ਫਰੀਦਕੋਟ, 25 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਵਿਸ਼ੇਸ਼ ਜਾਂਚ ਟੀਮ (ਸਿਟ) ਵੱਲੋਂ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡ ਦੇ ਮਾਮਲੇ ਵਿਚ ਨਵੇਂ ਸਬੂਤ ਪੇਸ਼ ਕੀਤੇ ਹਨ ਜਿਨ•ਾਂ ਮੁਤਾਬਕ ਤਤਕਾਲੀ ਐਸ.ਐਸ.ਪੀ. ਚਰਨਜੀਤ ਸ਼ਰਮਾ ਅਤੇ ਇੰਸਪੈਕਟਰ ਪ੍ਰਦੀਪ ਸਿੰਘ ਨੇ ਹਾਲਾਤ ਵਿਗਾੜਨ ਵਿਚ ਅਹਿਮ ਭੂਮਿਕਾ ਨਿਭਾਈ। ਐਸ.ਆਈ.ਟੀ. ਨੇ ਚਰਨਜੀਤ ਸ਼ਰਮਾ ਦੀ ਜ਼ਮਾਨਤ ਦਾ ਵਿਰੋਧ ਕਰਦਿਆਂ ਮੈਡੀਕਲ ਰਿਪੋਰਟਾਂ ਤੇ ਹੋਰ ਸਬੂਤ ਪੇਸ਼ ਕੀਤਾ ਜਿਨ•ਾਂ ਵਿਚ ਦਾਅਵਾ ਕੀਤਾ ਗਿਆ ਹੈ ਕਿ ਬਹਿਬਲ ਕਲਾਂ ਵਿਖੇ ਸਭ ਕੁਝ ਸ਼ਾਂਤਮਈ ਸੀ ਅਤੇ ਸਿੱਖ ਸੰਗਤ ਗੁਰਬਾਣੀ ਪਾਠ ਕਰ ਰਹੀ ਸੀ ਪਰ ਚਰਨਜੀਤ ਸ਼ਰਮਾ ਤੇ ਇੰਸਪੈਕਟਰ ਪ੍ਰਦੀਪ ਸਿੰਘ ਨੇ ਪ੍ਰਦਰਸ਼ਨਕਾਰੀਆਂ ਲਈ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਅਤੇ ਇਕ ਮੁਜ਼ਾਹਰਾਕਾਰੀ ਦੇ ਥੱਪੜ ਵੀ ਮਾਰਿਆ। ਚੇਤੇ ਰਹੇ ਕਿ ਇਸ ਕੇਸ ਦੇ ਮੁਲਜ਼ਮ ਪੁਲਿਸ ਅਫਸਰਾਂ ਜਿਨ•ਾਂ ਵਿਚ ਆਈਜੀ ਤੇ ਐਸਐਸਪੀ ਵੀ ਸ਼ਾਮਲ ਹਨ, ਵੱਲੋਂ 14 ਅਕਤੂਬਰ 2015 ਨੂੰ ਕੋਟਕਪੂਰਾ ਤੇ ਬਹਿਬਲ ਕਲਾਂ 'ਚ ਬੈਠੀ ਸਿੱਖ ਸੰਗਤ 'ਤੇ ਗੋਲੀ ਚਲਾਉਣ ਦੇ ਦੋਸ਼ਾਂ ਨੂੰ ਝੂਠਾ ਕਰਾਰ ਦਿਤਾ ਗਿਆ ਹੈ। ਐਸ.ਆਈ.ਟੀ. ਨੇ ਆਪਣੀ ਰਿਪੋਰਟ 'ਚ ਦੋਸ਼ ਲਾਇਆ ਕਿ ਪੁਲਿਸ ਨੇ ਮੌਕੇ 'ਤੇ ਹਾਜ਼ਰ ਡਿਊਟੀ ਮੈਜਿਸਟਰੇਟ ਦੀ ਪ੍ਰਵਾਨਗੀ ਤੋਂ ਬਗ਼ੈਰ ਮੁਜ਼ਾਹਰਾਕਾਰੀਆਂ 'ਤੇ ਲਾਠੀਚਾਰਜ ਕੀਤਾ ਤੇ ਬਾਅਦ ਵਿਚ ਗੋਲੀ ਚਲਾ ਦਿਤੀ।

ਹੋਰ ਖਬਰਾਂ »