ਜਾਂਚ ਦਾ ਭੋਗ ਪੈਣ ਦੇ ਬਾਵਜੂਦ ਨਿਆਂ ਕਮੇਟੀ ਦੇ ਮੁਖੀ ਨੂੰ ਲਿਖਿਆ ਪੱਤਰ

ਔਟਵਾ, 23 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਟਰੂਡੋ ਸਰਕਾਰ ਵੱਲੋਂ ਐਸ.ਐਨ.ਸੀ.-ਲਾਵਲਿਨ ਮਸਲੇ ਦੀ ਜਾਂਚ ਦਾ ਭੋਗ ਪਾਉਣ ਦੇ ਬਾਵਜੂਦ ਸਾਬਕਾ ਕੈਬਨਿਟ ਮੰਤਰੀ ਜੌਡੀ ਵਿਲਸਨ ਰੇਅਬੋਲਡ ਨੇ ਕਿਹਾ ਕਿ ਉਨ•ਾਂ ਵੱਲੋਂ ਕੁਝ ਲਿਖਤੀ ਬਿਆਨ ਅਤੇ ਈਮੇਲਜ਼ ਹਾਊਸ ਆਫ਼ ਕਾਮਨਜ਼ ਦੀ ਨਿਆਂ ਕਮੇਟੀ ਨੂੰ ਸੌਂਪੇ ਜਾਣਗੇ। ਨਿਆਂ ਕਮੇਟੀ ਦੇ ਮੁਖੀ ਅਤੇ ਲਿਬਰਲ ਐਮ.ਪੀ. ਐਂਥਨੀ ਹਾਊਜ਼ਫ਼ਾਦਰ ਨੂੰ ਲਿਖੇ ਪੱਤਰ ਵਿਚ ਜੌਡੀ ਵਿਲਸਨ ਨੇ ਕਿਹਾ ਕਿ ਬੀਤੀ 27 ਮਈ ਨੂੰ ਹੋਈ ਆਪਣੇ ਪੇਸ਼ੀ ਦੇ ਮੱਦੇਨਜ਼ਰ ਉਹ ਕੁਝ ਬਿਆਨ ਅਤੇ ਈਮੇਲਜ਼ ਸੌਂਪਣਾ ਚਾਹੁੰਦੀ ਹੈ। ਮਾਮਲੇ ਦੀ ਰਸਮੀ ਜਾਂਚ ਖ਼ਤਮ ਹੋਣ ਦੇ ਬਾਵਜੂਦ ਜੌਡੀ ਵਿਲਸਨ ਵੱਲੋਂ ਐਸ.ਐਨ.ਸੀ. ਲਾਵਲਿਨ ਨਾਲ ਸਬੰਧਤ ਤੱਥ ਪੇਸ਼ ਕਰਨ ਦੀ ਪੇਸ਼ਕਸ਼ ਨਵਾਂ ਤੂਫ਼ਾਨ ਖੜ•ਾ ਕਰ ਸਕਦੀ ਹੈ। ਜੌਡੀ ਵਿਲਸਨ ਨੇ ਪੱਤਰ ਵਿਚ ਲਿਖਿਆ, ''ਪਿਛਲੀ ਪੇਸ਼ੀ ਦੌਰਾਨ ਦਰਜ ਕਰਵਾਏ ਬਿਆਨਾਂ ਨੂੰ ਬਿਲਕੁਲ ਸਪੱਸ਼ਟ ਕਰਨ ਲਈ ਮੇਰੇ ਕੋਲ ਅਹਿਮ ਤੱਥ ਮੌਜੂਦ ਹਨ ਜਿਨ•ਾਂ ਉਪਰ ਕਮੇਟੀ ਦੁਆਰਾ ਵਿਚਾਰ ਕੀਤਾ ਜਾ ਸਕਦਾ ਹੈ।'' ਵਿਲਸਨ ਰੇਅਬੋਲਡ ਨੇ ਆਪਣਾ ਸਟੈਂਡ ਦੁਹਰਾਉਂਦਿਆਂ ਕਿਹਾ ਕਿ ਐਸ.ਐਨ.ਸੀ.-ਲਾਵਲਿਨ ਵਿਰੁੱਧ ਕਾਨੂੰਨੀ ਚਾਰਾਜੋਈ 'ਤੇ ਰੋਕ ਨਹੀਂ ਲਾਈ ਜਾਣੀ ਚਾਹੀਦੀ। ਚੇਤੇ ਰਹੇ ਕਿ ਹਾਊਸ ਆਫ਼ ਕਾਮਨਜ਼ ਦੀ ਨਿਆਂ ਕਮੇਟੀ ਦੁਆਰਾ ਜਾਂਚ ਬੰਦ ਕੀਤੇ ਜਾਣ ਦੇ ਮੁੱਦੇ 'ਤੇ ਸਰਕਾਰ ਅਤੇ ਵਿਰੋਧੀ ਧਿਰ ਦਰਮਿਆਨ ਤਿੱਖਾ ਟਕਰਾਅ ਹੋਇਆ ਅਤੇ ਟਰੂਡੋ ਸਰਕਾਰ ਨੂੰ ਸੰਸਦ ਵਿਚ ਬਹੁਮਤ ਸਾਬਤ ਕਰਦਿਆਂ ਜਾਂਚ ਬੰਦ ਕਰਨ ਦਾ ਅਖ਼ਤਿਆਰ ਕਰਨਾ ਪਿਆ। ਉਧਰ ਲਿਬਰਲ ਪਾਰਟੀ ਦੇ ਐਮ.ਪੀਜ਼ ਦਾ ਸਬਰ ਜਵਾਬ ਦਿੰਦਾ ਜਾ ਰਿਹਾ ਹੈ। ਕੈਨੇਡਾ ਦੀ ਵਾਤਾਵਰਣ ਮੰਤਰੀ ਕੈਥਰੀਨ ਮੈਕੇਨਾ ਨੇ ਕਿਹਾ ਕਿ ਜੇ ਜੌਡੀ ਵਿਲਸਨ ਕੋਲ ਕਹਿਣ ਲਈ ਕੁਝ ਹੈ ਤਾਂ ਬਗ਼ੈਰ ਕਿਸੇ ਝਿਜਕ ਤੋਂ ਉਨ•ਾਂ ਨੂੰ ਅੱਗੇ ਆਉਣ ਦੀ ਇਜਾਜ਼ਤ ਦਿਤੀ ਜਾਣੀ ਚਾਹੀਦੀ ਹੈ।

ਹੋਰ ਖਬਰਾਂ »