1. ਦਿੱਲੀ ਵਿਚ ਬੈਠੇ ਸ਼ਖ਼ਸ਼ ਨੇ ਗੱਤਕਾ ਤੇ ਸਿੱਖ ਸ਼ਸਤਰ ਦਾ ਪੇਟੈਂਟ ਕਰਵਾਇਆ
  2. ਗੱਤਕਾ ਨੂੰ ਪੇਟੈਂਟ ਕਰਾਉਣ ਸਬੰਧੀ ਦਸਤਾਵੇਜ਼ਾਂ ਨਾਲ ਕੀਤੀ ਛੇੜਛਾੜ
  3. 20 ਕਰੋੜੀ ਗੱਤਕਾ ਲੀਗ ਦੀਆਂ ਰਸੀਦਾਂ ਫ਼ਰਜ਼ੀ
  4. ਸਟੇਡੀਅਮ ਦੀ ਜਾਅਲੀ ਬੁਕਿੰਗ ਕਰਾਉਣ ਦਾ ਪਰਦਾਫਾਸ਼
  5. 40 ਗੱਤਕਾ ਕੋਚਾਂ ਦੀ ਭਰਤੀ ਦਾ ਐਲਾਨ ਵੀ ਸ਼ੋਸ਼ਾ ਨਿਕਲਿਆ
  6. ਵਰਲਡ ਸਿੱਖ ਗੱਤਕਾ ਫੈਡਰੇਸ਼ਨ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਮਾਮਲੇ ਨੂੰ ਲੈ ਕੇ ਗੰਭੀਰ

ਚੰਡੀਗੜ•, 24 ਮਾਰਚ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਅਮਰੀਕਾ ਸਣੇ ਦੇਸ਼-ਵਿਦੇਸ਼ ਦੀਆਂ ਗੱਤਕਾ ਐਸੋਸੀਏਸ਼ਨਾਂ ਸਾਵਧਾਨ ਹੋ ਜਾਣ, ਕਿਉਂਕਿ ਦਿੱਲੀ ਵਿਚ ਬੈਠਾ ਇਕ ਸਖ਼ਸ਼ ਵੱਡੇ ਫਰਾਡ ਦੀ ਵਿਉਂਤ ਘੜੀ ਬੈਠਾ ਹੈ। ਇਕ ਤਾਂ ਇਸ ਸ਼ਖ਼ਸ਼ ਨੇ ਸਾਡੇ ਗੁਰੂਆਂ ਦੀ ਸ਼ਸ਼ਤਰ ਕਲਾ ਗੱਤਕਾ ਨੂੰ ਪੇਟੈਂਟ ਕਰਵਾ ਕੇ ਸਿੱਖ ਕੌਮ ਨਾਲ ਵੱਡਾ ਧੋਖਾ ਕੀਤਾ ਉਥੇ ਹੀ ਸਰਕਾਰੀ ਦਸਤਾਵੇਜ਼ਾਂ ਨਾਲ ਛੇੜਛਾੜ ਕਰ ਕੇ ਅਪਰਾਧ ਨੂੰ ਅੰਜਾਮ ਦਿੱਤਾ। ਇਹ ਕਹਿਣਾ ਹੈ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਦਾ ਹੈ। 
