ਪਾਰਟੀ ਪ੍ਰਧਾਨ ਜਾਖੜ ਗੁਰਦਾਸਪੁਰ ਦੀ ਮੌਜੂਦਾ ਸੀਟ 'ਤੇ ਬਾਜਵਾ ਸਣੇ ਤਿੰਨ ਨੇ ਕੀਤਾ ਦਾਅਵਾ

ਚੰਡੀਗੜ੍ਹ, 23 ਮਾਰਚ, (ਹ.ਬ.) : ਬੇਸ਼ਕ ਅਜੇ ਕਾਂਗਰਸ ਪਾਰਟੀ ਨੇ ਪੰਜਾਬ ਵਿਚ ਅਪਣੇ ਉਮੀਦਾਵਰਾਂ ਦੇ ਨਾਂ ਦਾ ਐਲਾਨ ਨਹੀਂ ਕੀਤਾ ਹੈ। ਲੇਕਿਨ ਸਾਰੀ 13 ਲੋਕ ਸਭਾ ਸੀਟਾਂ 'ਤੇ ਚੋਣ ਲੜਨ ਦੇ ਦਾਅਵੇਦਾਰਾਂ  ਦਾ ਅੰਕੜਾ 201 ਪਹੁੰਚ ਗਿਆ ਹੈ। ਅਜਿਹੇ ਵਿਚ ਪਾਰਟੀ ਹਾਈ ਕਮਾਂਡ ਦੇ ਲਈ ਵੀ ਇਹ ਫਾਈਨਲ ਕਰਨਾ ਟੇਢੀ ਖੀਰ ਤੋਂ ਘੱਟ ਨਹੀਂ ਹੈ ਕਿ ਕਿਸ ਨੂੰ ਟਿਕਟ ਦਿੱਤਾ ਜਾਵੇ। ਕਿਉਂਕਿ ਕਈ ਸੀਟਾਂ 'ਤੇ ਦੋ ਦੋ ਨੇਤਾ ਚੋਣ ਲੜਨ ਦੀ ਆਸ ਲਗਾਈ ਬੈਠੇ ਹਨ। ਪੰਜਾਬ ਕਾਂਗਰਸ ਨੇ ਦਾਅਵੇਦਾਰਾਂ ਦੀ ਛੋਟੀ ਲਿਸਟ ਕਰਕੇ ਸੂਚੀ ਹਾਈ ਕਮਾਂਡ ਨੂੰ ਭੇਜ ਦਿੱਤੀ ਹੈ। ਹੁਣ ਫਾਈਨਲ ਕਰਨ ਦਾ ਕੰਮ ਹਾਈ ਕਮਾਂਡ ਦਾ ਹੈ।  ਸਭ ਤੋਂ ਜ਼ਿਆਦਾ ਦਾਅਵੇਦਾਰੀ ਫਰੀਦਕੋਟ ਸੀਟ ਤੋਂ ਹੈ। ਇੱਥੋਂ 31 ਦਾਅਵੇਦਾਰਾਂ ਦੇ ਨਾਂ ਸਾਹਮਣੇ ਆਏ ਹਨ। ਸਭ ਤੋਂ ਘੱਟ ਪਟਿਆਲਾ ਸੀਟ ਤੋਂ ਸਿਰਫ ਦੋ ਅਰਜ਼ੀਆਂ ਆਈਆਂ ਹਨ। ਦਾਅਵੇਦਾਰਾਂ ਨੇ ਪਾਰਟੀ  ਪ੍ਰਧਾਨ ਸੁਨੀਲ ਜਾਖੜ ਦੀ ਸੀਟ ਨੂੰ ਵੀ ਨਹੀਂ ਛੱਡਿਆ। ਗੁਰਦਾਸਪੁਰ ਦੀ ਇਸ ਸੀਟ ਤੋਂ ਪਾਰਟੀ ਦੇ ਕੋਲ 3 ਅਰਜ਼ੀਆਂ ਆਈਆਂ ਹਨ। ਇਸੇ ਤਰ੍ਹਾਂ ਪਟਿਆਲਾ ਸੀਟ ਦੇ ਲਈ ਵੀ 3 ਅਰਜ਼ੀਆਂ ਆਈਆਂ ਹਨ। ਪਾਰਟੀ ਦੇ ਸੂਤਰਾਂ ਮੁਤਾਬਕ ਗੁਰਦਾਸਪੁਰ ਸੀਟ ਦੇ ਲਈ ਪ੍ਰਤਾਪ ਬਾਜਵਾ ਵੀ ਚੋਣ ਲੜਨ ਦੇ ਚਾਹਵਾਨ ਹਨ। ਲੇਕਿਨ  ਪਟਿਆਲਾ ਦੀ ਸ਼ਾਹੀ ਸੀਟ ਤੋਂ ਪਰਨੀਤ ਕੌਰ ਨੂੰ ਟਿਕਟ ਪਹਿਲ ਦੇ ਆਧਾਰ 'ਤੇ ਮਿਲ ਸਕਦੀ ਹੈ।

ਹੋਰ ਖਬਰਾਂ »