ਮੈਲਫੋਰਟ, 23 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਪਿਛਲੇ ਸਾਲ ਕੈਨੇਡਾ ਦੇ ਸਸਕੈਚਵਨ ਵਿਖੇ ਹੋਏ ਹੰਬੋਲਟ ਬੱਸ ਹਾਦਸੇ ਵਿੱਚ ਆਖਰਕਾਰ ਮੈਲਫੋਰਟ ਅਦਾਲਤ ਦਾ ਫੈਸਲਾ ਆ ਗਿਆ ਹੈ। 29 ਦੋਸ਼ਾਂ ਦਾ ਸਾਹਮਣਾ ਕਰ ਰਹੇ ਜਸਕਰਿਤ ਸਿੰਘ ਸਿੱਧੂ ਨੂੰ ਅਦਾਲਤ ਨੇ 8 ਸਾਲ ਦੀ ਸਜ਼ਾ ਸੁਣਾਈ ਹੈ। ਦੱਸ ਦਈਏ ਕਿ ਇਸ ਹਾਦਸੇ ਵਿੱਚ 16 ਲੋਕਾਂ ਦੀ ਮੌਤ ਹੋਈ ਸੀ ਅਤੇ 13 ਜ਼ਖਮੀ ਹੋ ਗਏ ਸਨ।
ਇਸ ਮਾਮਲੇ 'ਚ ਆਪਣਾ ਫੈਸਲਾ ਸੁਣਾਉਂਦਿਆ ਸਸਕੈਚਣਿਨ ਦੀ ਮੈਲਫੋਰਟ ਅਦਾਲਤ ਦੀ ਜੱਜ ਇਨੇਜ਼ ਕਾਰਡੀਨਲ ਦਾ ਕਹਿਣਾ ਸੀ ਕਿ ਸਿੱਧੂ ਵੱਲੋਂ ਘਟਨਾ ਤੇ ਪਛਤਾਵਾ ਜਤਾਉਣ ਅਤੇ ਜੁਰਮ ਕਬੂਲਣ ਦੀ ਗੱਲ ਨੇ ਫੈਸਲੇ ਨੂੰ ਪ੍ਰਭਾਵਿਤ ਜ਼ਰੂਰ ਕੀਤਾ ਹੈ ਪਰ ਉਹ ਇਸ ਘਟਨਾ ਵਿੱਚ ਮੌਤਾ ਦੇ ਅੰਕੜੇ ਅਤੇ ਜ਼ਖਮੀਆਂ ਤੇ ਇਸ ਹਾਦਸੇ ਦੇ ਪਏ ਪ੍ਰਭਾਵ ਨੂੰ ਵੀ ਅਣਦੇਖਿਆਂ ਨਹੀਂ ਕਰ ਸਕਦੇ। ਦੱਸ ਦਈਏ ਕਿ ਬੀਤੇ ਸਾਲ ਦੇ ਅਪ੍ਰੈਲ ਮਹੀਨੇ ਵਿੱਚ ਜਸਕੀਰਤ ਸਿੱਧੂ ਵੱਲੋਂ ਸਸਕੈਚਵਿਨ ਦੇ ਇੰਟਰਸੈਕਸ਼ਨ ਤੇ ਸਟੌਪ ਸਾਈਨ ਨੂੰ ਅਣੇਖਿਆਂ ਕਰਦਿਆ ਤੇਜ਼ ਰਫਤਾਰ ਨਾਲ ਟਰੱਕ ਚਲਾ ਰਿਹਾ ਸੀ ਅਤੇ ਉਸਦਾ ਟਰੱਕ ਹੰਬੋਲਟ ਜੂਨੀਅਰ ਹਾਕੀ ਦਟੀਮ ਦੀ ਬੱਸ ਨਾਲ ਜਾ ਟਕਰਾਇਆ ਜਿਸ ਦੌਰਾਨ 16 ਲੋਕਾਂ ਦੀ ਮੋਤ ਹੋ ਗਈ ਸੀ। ਜਸਕੀਰਤ ਨੇ ਇਸ ਗਟਨਾ ਤੇ ਪਛਤਾਵਾ ਜਾਉਂਦਿਆ ਆਪਣੇ ਤੇ ਲੱਗੇ ਦੋਸ਼ ਕਬੂਲ ਕੀਤੇ। ਹਾਲਾਂਕਿ ਕ੍ਰਾਊਨ 30 ਸਾਲਾ ਜਸਕੀਰਤ ਸਿੱਧੂ ਲਈ ਘੱਟੋ ਘੱਟ 10 ਸਾਲ ਦੀ ਸਜ਼ਾ ਦੀ ਮੰਗ ਕਰ ਰਹਾ ਸੀ। ਆਖਰ ਕਾਰ ਲੱਗਭੱਗ ਇੱਕ ਸਾਲ ਬਾਅਦ ਇਸ ਮਾਮਲੇ ਚ ਅਦਾਲਤ ਦਾ ਫੈਸਲਾ ਆਇਆ ਅਤੇ ਜਸਕੀਰਤ ਸਿੱਧੁ ਨ ੂਨੂੰ ਸਾਲ ਦੀ ਜੇਲ ਦੀ ਸਜ਼ਾ ਸੁਣਾਈ ਗਈ ਹੈ।

ਹੋਰ ਖਬਰਾਂ »