ਸ. ਗਰੇਵਾਲ ਨੇ ਅੱਜ ਚੰਡੀਗੜ• ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਖੁਲਾਸਾ ਕੀਤਾ ਕਿ ਦਿੱਲੀ ਦੇ ਹਰਪ੍ਰੀਤ ਸਿੰਘ ਖ਼ਾਲਸਾ ਨਾਂਅ ਦੇ ਇਕ ਸਖ਼ਸ਼ ਨੇ ਟਰਡੇਮਾਰਕ ਕਾਨੂੰਨ ਤਹਿਤ ਗੱਤਕਾ ਅਤੇ ਸਿੱਖ ਯੁੱਧ ਕਲਾ ਨੂੰ ਪੇਟੈਂਟ ਕਰਵਾਇਆ ਹੈ, ਉਸ ਵੱਲੋਂ 22 ਮਾਰਚ ਤੋਂ 28 ਮਾਰਚ ਤੱਕ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਚ ਜਨਤਕ ਤੌਰ 'ਤੇ ਐਨਾਨੀ ਵਰਲਡ ਗੱਤਕਾ ਲੀਗ ਕਰਵਾਉਣ ਵੀ ਇਕ ਕੋਰਾ ਝੂਠ ਸਾਬਤ ਹੋਇਆ। ਏਨਾਂ ਹੀ ਨਹੀਂ ਇਸ ਵਿਅਕਤੀ ਨੇ ਆਪਣੀਆਂ ਤਿੰਨ ਵੈੱਬਾਈਟਾਂ ਉੱਤੇ ਵਰਲਡ ਗੱਤਕਾ ਲੀਗ ਵੁਪਰ ਖ਼ਰਚੇ ਜਾਣ ਵਾਲੇ 20 ਕਰੋੜ ਰੁਪਏ ਦਾ ਤਜ਼ਵੀਜ਼ਤ ਵੇਰਵਾ ਵੀ ਪੇਸ਼ ਕੀਤਾ ਹੈ ਪਰ ਅਸਲ ਵਿਚ ਇਸ ਲੀਗ ਦੇ ਨਾਂਅ 'ਤੇ ਗੱਤਕਾ ਖਿਡਾਰੀਆਂ ਨਾਲ ਧੋਖਾ ਹੋਇਆ ਹੈ ਕਿਵੇਂ ਜੇਤੂ ਟੀਮਾਂ ਲਈ ਇਕ ਕਰੋੜ ਰੁਪਏ, ਦੂਜੇ ਸਥਾਨ ਲਈ 75 ਲੱਖ ਰੁਪਏ ਅਤੇ ਤੀਜੇ ਸਥਾਨ 'ਤੇ ਆਉਣ ਵਾਲੀ ਟੀਮ ਨੂੰ 50 ਲੱਖ ਰੁਪਏ ਨਗਦ ਇਨਾਮ ਦੇਣ ਦਾ ਜਲਤਕ ਐਲਾਨ ਵੀ ਵੈੱਬਸਾਈਟ ਅਤੇ ਹੋਰ ਸ਼ੋਸ਼ਲ ਮੀਡੀਆ ਉਪਰ ਕੀਤਾ ਹੋਇਆ ਸੀ। ਇਸ ਸਖ਼ਸ਼ ਇਹ ਵਰਲਡ ਗੱਤਕਾ ਲੀਗ 6 ਅਪ੍ਰੈਲ ਤੋਂ ਕਰਾਉਣ ਦਾ ਸ਼ੋਸ਼ਾ ਛੱਡਿਆ ਹੈ ਅਤੇ ਦਾਅਵਾ ਕੀਤਾ ਹੈ ਕਿ ਇਸ ਲੀਗ ਦਾ ਉਦਘਾਟਲ ਵੀ ਪ੍ਰਧਾਨ ਮੰਤਰੀ ਵੱਲੋਂ ਹੀ ਕੀਤਾ ਜਾਵੇਗਾ ਪਰ ਪਤਾ ਲੱਗਾ ਹੈ ਕਿ ਪ੍ਰਧਾਨ ਮੰਤਰੀ ਦਫ਼ਤਰ ਨੇ ਅਜਿਹੇ ਕਿਸੇ ਵੀ ਸਮਾਗਮ ਲਈ ਕੋਈ ਤਰੀਕ ਨਹੀਂ ਦਿੱਤੀ। ਉਨ•ਾਂ ਕਿਹਾ ਕਿ 20 ਕਰੋੜੀ ਗੱਤਕਾ ਲੀਗ ਦੀਆਂ ਰਸੀਦਾਂ ਫ਼ਰਜ਼ੀ ਨਿਕਲੀਆਂ ਹਨ। ਸਟੇਡੀਅਮ ਦੀ ਜਾਅਲੀ ਬੋਕਿੰਗ ਦਾ ਵੀ ਪਰਦਾਸ਼ਾਫ਼ ਹੋਇਆ ਹੈ ਤੇ 40 ਗੱਤਕਾ ਕੋਚਾਂ ਦੀ ਭਰਤੀ ਦਾ ਐਲਾਨ ਵੀ ਸ਼ੋਸ਼ਾ ਨਿਕਲਿਆ ਹੈ। ਹੁਣ ਇਹ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜ ਗਿਆ ਹੈ। ਐਸੋਸੀਏਸ਼ਨ ਨੇ ਜੱਥੇਦਾਰ ਤੋਂ ਮੰਗ ਕੀਤੀ ਹੈ ਕਿ ਇਸ ਸਖ਼ਸ਼ ਨੂੰ ਤਲਬ ਕਰ ਕੇ ਧਾਰਮਿਕ ਸਜ਼ਾ ਲਾਈ ਜਾਵੇ ਤੇ ਜੇ ਇਹ ਸਖ਼ਸ਼ ਸਿੱਖ ਕੌਮ ਕੋਲੋਂ ਮਾਫੀ ਨਹੀਂ ਮੰਗਦਾ ਤੇ ਪੇਟੈਂਟ ਨੂੰ ਰੱਦ ਨਹੀਂ ਕਰਵਾਉਣ ਤਾਂ ਇਸ ਨੂੰ ਕਾਨੂੰਨੀ ਤੌਰ 'ਤੇ ਸਜ਼ਾ ਦਿਵਾਈ ਜਾਵੇਗੀ। 
ਇਸ ਤੋਂ ਇਲਾਵਾ ਇਸੇ ਸ਼ਖਸ਼ ਵੱਲੋਂ ਆਪਣੇ ਇੱਕ ਈ-ਪੇਪਰ ਸਾਡਾ ਹੱਕ ਸਮੇਤ ਵੈਬਸਾਈਟਾਂ ਅਤੇ ਸ਼ੋਸ਼ਲ ਮੀਡੀਆ ਉਪਰ ਸਾਈ ਦੀ ਸਹਾਇਤਾ ਨਾਲ 40 ਗੱਤਕਾ ਕੋਚਾਂ ਦੀਆਂ ਅਸਾਮੀਆਂ ਭਰਨ ਲਈ ਪ੍ਰਚਾਰ ਕੀਤਾ ਜਾ ਰਿਹਾ ਹੈ ਜਿੰਨਾਂ ਨੂੰ ਆਪਣੀ ਕੰਪਨੀ ਵੱਲੋਂ 30 ਹਜ਼ਾਰ ਰੁਪਏ ਪ੍ਰਤੀ ਮਹੀਨਾ ਸਮੇਤ ਮਹਿੰਗਾਈ ਭੱਤਾ, ਸਫ਼ਰ ਭੱਤਾ ਆਦਿ ਦੇਣ ਅਤੇ 30 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਸਾਈ ਵੱਲੋਂ ਦੇਣ ਦਾ ਭਰੋਸਾ ਗੱਤਕਾ ਖਿਡਾਰੀਆਂ ਨੂੰ ਦਿੱਤਾ ਜਾ ਰਿਹਾ ਹੈ ਪਰ ਜਦੋਂ ਇਸ ਸਬੰਧੀ ਸਾਈ ਦੇ ਅÎਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨਾਂ ਗੱਤਕੇ ਲਈ ਅਜਿਹੀ ਕੋਈ ਵੀ ਅਸਾਮੀ ਦੀ ਰਚਨਾ ਹੋਣ ਜਾਂ ਭਰਤੀ ਕਰਨ ਤੋਂ ਕੋਰੀ ਨਾਂਹ ਕੀਤੀ ਹੈ ਅਤੇ ਸ਼ਿਕਾਇਤ ਮਿਲਣ 'ਤੇ ਸਾਈ ਦੇ ਨਾਮ 'ਤੇ ਧਾਂਧਲੀ ਕਰਨ ਵਾਲੇ ਖਿਲਾਫ਼ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ। ਉਨ•ਾਂ ਖੁਲਾਸਾ ਕੀਤਾ ਕਿ ਇਸ ਵਿਅਕਤੀ ਵੱਲੋਂ ਦੇਸ਼-ਵਿਦੇਸ਼ ਵਿੱਚੋਂ ਚੰਦਾ ਇਕੱਠਾ ਕਰਨ ਦੇ ਨਾਂਅ ਹੇਠਾਂ ਸਪੋਰਟਸ ਅਥਾਰਟੀ ਆਫ਼ ਇੰਡੀਆ (ਸਾਈ) ਦੇ ਨਾਵਾਂ ਵਾਲੀਆਂ ਦੋ ਜਾਅਲੀ ਰਸੀਦਾਂ ਛਪਵਾਈਆਂ ਗਈਆਂ ਜਿਨ•ਾਂ ਵਿੱਚੋਂ ਇੱਕ ਰਸੀਦ ਇੱਕ ਕਰੋੜ 75 ਲੱਖ ਰੁਪਏ ਅਤੇ ਦੂਜੀ ਰਸੀਦ 25 ਲੱਖ ਰੁਪਏ ਦੀ ਜ਼ਮਾਨਤ ਜ਼ਮਾਂ ਕਰਵਾਉਣ ਬਾਰੇ ਹੈ ਜਦਕਿ ਸਾਈ ਵੱਲੋਂ ਅਜਿਹੀਆਂ ਰਸੀਦਾਂ ਜਾਰੀ ਕਰਨ ਤੋਂ ਸਪੱਸ਼ਟ ਇਨਕਾਰ ਕੀਤਾ ਗਿਆ ਹੈ। ਪਤਾ ਕਰਨ 'ਤੇ ਸਾਈ ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਸਟੇਡੀਅਮ ਦੀ ਬੁਕਿੰਗ ਲਈ ਉਨ•ਾਂ ਰਸੀਦਾਂ ਹੀ ਨਹੀਂ ਛਪਵਾਈਆਂ ਕਿਉਂਕਿ ਸਟੇਡੀਅਮ ਦੀ ਬੁਕਿੰਗ ਤਾਂ ਆਨਲਾਈਨ ਹੀ ਹੁੰਦੀ ਹੈ। ਉਨ•ਾਂ ਮਾਰਚ ਮਹੀਨੇ ਜਵਾਹਰ ਲਾਲ ਨਹਿਰੂ ਸਟੇਡੀਅਮ ਕਿਸੇ ਗੱਤਕਾ ਟੂਰਨਾਮੈਂਟ ਲਈ ਬੁੱਕ ਹੋਣ ਤੋਂ ਵੀ ਕੋਰੀ ਨਾਂਹ ਕੀਤੀ ਅਤੇ ਰਸੀਦਾਂ ਨੂੰ ਵੀ ਜਾਅਲੀ ਕਰਾਰ ਦਿੱਤਾ ਹੈ। ਸਾਈ ਦੇ ਉੱਚ ਅਧਿਕਾਰੀਆਂ ਨੇ ਲਿਖਤੀ ਸ਼ਿਕਾਇਤ ਮਿਲਣ 'ਤੇ ਫ਼ਰਜ਼ੀ ਰਸੀਦਾਂ ਤਿਆਰ ਕਰਕੇ ਸਾਈ ਦੇ ਨਾਮ ਦਾ ਦੁਰਉਪਯੋਗ ਕਰਨ ਵਾਲੇ ਦੋਸ਼ੀਆਂ ਖਿਲਾਫ ਪੁਲੀਸ ਕੋਲ ਸ਼ਿਕਾਇਤ ਦਰਜ ਕਰਾਉਣ ਦਾ ਭਰੋਸਾ ਦਿੱਤਾ ਹੈ।
