸੰੀਆਂ ਨੂੰ ਇਨਪੁਟ ਮਿਲੇ ਸਨ ਕਿ ਜੈਸ਼ ਦਿੱਲੀ ਵਿਚ ਵੱਡਾ ਹਮਲਾ ਕਰ ਸਕਦਾ ਹੈ। ਇਸ ਗ੍ਰਿਫਤਾਰੀ ਨਾਲ ਇਹ ਪੁਖਤਾ ਹੋ ਗਿਆ ਹੈ ਕਿ ਅੱਤਵਾਦੀ ਦਿੱਲੀ ਵਿਚ ਲੁਕ ਕੇ ਕਿਸੇ ਹਮਲੇ ਦੀ ਤਾਕ ਵਿਚ ਹੋ ਸਕਦੇ ਹਨ। ਪੁਲਵਾਮਾ ਵਿਚ ਇਸਤੇਮਾਲ ਕੀਤੀ ਗਈ ਮਾਰੂਤੀ ਈਕੋ ਮਿੰਨੀ ਵੈਨ ਨੂੰ ਜੈਸ਼ ਦੇ ਹੀ ਇੱਕ ਸ਼ੱਕੀ ਨੇ ਹਮਲੇ ਤੋਂ 10 ਦਿਨ ਪਹਿਲਾਂ ਖਰੀਦਿਆ ਸੀ। ਸ਼ੱਕੀ ਦੀ ਪਛਾਣ ਸਾਊਥ ਕਸ਼ਮੀਰ ਦੇ ਬਿਜਬੇਹਾਰਾ ਦੇ ਰਹਿਣ ਵਾਲੇ ਸੱਜਾਦ ਦੇ ਰੂਪ ਵਿਚ ਹੋਈ ਸੀ। ਹਮਲੇ ਦੇ ਬਾਅਦ ਤੋਂ ਹੀ ਸੱਜਾਦ ਫਰਾਰ ਸੀ। ਮੰਨਿਆ ਜਾ ਰਿਹਾ ਸੀ ਕਿ ਹੁਣ ਇੱਕ ਸਰਗਰਮ ਅੱਤਵਾਦੀ ਬਣ ਚੁੱਕਾ ਹੈ।

ਹੋਰ ਖਬਰਾਂ »