12 ਸਾਲ ਦਾ ਇਕ ਮਾਸੂਮ ਵੀ ਮਾਰਿਆ ਗਿਆ

ਬਾਂਦੀਪੋਰਾ, 22 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਜੰਮੂ-ਕਸ਼ਮੀਰ ਦੇ ਸ਼ੋਪੀਆਂ ਅਤੇ ਬਾਂਦੀਪੋਰਾ ਜ਼ਿਲਿ•ਆਂ ਵਿਚ ਸੁਰੱਖਿਆ ਬਲਾਂ ਨਾਲ ਵੱਖ-ਵੱਖ ਮੁਕਾਬਲਿਆਂ ਵਿਚ 7 ਅਤਿਵਾਦੀ ਮਾਰੇ ਗਏ ਜਦਕਿ ਕੁਝ ਥਾਵਾਂ 'ਤੇ ਮੁਕਾਬਲੇ ਹਾਲੇ ਜਾਰੀ ਸਨ।  ਸੂਤਰਾਂ ਨੇ ਦੱਸਿਆ ਕਿ ਅਤਿਵਾਦੀਆਂ ਨੇ 12 ਸਾਲ ਦੇ ਇਕ ਲੜਕੇ ਨੂੰ ਬੰਦੀ ਬਣਾਇਆ ਹੋਇਆ ਸੀ ਜੋ ਗੋਲੀਬਾਰੀ ਦੌਰਾਨ ਮਾਰਿਆ ਗਿਆ। ਪੁਲਿਸ ਨੇ ਕਿਹਾ ਕਿ ਮਾਰੇ ਗਏ ਅਤਿਵਾਦੀਆਂ ਵਿਚੋਂ ਇਕ ਦੀ ਪਛਾਣ ਲਸ਼ਕਰ ਏ ਤੋਇਬਾ ਦੇ ਕਮਾਂਡਰ ਵਜੋਂ ਕੀਤੀ ਗਈ ਹੈ। ਸ਼ੋਪੀਆਂ ਦੇ ਇਮਾਮ ਸਾਹਿਬ ਇਲਾਕੇ ਵਿਚ ਸੁਰੱਖਿਆ ਬਲਾਂ ਨੇ ਦੋ ਅਤਿਵਾਦੀਆਂ ਨੂੰ ਮਾਰ ਮੁਕਾਇਆ ਜਦਕਿ ਸੋਪੋਰ ਅਤੇ ਵਾਰਪੋਰਾ ਵਿਚ ਮੁਕਾਬਲਿਆਂ ਦੌਰਾਨ ਦੋ ਅਤਿਵਾਦੀਆਂ ਦੀ ਮੌਤ ਹੋ ਗਈ। ਇਨ•ਾਂ ਮੁਕਾਬਲਿਆਂ ਦੌਰਾਨ ਦੋ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ ਅਤੇ ਪੁਲਿਸ ਮੁਤਾਬਕ ਬਾਂਦੀਪੋਰਾ ਦਾ ਮੁਕਾਬਲਾ ਖ਼ਤਮ ਹੋ ਗਿਆ। ਇਕ ਅਫ਼ਸਰ ਨੇ ਨਾਂ ਗੁਪਤ ਰੱਖੇ ਜਾਣ ਦੀ ਸ਼ਰਤ 'ਤੇ ਦੱਸਿਆ ਕਿ ਵੀਰਵਾਰ ਸ਼ਾਮ ਇਕ ਆਮ ਨਾਗਰਿਕ ਨੂੰ ਦਹਿਸ਼ਤਗਰਾਂ ਦੇ ਚੁੰਗਲ ਵਿਚੋਂ ਬਚਾ ਲਿਆ ਗਿਆ ਪਰ ਇਕ ਬੱਚੇ ਦੀ ਮੌਤ ਹੋ ਗਈ। ਇਸੇ ਦਰਮਿਆਨ ਇਕ ਪੁਲਿਸ ਅਫ਼ਸਰ ਨੇ ਦੱਸਿਆ ਕਿ ਉਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ•ੇ ਵਿਚ ਮੁਕਾਬਲਾ ਸ਼ੁਰੂ ਹੋ ਗਿਆ ਜੋ ਅੰਤਮ ਸਤਰਾਂ ਬੋਲੇ ਜਾਣ ਤੱਕ ਜਾਰੀ ਸੀ।
 

ਹੋਰ ਖਬਰਾਂ »