ਲੋਕ ਸਭਾ ਚੋਣਾਂ ਲਈ ਐਨ.ਡੀ.ਏ. ਵੱਲੋਂ 39 ਉਮੀਦਵਾਰਾਂ ਦਾ ਐਲਾਨ

ਪਟਨਾ ਸਾਹਿਬ, 23 ਮਾਰਚ (ਵਿਸ਼ੇਸ਼ ਪ੍ਰਤੀਨਿਧ) :  ਬੀਜੇਪੀ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗਠਜੋੜ ਨੇ ਸ਼ਨਿੱਚਰਵਾਰ ਨੂੰ ਬਿਹਾਰ ਦੀਆਂ 39 ਲੋਕ ਸਭਾ ਸੀਟਾਂ 'ਤੇ ਉਮੀਦਵਾਰਾਂ ਦਾ ਐਲਾਨ ਕਰ ਦਿਤਾ। ਸਭ ਤੋਂ ਵੱਡਾ ਝਟਕਾ ਫ਼ਿਲਮ ਅਦਾਕਾਰ ਤੋਂ ਸਿਆਸਤਦਾਨ ਬਣੇ ਸ਼ਤਰੂਘਨ ਸਿਨਹਾ ਨੂੰ ਲੱਗਾ ਜਿਨ•ਾਂ ਨੂੰ ਪਟਨਾ ਸਾਹਿਬ ਤੋਂ ਟਿਕਟ ਨਹੀਂ ਦਿਤੀ ਗਈ। ਸ਼ਤਰੂਘਨ ਸਿਨਹਾ ਦੀ ਥਾਂ 'ਤੇ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਪਟਨਾ ਸਾਹਿਬ ਸੀਟ ਤੋਂ ਚੋਣ ਲੜਨਗੇ। ਇਸੇ ਤਰ•ਾਂ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੂੰ ਉਨ•ਾਂ ਦੀ ਨਵਾਦਾ ਸੀਟ ਦੀ ਬਜਾਏ ਬੇਗੂਸਰਾਏ ਤੋਂ ਟਿਕਟ ਦਿਤੀ ਗਈ ਹੈ। 2014 ਵਿਚ 22 ਸੀਟਾਂ ਜਿੱਤਣ ਵਾਲੀ ਬੀਜੇਪੀ ਇਸ ਵਾਰ 17 ਸੀਟਾਂ 'ਤੇ ਚੋਣ ਲੜ ਰਹੀ ਹੈ। ਨਿਤੀਸ਼ ਕੁਮਾਰ ਦੇ ਜਨਤਾ ਦਲ-ਯੂ ਅਤੇ ਹੋਰਨਾਂ ਪਾਰਟੀਆਂ ਨਾਲ ਗਜਠੋੜ ਦੇ ਸਿੱਟੇ ਵਜੋਂ ਸਤੀਸ਼ ਚੰਦਰ ਦੂਬੇ, ਬੀਰੇਂਦਰ ਕੁਮਾਰ ਚੌਧਰੀ, ਰਾਮ ਓਮ ਪ੍ਰਕਾਸ਼ ਯਾਦਵ ਅਤੇ ਹਰੀ ਮਾਝੀ ਵੱਲੋਂ ਜਿੱਤੀਆਂ ਪੰਜ ਸੀਟਾਂ ਸਹਿਯੋਗੀ ਦਲਾਂ ਦੇ ਖਾਤੇ ਵਿਚ ਚਲੀਆਂ ਗਈਆਂ। ਭਾਜਪਾ ਦਾ ਉਮੀਦਵਾਰ ਅਰਰੀਆ ਸੀਟ ਤੋਂ ਵੀ ਚੋਣ ਲੜ ਰਿਹਾ ਹੈ ਅਤੇ ਪਿਛਲੀ ਵਾਰ ਇਥੇ ਰਾਸ਼ਟਰੀ ਜਨਤਾ ਦਲ ਦੇ ਤਸਲੀਮੂਦੀਨ ਨੇ ਜਿੱਤ ਦਰਜ ਕੀਤੀ ਸੀ। ਉਨ•ਾਂ ਦੇ ਦਿਹਾਂਤ ਮਗਰੋਂ ਉਨ•ਾਂ ਦੇ ਬੇਟੇ ਨੇ ਇਸ ਸੀਟ 'ਤੇ ਜ਼ਿਮਨੀ ਚੋਣ ਵਿਚ ਜਿੱਤ ਹਾਸਲ ਕੀਤੀ। ਉਧਰ ਹੁਕਮਦੇਵ ਨਰਾਇਣ ਯਾਦਵ ਦੀ ਥਾਂ ਉਨ•ਾਂ ਦੇ ਬੇਟੇ ਅਸ਼ੋਕ ਯਾਦਵ ਨੂੰ ਮਧੂਬਨੀ ਤੋਂ ਟਿਕਟ ਦਿਤੀ ਗਈ ਹੈ।

ਹੋਰ ਖਬਰਾਂ »