ਗੱਤਕਾ ਪ੍ਰਮੋਟਰ ਹਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਉਨ•ਾਂ ਟਰੇਡਮਾਰਕ ਅਥਾਰਟੀ ਤੋਂ ਆਰਟੀਆਈ ਰਾਹੀਂ ਗੱਤਕਾ ਅਤੇ ਸਿੱਖ ਯੁੱਧ ਕਲਾ ਨੂੰ ਪੇਟੈਂਟ ਕਰਵਾਉਣ ਸਬੰਧੀ ਅਰਜੀਕਾਰ ਵੱਲੋਂ ਦਾਖਲ ਕੀਤੇ ਸਾਰੇ ਦਸਤਾਵੇਜ਼ ਮੰਗੇ ਹਨ ਤਾਂ ਜੋ ਗੁਰੂ ਸਾਹਿਬਾਨ ਵੱਲੋਂ ਸਿੱਖਾਂ ਨੂੰ ਬਖਸ਼ੀ ਇਸ ਦਾਤ ਅਤੇ ਪੁਰਾਤਨ ਯੁੱਧ ਵਿੱਦਿਆ ਨੂੰ ਕਿਸੇ ਇੱਕ ਵਿਅਕਤੀ ਵੱਲੋਂ ਆਪਣੇ ਨਾਂਅ ਹੇਠ ਮਾਲਕੀਅਤ ਦਰਜ ਕਰਾਉਣ ਸਬੰਧੀ ਦਿੱਤੇ ਸਬੂਤਾਂ ਅਤੇ ਦਸਤਾਵੇਜ਼ਾਂ ਦੀ ਪੜਚੋਲ ਕੀਤੀ ਜਾ ਸਕੇ। ਉਨ•ਾਂ ਦੱਸਿਆ ਕਿ ਮੁੱਢਲੀ ਪੜਤਾਲ ਤੋਂ ਪਾਇਆ ਹੈ ਕਿ ਇਸ ਵਿਅਕਤੀ ਨੇ ਆਪਣੀਆਂ ਤਿੰਨ ਵੈੱਬਸਾਈਟਾਂ ਉਤੇ ਪੇਟੈਂਟ ਕਰਵਾਉਣ ਸਬੰਧੀ ਪਾਏ ਦਸਤਾਵੇਜ਼ਾਂ ਵਿੱਚ ਵੀ ਛੇੜਛਾੜ ਕੀਤੀ ਹੋਈ ਹੈ ਅਤੇ ਟਰੇਡਮਾਰਕ ਅਥਾਰਟੀ ਵੱਲੋਂ ਜਾਰੀ ਸਰਕਾਰੀ ਦਸਤਾਵੇਜ਼ਾਂ ਵਿੱਚ ਦਿੱਤੇ ਸੰਪਰਕ ਨੰਬਰ ਅਤੇ ਈਮੇਲ ਬਦਲਕੇ ਕੋਈ ਹੋਰ ਨਿੱਜੀ ਈਮੇਲ ਅਤੇ ਨੰਬਰ ਲਿਖੇ ਹੋਏ ਹਨ ਜੋ ਕਿ ਸਰਕਾਰੀ ਦਸਤਾਵੇਜਾਂ ਨਾਲ ਛੇੜਛਾੜ ਕਰਨ ਦਾ ਸਪੱਸ਼ਟ ਫ਼ਰਦ ਜ਼ੁਰਮ ਆਇਦ ਹੁੰਦਾ ਹੈ।
