ਬੱਚੇ ਦੇ ਗੋਦੀ ਵਿਚ ਆਉਣ 'ਤੇ ਮਾਪਿਆਂ ਦੀ ਖ਼ੁਸ਼ੀ ਦਾ ਟਿਕਾਣਾ ਨਾ ਰਿਹਾ

ਹਿਸਾਰ, 23 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਹਰਿਆਣਾ ਦੇ ਹਿਸਾਰ ਜ਼ਿਲ•ੇ ਵਿਚ 70 ਫੁੱਟ ਡੂੰਘੇ ਬੋਰਵੈਲ 'ਚ ਡਿੱਗੇ ਡੇਢ ਸਾਲ ਦੇ ਮਾਸੂਮ ਨਦੀਮ ਨੂੰ 48 ਘੰਟੇ ਦੀ ਕਰੜੀ ਮੁਸ਼ੱਕਤ ਮਗਰੋਂ ਬਚਾ ਲਿਆ ਗਿਆ। ਫ਼ੌਜ ਅਤੇ ਐਨ.ਡੀ.ਆਰ.ਐਫ਼. ਤੋਂ ਇਲਾਵਾ 400 ਜਣਿਆਂ ਦੀ ਮਦਦ ਨਾਲ ਨਦੀਮ ਨੂੰ ਸੁਰੱਖਿਅਤ ਬਾਹਰ ਕੱਢਣ ਵਿਚ ਸਫ਼ਲਤਾ ਮਿਲੀ। ਡੇਢ ਸਾਲ ਦਾ ਨਦੀਮ ਖੇਡਦੇ ਸਮੇਂ ਬੁੱਧਵਾਰ ਸ਼ਾਮ ਸਵਾ ਪੰਜ ਵਜੇ ਦੇ ਕਰੀਬ ਬੋਰਵੈਲ ਵਿਚ ਡਿੱਗਿਆ ਅਤੇ ਉਸ ਨੂੰ ਸ਼ੁੱਕਰਵਾਰ ਸ਼ਾਮ 5 ਵਜੇ ਦੇ ਕੱਢਿਆ ਜਾ ਸਕਿਆ। ਬੱਚੇ ਨੂੰ ਮੌਕੇ 'ਤੇ ਮੁਢਲੀ ਸਹਾਇਤਾ ਦਿਤੀ ਗਈ ਅਤੇ ਫਿਰ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਮੁਤਾਬਕ ਬੱਚਾ ਬਿਲਕੁਲ ਠੀਕ ਹੈ ਪਰ ਹਾਲੇ ਤੱਕ ਉਸ ਦੇ ਮਨ ਵਿਚ ਪੈਦਾ ਡਰ ਖ਼ਤਮ ਨਹੀਂ ਹੋ ਸਕਿਆ। ਨਦੀਮ ਨੂੰ ਬੋਰਵੈਲ ਵਿਚੋਂ ਕੱਢਣ ਲਈ ਉਸ ਥਾਂ ਤੋਂ 20 ਫੁੱਟ ਦੂਰ ਇਕ 54 ਫੁੱਟ ਦੀ ਡੂੰਘਾਈ 'ਤੇ ਇਕ ਸੁਰੰਗ ਬਣਾਈ ਗਈ ਅਤੇ ਇਸ ਰਾਹੀਂ ਬੱਚੇ ਤੱਕ ਪਹੁੰਚ ਕੇ ਉਸ ਨੂੰ ਸੁਰੱਖਿਅਤ ਕੱਢਿਆ ਗਿਆ। ਡਿਜੀਟ੍ਰੈਕਰ ਰਾਹੀਂ ਬੱਚੇ ਦੀ ਸਹੀ ਲੋਕੇਸ਼ਨ ਦਾ ਪਤਾ ਲੱਗ ਗਿਆ ਸੀ ਜਿਸ ਮਗਰੋਂ ਸੁਰੰਗ ਪੁੱਟਣ ਦਾ ਕੰਮ ਸ਼ੁਰੂ ਕੀਤਾ ਗਿਆ। ਬੱਚੇ ਦੀ ਮਾਂ ਗੁਲਸ਼ਨ ਅਤੇ ਪਿਤਾ ਆਜ਼ਮ ਦੀ ਖ਼ੁਸ਼ੀ ਦਾ ਟਿਕਾਣਾ ਨਾ ਰਿਹਾ ਜਦੋਂ ਬੱਚਾ ਸਹੀ ਸਲਾਮਤ ਉਨ•ਾਂ ਦੀ ਗੋਦੀ ਵਿਚ ਆ ਗਿਆ। ਦੋਹਾਂ ਨੇ ਫ਼ੌਜ ਅਤੇ ਪ੍ਰਸ਼ਾਸਨ ਦਾ ਸ਼ੁਕਰੀਆ ਅਦਾ ਕੀਤਾ ਜਿਨ•ਾਂ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਬੱਚੇ ਨੂੰ ਸਮਾਂ ਰਹਿੰਦੇ ਬਾਹਰ ਕੱਢਿਆ ਜਾ ਸਕਿਆ। ਉਧਰ ਐਨ.ਡੀ.ਆਰ.ਐਫ਼. ਦੇ ਡਿਪਟੀ ਕਮਾਂਡੈਂਟ ਰਵਿੰਦਰ ਕੁਸ਼ਵਾਹਾ ਨੇ ਦੱਸਿਆ ਕਿ ਮੌਕੇ 'ਤੇ ਭੂਗੋਲਿਕ ਹਾਲਾਤ ਕਾਫ਼ੀ ਵਿਲੱਖਣ ਸਨ ਜਿਨ•ਾਂ ਕਾਰਨ ਨਦੀਮ ਤੱਕ ਪਹੁੰਚਣ ਵਿਚ ਸਮਾਂ ਲੱਗਿਆ। ਮਿੱਟੀ ਪੁੱਟਣ ਦੌਰਾਨ ਹਰ 5 ਤੋਂ 7 ਫੁੱਟ 'ਤੇ ਮਿੱਟੀ ਦੀ ਕਿਸਮ ਬਦਲ ਜਾਂਦੀ ਸੀ ਅਤੇ ਅਜਿਹੇ ਜ਼ਰੂਰੀ ਸੀ ਕਿ ਅਹਿਤਿਆਤ ਨਾਲ ਅੱਗੇ ਵਧਿਆ ਜਾਵੇ। 

ਹੋਰ ਖਬਰਾਂ »