ਮੋਗਾ, 23 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਦੋ ਦਿਨ ਪਹਿਲਾਂ ਦੁਬਈ ਤੋਂ ਪਰਤੇ ਨੌਜਵਾਨ ਦੀ ਲਾਸ਼ ਮੋਗਾ ਸ਼ਹਿਰ ਵਿਚ ਇਕ ਕੂੜੇ ਦੇ ਢੇਰ ਤੋਂ ਮਿਲੀ। ਨੌਜਵਾਨ ਆਪਣੇ ਦੋਸਤਾਂ ਨੂੰ ਮਿਲਣ ਦੀ ਗੱਲ ਆਖ ਕੇ ਗਿਆ ਸੀ ਅਤੇ ਵਾਪਸ ਨਾ ਆਇਆ। ਪੁਲਿਸ ਨੇ ਦੱਸਿਆ ਕਿ ਨੌਜਵਾਨ ਆਪਣੇ ਜੀਜੇ ਨਾਲ ਦੁਬਈ ਤੋਂ ਆਇਆ ਸੀ ਅਤੇ ਸ਼ੁੱਕਰਵਾਰ ਨੂੰ ਇਹ ਕਹਿ ਕੇ ਘਰੋਂ ਚਲਾ ਗਿਆ ਕਿ ਦੋਸਤਾਂ ਬੁਲਾ ਰਹੇ ਹਨ ਪਰ ਸ਼ਨਿੱਚਰਵਾਰ ਸਵੇਰੇ ਉਸ ਦੀ ਲਾਸ਼ ਕੂੜੇ ਵਿਚ ਪਈ ਮਿਲੀ। ਪੁਲਿਸ ਨੇ ਲਾਸ਼ ਪੋਸਟਮਾਰਟਮ ਲਈ ਭੇਜ ਦਿਤੀ ਅਤੇ ਰਿਪੋਰਟ ਆਉਣ ਮਗਰੋਂ ਅਗਲੀ ਕਾਰਵਾਈ ਕੀਤੀ ਜਾਵੇਗੀ।

ਹੋਰ ਖਬਰਾਂ »