ਗਰੇਵਾਲ ਨੇ ਇਹ ਵੀ ਦੱਸਿਆ ਕਿ ਪਿਛਲੇ ਦਿਨੀਂ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਅਤੇ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ ਵੱਲੋਂ ਦਿੱਲੀ ਦੇ ਇਸ ਸ਼ਖਸ ਵੱਲੋਂ ਗੱਤਕੇ ਨੂੰ ਪੇਟੈਂਟ ਕਰਾਉਣ ਸਬੰਧੀ ਕੀਤੇ ਖੁਲਾਸਿਆਂ ਪਿੱਛੋਂ ਇਸ ਵਿਅਕਤੀ ਨੇ ਆਪਣੀਆਂ ਤਿੰਨੋਂ ਵੈੱਬਸਾਈਟਾਂ ਬੰਦ ਕਰ ਦਿੱਤੀਆਂ ਹਨ ਪਰ ਉਨ•ਾਂ ਨੇ ਇਨ•ਾਂ ਵੈੱਬਸਾਈਟਾਂ ਦਾ ਸਾਰਾ ਰਿਕਾਰਡ ਸੰਭਾਲ ਲਿਆ ਹੈ ਅਤੇ ਉਨਾਂ ਦਸਤਾਵੇਜ਼ਾਂ ਦੀ ਇੱਕ ਨਕਲ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਸੌਂਪ ਦਿੱਤੀ ਹੈ।
ਉਨ•ਾਂ ਦੱਸਿਆ ਕਿ ਇਸ ਵਿਅਕਤੀ ਨੇ ਪੰਜ ਵੱਖ-ਵੱਖ ਨਾਂਅ ਟਰੇਡਮਾਰਕ ਕਾਨੂੰਨ ਤਹਿਤ ਪੇਟੈਂਟ ਕਰਵਾਉਣ ਲਈ ਅਰਜ਼ੀਆਂ ਲਾਈਆਂ ਸਨ ਜਿੰਨ•ਾਂ ਵਿੱਚ ਗੱਤਕਾ ਅਤੇ ਸਿੱਖ ਸ਼ਸ਼ਤਰ ਕਲਾ ਸਮੇਤ ਇੰਡੀਅਨ ਗੱਤਕਾ ਫੈਡਰੇਸ਼ਨ, ਵਰਲਡ ਗੱਤਕਾ ਲੀਗ ਅਤੇ ਸੁਪਰ ਗੱਤਕਾ ਕਾਨਫੈੱਡਰੇਸ਼ਨ ਸ਼ਾਮਲ ਹਨ। ਗਰੇਵਾਲ ਨੇ ਦੱਸਿਆ ਕਿ ਜਿਉਂ ਹੀ ਉਨ•ਾਂ ਦੀ ਗੱਤਕਾ ਜਥੇਬੰਦੀ ਨੂੰ ਇਹ ਪੇਟੈਂਟ ਕਰਵਾਉਣ ਦੀ ਸੂਹ ਮਿਲੀ ਤਾਂ ਉਨ•ਾਂ ਭਾਰਤੀ ਟਰੇਡਮਾਰਕ ਅਥਾਰਿਟੀ ਕੋਲ ਆਪਣਾ ਲਿਖਤੀ ਰੋਸ ਜ਼ਾਹਰ ਕਰਵਾਇਆ ਜਿਸ ਪਿੱਛੋਂ ਪਤਾ ਲੱਗਾ ਹੈ ਕਿ ਇਨ•ਾਂ ਵਿੱਚੋਂ ਕੁੱਝ ਨਾਵਾਂ ਉੱਤੇ ਟ੍ਰੇਡਮਾਰਕ ਅਥਾਰਟੀ ਨੇ ਫਿਲਹਾਲ ਰੋਕ ਲਾ ਦਿੱਤੀ ਹੈ। ਉਨ•ਾਂ ਦੱਸਿਆ ਕਿ ਇਸ ਵਿਅਕਤੀ ਵੱਲੋਂ ਭਾਰਤੀ ਕੰਪਨੀ ਕਾਨੂੰਨ ਤਹਿਤ ਤਿੰਨ ਕੰਪਨੀਆਂ ਵੀ ਰਜ਼ਿਸਟਰਡ ਕਰਵਾਈਆਂ ਗਈਆਂ ਹਨ ਜਿਨ•ਾਂ ਵਿੱਚ 'ਵਰਲਡ ਲੀਗ ਇੰਡੀਆ ਗੱਤਕਾ ਫੈਡਰੇਸ਼ਨ', 'ਕਿੱਕ ਸ਼ੂਜ਼ ਪ੍ਰਾਈਵੇਟ ਲਿਮਟਿਡ' ਅਤੇ 'ਸਾਡਾ ਹੱਕ ਮੀਡੀਆ ਪ੍ਰਾਈਵੇਟ ਲਿਮਟਿਡ' ਸ਼ਾਮਲ ਹਨ। ਦਿੱਲੀ ਸਥਿਤ ਇਹ 'ਵਰਲਡ ਲੀਗ ਇੰਡੀਆ ਗੱਤਕਾ ਫੈਡਰੇਸ਼ਨ' ਨਾਮੀ ਕੰਪਨੀ ਸਾਢੇ ਪੰਜ ਮਹੀਨੇ ਪਹਿਲਾਂ ਹੀ ਅਕਤੂਬਰ 2018 ਨੂੰ ਰਜ਼ਿਸਟਰਡ ਹੋਈ ਹੈ ਜਿਸ ਦਾ ਪੂੰਜੀ ਨਿਵੇਸ਼ ਅਤੇ ਖਰਚਾ ਜ਼ੀਰੋ ਪੈਸਾ ਹੈ ਅਤੇ ਕੰਪਨੀ ਵੱਲੋਂ ਖੇਡ ਅਤੇ ਹੋਰ ਮਨਪਰਚਾਵੇ ਦੀਆਂ ਗਤੀਵਿਧੀਆਂ ਕਰਨਾ ਆਪਣਾ ਉਦੇਸ਼ ਲਿਖਿਆ ਗਿਆ ਹੈ। ਦੋ ਡਾਇਰੈਕਟਰਾਂ ਦੀ ਭਾਈਵਾਲੀ ਵਾਲੀ ਇਸ ਕੰਪਨੀ ਵੱਲੋਂ ਹੀ ਦਿੱਲੀ ਵਿੱਚ 20 ਕਰੋੜ ਰੁਪਏ ਖਰਚਕੇ ਵਰਲਡ ਗੱਤਕਾ ਲੀਗ ਕਰਵਾਈ ਜਾਣੀ ਸੀ ਪਰ ਹੈਰਾਨੀ ਦੀ ਗੱਲ ਹੈ ਕਿ ਜ਼ੀਰੋ ਪੂੰਜੀ ਨਿਵੇਸ਼ ਵਾਲੀ ਇਹ ਕੰਪਨੀ ਪੰਜ ਮਹੀਨਿਆਂ ਦੇ ਅੰਦਰ ਹੀ 20 ਕਰੋੜ ਰੁਪਏ ਦਾ ਖਰਚਾ ਕਿੱਥੋਂ ਅਤੇ ਕਿਸ ਤਰੀਕੇ ਨਾਲ ਕਰ ਰਹੀ ਸੀ, ਇਹ ਵੱਖਰੀ ਪੜਤਾਲ ਦਾ ਵਿਸ਼ਾ ਹੈ। ਇਸ ਸਬੰਧੀ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਅਤੇ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ ਵੱਲੋਂ ਆਮਦਨ ਕਰ ਵਿਭਾਗ ਅਤੇ ਹੋਰ ਸਬੰਧਤ ਭਾਰਤੀ ਅਥਾਰਿਟੀਆਂ ਨੂੰ ਮੁਕੰਮਲ ਪੜਤਾਲ ਕਰਨ ਲਈ ਲਿਖਿਆ ਜਾ ਰਿਹਾ ਹੈ। ਇਸ ਕੰਪਨੀ ਵੱਲੋਂ ਹਾਲੇ ਤੱਕ ਨਾ ਤਾਂ ਕੋਈ ਸਲਾਨਾ ਜਨਰਲ ਇਜਲਾਸ ਸੱਦਿਆ ਗਿਆ ਹੈ ਅਤੇ ਨਾ ਹੀ ਆਮਦਨ ਕਰ ਸਬੰਧੀ ਕੋਈ ਰਿਟਰਨ ਫਾਈਲ ਕੀਤੇ ਦਾ ਪਤਾ ਲੱਗਾ ਹੈ।
