ਮੈਲਬੌਰਨ, 23 ਮਾਰਚ, (ਹ.ਬ.) : ਅਪਣੀ ਇੱਕ ਫੋਟੋ ਕਾਰਨ ਵਿਵਾਦਾਂ ਵਿਚ ਆਈ ਮਹਿਲਾ ਫੁੱਟਬਾਲਰ ਪਲੇਅਰ ਟਾਈਲਾ ਹੈਰਿਸ ਦੇ ਸਮਰਥਨ ਵਿਚ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮਾਰਿਸਨ ਵੀ ਆ ਗਏ ਹਨ। ਉਨ੍ਹਾਂ ਨੇ ਟਵੀਟ ਕਰਕੇ ਹੈਰਿਸ ਦੀ ਫ਼ੋਟੋ 'ਤੇ ਭੱਦੇ ਕੁਮੈਂਟ ਕਰਨ ਵਾਲੇ ਲੋਕਾਂ ਨੂੰ ਕੀੜੇ ਮਕੌੜੇ ਤੱਕ ਕਹਿ ਦਿੱਤਾ। ਇਸ ਤੋਂ ਪਹਿਲਾਂ ਹੈਰਿਸ ਵੀ ਅਪਣੀ ਉਕਤ ਫ਼ੋਟੋ ਨੂੰ ਸੈਕਸ ਸ਼ੋਸ਼ਣ ਨਾਲ ਜੋੜ ਚੁੱਕੀ ਸੀ। ਦਰਅਸਲ ਫੁੱਟਬਾਲ ਖੇਡਦੇ ਸਮੇਂ ਹੈਰਿਸ ਨੇ ਜਦੋਂ ਕਿੱਕ ਮਾਰੀ ਤਾਂ ਇੱਕ ਅਜਿਹੀ ਫ਼ੋਟੋ ਫ਼ੋਟੋਗਰਾਫਰ ਨੇ ਕਲਿਕ ਕੀਤੀ ਜਿਸ ਵਿਚ ਉਸ ਦੀ ਇੱਕ ਪੂਰੀ ਲੱਤ ਦਿਸ ਰਹੀ ਸੀ।  ਤਸਵੀਰ ਆਨਲਾਈਨ ਪਬਲਿਸ਼ ਕਰਨ ਵਾਲੀ ਏਜੰਸੀ ਨੇ ਪਹਿਲਾਂ ਤਾਂ ਉਕਤ ਫ਼ੋਟੋ ਹਟਾ ਲਈ ਪਰ ਬਾਅਦ ਵਿਚ ਉਸ ਨੇ ਫੇਰ ਤੋਂ ਇਹ ਕਹਿ ਕੇ ਪਬਲਿਸ਼ ਕਰ ਦਿੱਤੀ ਕਿ ਇਸ ਨਾਲ ਉਸ ਦਾ ਅਕਸ ਪ੍ਰਭਾਵਤ ਹੋਇਆ। ਲੋੜ ਹੈ ਟਰੋਲਰਸ 'ਤੇ ਰੋਕ ਲਾਉਣ ਦੀ। ਫੋਟੋ ਤੇ ਫੋਟੋਗਰਾਫਰ ਦੇ ਮਨ ਵਿਚ ਕੋਈ ਗੜਬੜੀ ਨਹੀਂ ਹੈ। ਉਧਰ ਇਸ ਘਟਨਾ ਨੇ ਪੂਰੇ ਆਸਟ੍ਰੇਲੀਆ ਵਿਚ ਇੱਕ ਬਹਿਸ ਦਾ ਮੁੱਦਾ ਬਣ ਗਿਆ ਹੈ। ਲੋਕ ਮਹਿਲਾ ਫੁੱਟਬਾਲਰ ਖਿਡਾਰਨ ਦੇ ਪੱਖ ਵਿਚ ਟਵੀਟ ਤੇ ਫੇਸਬੁੱਕ 'ਤੇ ਪੋਸਟਾਂ ਪਾਉਣ ਲੱਗੇ ਹਨ।

ਹੋਰ ਖਬਰਾਂ »