ਚਮੜੇ ਦੇ ਜੁੱਤੇ, ਬੈਗ ਅਤੇ ਹੋਰ ਸਮਾਨ ਬਣਾਉਣ ਦੇ ਸਿਰਲੇਖ ਹੇਠ ਦਸੰਬਰ 2018 ਨੂੰ ਦੋ ਡਾਇਰੈਕਟਰਾਂ ਦੀ ਮਾਲਕੀ ਹੇਠ ਰਜ਼ਿਸਟਰਡ ਹੋਈ 'ਕਿੱਕ ਸ਼ੂਜ਼ ਪ੍ਰਾਈਵੇਟ ਲਿਮਟਿਡ' ਨਾਂਅ ਵਾਲੀ ਕੰਪਨੀ ਵੱਲੋਂ 6 ਲੱਖ ਰੁਪਏ ਦੀ ਪੂੰਜੀ ਹੋਣਾ ਦਰਸਾਇਆ ਗਿਆ ਹੈ। ਸੱਤ ਲੱਖ ਦੀ ਪੂੰਜੀ ਵਾਲੀ 'ਸਾਡਾ ਹੱਕ ਮੀਡੀਆ ਪ੍ਰਾਈਵੇਟ ਲਿਮਟਿਡ' ਨਾਮੀ ਕੰਪਨੀ ਤਿੰਨ ਸਾਲ ਪੁਰਾਣੀ ਰਜ਼ਿਸਟਰਡ ਹੈ ਜਿਸ ਵੱਲੋਂ ਪ੍ਰਕਾਸ਼ਨ, ਪਿੰਟਿੰਗ ਅਤੇ ਮੀਡੀਆ ਨਾਲ ਸਬੰਧਤ ਕਾਰਜ ਕਰਨੇ ਦਰਸਾਏ ਹੋਏ ਹਨ ਪਰ ਇਸ ਕੰਪਨੀ ਦੇ ਇੱਕ ਡਾਇਰੈਕਟਰ ਰਣਜੀਤ ਸਿੰਘ ਵੱਲੋਂ ਵਿਅਕਤੀਗਤ ਪਛਾਣ (ਕੇ.ਵਾਈ.ਸੀ) ਸਬੰਧੀ ਫਾਰਮ ਦਾਖਲ ਨਾ ਕਰਨ ਕਰਕੇ ਉਸਦਾ ਡਾਇਰੈਕਟਰ ਪਛਾਣ ਨੰਬਰ (ਡੀ.ਆਈ.ਐਨ.) ਨੂੰ ਕੰਪਨੀ ਰਜਿਸਟਰਾਰ ਵੱਲੋਂ ਡੀਐਕਟੀਵੇਟ ਕੀਤੇ ਹੋਣ ਦਾ ਪਤਾ ਲੱਗਾ ਹੈ। ਗਰੇਵਾਲ ਨੇ ਕਿਹਾ ਕਿ ਉਕਤ ਸਖਸ਼ ਸਬੰਧੀ ਹੋਰ ਵੀ ਖੁਫ਼ੀਆ ਪੜਤਾਲ ਚੱਲ ਰਹੀ ਹੈ ਅਤੇ ਅਗਲੇ ਦਿਨਾਂ ਵਿੱਚ ਹੋਰ ਪੁਖਤਾ ਸਬੂਤ ਸਾਹਮਣੇ ਆਉਣ 'ਤੇ ਸੰਗਤਾਂ ਦੇ ਰੂਬਰੂ ਰੱਖਿਆ ਜਾਵੇਗਾ। ਂਿÂਸ ਮੌਕੇ ਹੋਰਨਾ ਤੋਂ ਇਲਾਵਾ ਬਲਜਿੰਦਰ ਸਿੰਘ ਸਨਟਾਵਰ ਬਲੌਗੀ, ਭੁਪਿੰਦਰ ਸਿੰਘ ਬਲੌਗੀ, ਮਨਸਾਹਿਬ ਸਿੰਘ ਫਤਹਿਗੜ• ਸਾਹਿਬ, ਜਸਕਰਨ ਸਿੰਘ ਪੰਧੇਰ ਤੇ ਹਰਸ਼ਵੀਰ ਸਿੰਘ ਗਰੇਵਾਲ ਵੀ ਹਾਜ਼ਰ ਸਨ।

ਹੋਰ ਖਬਰਾਂ »